ਚੰਡੀਗੜ੍ਹ ਵਿੱਚ ਹਵਾਈ ਹਮਲੇ ਦੀ ਚਿਤਾਵਨੀ ਜਾਰੀ ਕੀਤੀ ਗਈ। ਲਗਭਗ 10 ਮਿੰਟਾਂ ਤੱਕ ਸਾਇਰਨ ਵੱਜਦਾ ਰਿਹਾ। ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਕਿਹਾ ਕਿ ਲੋਕਾਂ ਨੂੰ ਆਪਣੇ ਘਰਾਂ ਦੇ ਅੰਦਰ ਰਹਿਣਾ ਚਾਹੀਦਾ ਹੈ। ਖਿੜਕੀਆਂ ਜਾਂ ਖੁੱਲ੍ਹੀਆਂ ਥਾਵਾਂ ਤੋਂ ਦੂਰ ਰਹੋ। ਉਨ੍ਹਾਂ ਕਿਹਾ ਕਿ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਇੱਕ ਦਿਨ ਪਹਿਲਾਂ ਚੰਡੀਗੜ੍ਹ ਵਿੱਚ ਪਾਕਿਸਤਾਨ ਤੋਂ ਡਰੋਨ ਹਮਲਾ ਹੋਇਆ ਸੀ। ਇੱਥੇ ਡਰੋਨ ਨੂੰ ਰੱਖਿਆ ਪ੍ਰਣਾਲੀ S-400 ਰਾਹੀਂ ਮਾਰ ਸੁੱਟਿਆ ਗਿਆ।

ਇਸ ਦੇ ਨਾਲ ਹੀ ਪੰਜਾਬ ਵਿੱਚ ਅੱਜ ਸਵੇਰੇ ਤੀਜੀ ਵਾਰ ਹਮਲਾ ਹੋਇਆ। ਅੰਮ੍ਰਿਤਸਰ ਦੇ ਖਾਸਾ ਵਿੱਚ ਸ਼ਾਮ 5:30 ਵਜੇ ਡਰੋਨ ਹਮਲਾ ਕੀਤਾ ਗਿਆ। ਭਾਰਤ ਨੇ ਆਪਣੇ S-400 ਰੱਖਿਆ ਪ੍ਰਣਾਲੀ ਨਾਲ ਦੋ ਡਰੋਨਾਂ ਨੂੰ ਡੇਗ ਕੇ ਜਵਾਬੀ ਕਾਰਵਾਈ ਕੀਤੀ। ਇੱਕ ਛੋਟਾ ਡਰੋਨ ਸੀ ਅਤੇ ਦੂਜਾ ਇੱਕ ਵੱਡਾ ਡਰੋਨ ਸੀ।
ਇਸ ਦੇ ਨਾਲ ਹੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਲੋਕਾਂ ਲਈ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਅਤੇ ਜ਼ਿਲ੍ਹਾ ਵਾਸੀਆਂ ਨੂੰ ਘਰ ਰਹਿਣ ਦੀ ਬੇਨਤੀ ਕੀਤੀ ਹੈ। ਲੋਕਾਂ ਨੂੰ ਕਿਹਾ ਗਿਆ ਹੈ ਕਿ ਜਦੋਂ ਤੱਕ ਬਹੁਤ ਜ਼ਰੂਰੀ ਨਾ ਹੋਵੇ ਆਪਣੇ ਘਰੋਂ ਨਾ ਨਿਕਲੋ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਸਾਰੇ ਵਿੱਦਿਅਕ ਅਦਾਰੇ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ। ਨਾਗਰਿਕਾਂ ਨੂੰ ਘਰ ਦੇ ਅੰਦਰ ਰਹਿਣ ਅਤੇ ਛੱਤਾਂ, ਬਾਲਕਨੀਆਂ ਜਾਂ ਖੁੱਲ੍ਹੇ ਖੇਤਰਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਕਿਸੇ ਵੀ ਐਮਰਜੈਂਸੀ ਦੀ ਸਥਿਤੀ ਲਈ ਹੇਠ ਲਿਖੇ ਫੋਨ ਨੰਬਰ ਜਾਰੀ ਕੀਤੇ ਹਨ
ਡਿਪਟੀ ਕਮਿਸ਼ਨਰ ਦਫ਼ਤਰ, ਪਟਿਆਲਾ
📞 0175-2350550
ਪੁਲਿਸ ਕੰਟਰੋਲ ਰੂਮ, ਪਟਿਆਲਾ
📞 98764-32100
📞 95929-17910
ਇਹ ਵੀ ਪੜ੍ਹੋ : ਜਲੰਧਰ ‘ਚ ਹੋਏ ਡਰੋਨ ਹਮਲੇ, ਨਿਸ਼ਾਨੇ ‘ਤੇ ਸੀ ਫੌਜ ਦਾ ਅਸਲਾ ਡਿਪੂ, ਭਾਰਤੀ ਡਿਫੈਂਸ ਸਿਸਟਮ ਨੇ ਕੀਤੇ ਨਾਕਾਮ
ਉਥੇ ਹੀ ਬਠਿੰਡਾ ਪ੍ਰਸ਼ਾਸਨ ਨੇ ਵੀ ਐਡਵਾਇਜ਼ਰੀ ਜਾਰੀ ਕਰਕੇ ਲੋਕਾਂ ਨੂੰ ਕਿਸੇ ਵੀ ਸ਼ੱਕੀ ਚੀਜ਼ ਤੋਂ ਦੂਰ ਰਹਿਣ ਦੀ ਦਿੱਤੀ ਹਦਾਇਤ ਦਿੱਤੀ। ਮੀਡੀਆ ਕਰਮਚਾਰੀਆਂ ਸਮੇਤ ਪਬਲਿਕ ਦੇ ਸਾਰੇ ਮੈਂਬਰਾਂ ਨੂੰ ਕਿਸੇ ਵੀ ਅਣਪਛਾਤੀ ਵਸਤੂ ਜਾਂ ਉਨ੍ਹਾਂ ਦੇ ਟੁਕੜਿਆਂ ਤੋਂ ਲਗਭਗ 100 ਮੀਟਰ ਦੀ ਸਪੱਸ਼ਟ ਦੂਰੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਹਥਿਆਰਬੰਦ ਬਲਾਂ ਤੇ ਰਾਜ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਵੱਖ-ਵੱਖ ਖੇਤਰਾਂ ਦਾ ਦੌਰਾ ਕਰ ਰਹੀਆਂ ਹਨ। ਬੇਲੋੜੀਆਂ ਅਫਵਾਹਾਂ ਫੈਲਾਉਣ ਤੋਂ ਸਖਤੀ ਨਾਲ ਬਚਿਆ ਜਾਵੇ। ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਢੁਕਵੀਂ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।
ਵੀਡੀਓ ਲਈ ਕਲਿੱਕ ਕਰੋ -:
























