ਗੜਸ਼ੰਕਰ-ਹੁਸ਼ਿਆਰਪੁਰ ਰੋਡ ਵਿਖੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਪਿੰਡ ਪੱਦੀ ਸੂਰਾ ਸਿੰਘ ਨੇੜੇ ਖੰਡ ਨਾਲ ਭਰਿਆ ਕੈਂਟਰ ਪਲਟ ਗਿਆ ਹੈ। ਹਾਦਸਾ ਸਵੇਰੇ 4 ਵਜੇ ਵਾਪਰਿਆ ਦੱਸਿਆ ਜਾ ਰਿਹਾ ਹੈ। ਹਾਦਸੇ ਦੇ ਬਾਅਦ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਉਸ ਦੇ ਪਰਖੱਚੇ ਉਡ ਗਏ। ਰਾਹਤ ਵਾਲੀ ਗੱਲ ਹੈ ਕਿ ਡਰਾਈਵਰ ਦੀ ਜਾਨ ਬਚ ਗਈ।
ਜਾਣਕਾਰੀ ਮੁਤਾਬਕ ਖੰਡ ਨਾਲ ਭਰਿਆ ਹੋਇਆ ਕੈਂਟਰ ਅਚਾਨਕ ਪਲਟ ਗਿਆ। ਹਾਦਸੇ ਓਵਰਟੇਕ ਕਰਦੇ ਗੱਡੀ ਨੂੰ ਬਚਾਉਂਦਿਆਂ ਹੋਇਆ ਵਾਪਰਿਆ। । ਸੰਤੁਲਨ ਵਿਗੜਨ ਕਾਰਨ ਕੈਂਟਰ ਪਲਟ ਗਿਆ। ਚਾਲਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਯੂਪੀ ਦੇ ਮੁਜੱਫਰਨਗਰ ਤੋਂ ਕੈਂਟਰ ਲੈ ਕੇ ਆ ਰਿਹਾ ਸੀ ਤੇ ਉਸ ਨੇ ਹੁਸ਼ਿਆਰਪੁਰ ਪੁੱਜਣਾ ਸੀ ਕਿ ਰਸਤੇ ਵਿਚ ਹੀ ਇਹ ਹਾਦਸਾ ਵਾਪਰ ਗਿਆ ਤੇ ਉਨ੍ਹਾਂ ਦਾ ਵੱਡਾ ਨੁਕਸਾਨ ਹੋ ਗਿਆ।
ਵੀਡੀਓ ਲਈ ਕਲਿੱਕ ਕਰੋ -:
























