ਭਾਰਤ-ਪਾਕਿਸਤਾਨ ਤਣਾਅ ਵਿਚਾਲੇ ਲੁਧਿਆਣੇ ਤੋਂ ਵੱਡੀ ਖਬਰ ਆ ਰਹੀ ਹੈ। ਲੁਧਿਆਣਾ ਵਿਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਤਹਿਤ ਬਾਜ਼ਾਰ ਜਲਦੀ ਬੰਦ ਕਰ ਦਿੱਤਾ ਜਾਵੇਗਾ ਤੇ ਬਲੈਕਆਊਟ ਹੋਵੇਗਾ। ਘਰਾਂ ਵਿਚ ਲਾਈਟਾਂ ਨਹੀਂ ਜਗਾਈਆਂ ਜਾਣਗੀਾਂ ਤੇ ਉਸ ਤੋਂ ਇਲਾਵਾ ਬਿਨਾਂ ਕੰਮ ਤੋਂ ਬਾਹਰ ਨਾ ਜਾਣ ਦੀ ਅਪੀਲ ਕੀਤੀ ਗਈ ਹੈ।
ਇਸ ਬਾਬਤ ਪ੍ਰਸ਼ਾਸਨ ਵੱਲੋਂ ਲੁਧਿਆਣਾ ਵਿਚ BNS ਦੀ ਧਾਰਾ 163 ਲਗਾ ਦਿੱਤੀ ਗਈ ਹੈ। ਉਲੰਘਣਾ ਕਰਨ ਵਾਲੇ ਖਿਲਾਫ ਕਾਰਵਾਈ ਵੀ ਹੋ ਸਕਦੀ ਹੈ। ਇਸ ਦੌਰਾਨ ਜਿਵੇਂ ਹੀ ਸਾਇਰਨ ਵਜੇਗਾ ਡੀਜੇ ਨਹੀਂ ਵਜਾਉਣਾ, ਇਨਵਰਟਰ ‘ਤੇ ਜਾਂ ਸੋਲਰ ਸਿਸਟਮ ‘ਤੇ ਜੇਕਰ ਕੋਈ ਲਾਈਟ ਹੈ ਤਾਂ ਉਸ ਨੂੰ ਵੀ ਬੰਦ ਕਰਨਾ ਪਵੇਗਾ।
ਇਹ ਵੀ ਪੜ੍ਹੋ : ਭਾਰਤ-ਪਾਕਿ ਤਣਾਅ, ਪੰਜਾਬ ‘ਚ Students ਨੂੰ ਲੈ ਕੇ ਕਾਲਜ-ਯੂਨੀਵਰਸਿਟੀਆਂ ਨੂੰ ਸਖਤ ਹੁਕਮ ਜਾਰੀ
ਦੱਸ ਦੇਈਏ ਕਿ ਪੁਲਿਸ ਉਹ ਵੀ ਚੌਕਸ ਰਹੇਗੀ। ਡੀਸੀ ਵੱਲੋਂ ਇਹ ਅਲਰਟ ਜਾਰੀ ਕਰਕੇ ਧਾਰਾ BNS ਦੀ ਧਾਰਾ 163 ਲਗਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਪਠਾਨਕੋਟ ਗੁਰਦਾਸਪੁਰ, ਅੰਮ੍ਰਿਤਸਰ ਵਿਚ ਵੀ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਇਹ ਕਿਹਾ ਗਿਆ ਹੈ ਕਿ ਕੋਈ ਵੀ ਲੇਜ਼ਰ ਲਾਈਟ, ਡੀਜ਼ੇ ਲਾਈਟ ਦਾ ਇਸਤੇਮਾਲ ਨਹੀਂ ਕਰਨਾ। ਜਿਵੇਂ ਜ਼ਰੂਰੀ ਕੰਮ ਹੋਵੇ ਤਾਂ ਹੀ ਬਾਹਰ ਨਿਕਲੋ ਨਹੀਂ ਤਾਂ ਘਰਾਂ ਦੇ ਅੰਦਰ ਹੀ ਰਹੋ। ਇਹ ਹੁਕਮ ਅੱਜ ਤੋਂ ਅਗਲੇ ਹੁਕਮਾਂ ਤੱਕ ਲਾਗੂ ਕਰ ਦਿੱਤੇ ਗਏ ਹਨ ਤੇ ਇਹ ਵੀ ਕਿਹਾ ਗਿਆ ਹੈ ਕਿ ਘਬਰਾਓ ਨਹੀਂ, ਜਮ੍ਹਾਖੋਰੀ ਨਹੀਂ ਕਰਨੀ ਤੇ ਸੰਜਮ ਬਣਾ ਕੇ ਰੱਖਣਾ। ਐਮਰੈਂਜਸੀ ਸਥਿਤੀ ਲੁਧਿਆਣਾ ਵਿਚ ਲਗਾ ਦਿੱਤੀ ਗਈ ਹੈ ਤੇ ਇਸ ਲਈ ਨੋਟੀਫਿਕੇਸ਼ਨ ਵੀ ਸਾਹਮਣੇ ਆਇਆ ਹੈ।
ਵੀਡੀਓ ਲਈ ਕਲਿੱਕ ਕਰੋ -:
























