ਪਹਿਲਗਾਮ ਅੱਤਵਾਦੀ ਹਮਲੇ ‘ਤੇ ਭਾਰਤ ਪਾਕਿਸਤਾਨ ਨੂੰ ਮੂੰਹ ਤੋੜਵਾਂ ਜਵਾਬ ਦੇਣ ਦੀ ਤਿਆਰੀ ਕਰ ਚੁੱਕਿਆ ਹੈ ਜਿਸ ਬਾਬਤ ਵੱਖ-ਵੱਖ ਸੈਨਾਵਾਂ ਦੇ ਮੁਖੀਆਂ ਵੱਲੋਂ PM ਮੋਦੀ ਨਾਲ ਮੀਟਿੰਗ ਵੀ ਕੀਤੀ ਗਈ ਹੈ ਤੇ ਹੁਣ ਮੌਕ ਡਰਿਲ ਸ਼ੁਰੂ ਹੋ ਗਈਆਂ ਹਨ। ਗ੍ਰਹਿ ਮੰਤਰਾਲੇ ਨੇ 7 ਮਈ ਨੂੰ ਸਰਹੱਦੀ ਸੂਬਿਆਂ ਵਿਚ ਸਿਵਲ ਡਿਫੈਂਸ ਨਾਲ ਸਬੰਧਤ ਮੌਕ ਡਰਿੱਲ ਕਰਨ ਦੇ ਨਿਰਦੇਸ਼ ਦਿੱਤੇ ਹਨ।
ਸਰਕਾਰ ਮੁਤਾਬਕ ਕੁਝ ਨੁਕਤਿਆਂ ‘ਤੇ ਜ਼ੋਰ ਦਿੱਤਾ ਗਿਆ ਹੈ ਜਿਵੇੰ ਹਵਾਈ ਹਮਲੇ ਦੀ ਚੇਤਾਵਨੀ ਦੌਰਾਨ ਸਾਇਰਨ ਵਜਾਉਣਾ, ਹਮਲਿਆਂ ਦੌਰਾਨ ਆਪਣੇ ਆਪ ਨੂੰ ਬਚਾਉਣ ਲਈ ਨਾਗਰਿਕਾਂ, ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਜਾਵੇਗੀ। ਹਮਲੇ ਦੌਰਾਨ ਜੇ ਬਲੈਕ ਆਊਟ ਹੁੰਦਾ ਹੈ ਤਾਂ ਕਿਵੇਂ ਪੇਸ਼ ਆਉਣਾ ਹੈ ਤੇ ਹਮਲਿਆਂ ਦੌਰਾਨ ਮਹੱਤਵਪੂਰਨ ਸਥਾਨਾਂ ਨੂੰ ਲੁਕਾਉਣ ਇਸ ਦੀ ਰਿਹਰਸਲ ਕੀਤੀ ਜਾਵੇਗੀ। ਇਸ ਮੌਕ ਡਰਿੱਲ ਦਾ ਉਦੇਸ਼ ਲੋਕਾਂ ਨੂੰ ਕਿਵੇ ਵੀ ਐਮਰਜੈਂਸੀ ਲਈ ਤਿਆਰ ਕਰਨਾ ਹੈ।
ਇਸ ਤੋਂ ਪਹਿਲਾਂ PM ਮੋਦੀ ਨੇ ਸੋਮਵਾਰ ਨੂੰ ਰੱਖਿਆ ਕੱਤਰ ਰਾਜੇਸ਼ ਕੁਮਾਰ ਨਾਲ ਮੁਲਾਕਾਤ ਕੀਤੀ। ਹਾਲ ਹੀ ਵਿਚ ਉਹ ਏਅਰਚੀਫ ਮਾਰਸ਼ਲ ਏਪੀ ਸਿੰਘ ਤੇ ਨੇਵੀ ਚੀਫ ਦਿਨੇਸ਼ ਕੁਮਾਰ ਤ੍ਰਿਪਾਠੀ ਨਾਲ ਵੀ ਮੁਲਾਕਾਤ ਕਰ ਚੁੱਕੇ ਹਨ। ਹਵਾਈ ਸੈਨਾ ਮੁਖੀ ਮੋਦੀ ਨੂੰ ਦੱਸਿਆ ਹੈ ਕਿ ਜੰਗੀ ਤਿਆਰੀਆਂ ਹੋ ਚੁੱਕੀਆਂ ਹਨ ਤੇ ਹਵਾਈ ਸੈਨਾ ਪਰੀ ਤਰ੍ਹਾਂ ਤਿਆਰ ਹੈ। ਪੱਛਮੀ ਸਰਹੱਦ ‘ਤੇ ਨੈਟਵਰਕ ਪੂਰਾ ਸਰਗਰਮ ਹੈ ਤੇ ਰਾਈਫੇਲ ਵੀ ਤਿਆਰ ਹਨ। 7 ਮਈ ਨੂੰ ਡਿਫੈਂਸ ਨਾਲ ਸਬੰਧਤ ਮੌਕ ਡਰਿੱਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਜਲੰਧਰ ਦਿਹਾਤੀ ਪੁਲਿਸ ਨੂੰ ਮਿਲੀ ਸਫਲਤਾ, 55 ਕਿਲੋ ਚੂ.ਰਾ-ਪੋ.ਸ.ਤ ਸਣੇ 2 ਮੁਲਜ਼ਮ ਕਾਬੂ
ਦੱਸ ਦੇਈਏ ਕਿ ਬੀਤੇ ਦਿਨ ਫਿਰੋਜ਼ਪੁਰ ਵਿਚ ਅੱਧੇ ਘੰਟੇ ਲਈ ਬਲੈਕ ਆਊਟ ਕੀਤਾ ਗਿਆ ਸੀ ਤੇ ਇਸ ਦੌਰਾਨ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਤੇ ਜਨਰੇਟਰ ਆਨ ਨਾ ਕਰਨ ਲਈ ਕਿਹਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
























