ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਭਾਰਤ ਤੇ ਪਾਕਿਸਤਾਨ ਵਿਚਾਲੇ ਵਿਵਾਦ ‘ਤੇ ਰੋਕ ਲੱਗਣ ਵਾਲੀ ਹੈ। ਇਹ ਵਿਵਾਦ ਰੁਕਣ ਵਾਲਾ ਹੈ। ਭਾਰਤ ਤੇ ਪਾਕਿਸਤਾਨ ਵਿਚਾਲੇ ਸੀਜ਼ਫਾਇਰ ‘ਤੇ ਸਹਿਮਤੀ ਬਣ ਗਈ ਹੈ। ਇਸ ਦੀ ਪੁਸ਼ਟੀ ਵਿਕਰਮ ਮਿਸਰੀ ਵੱਲੋਂ ਕੀਤੀ ਗਈ ਹੈ।
ਕੁਝ ਦੇਰ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਟੰਰਪ ਵੱਲੋਂ ਟਵੀਟ ਕਰਕੇ ਦਾਅਵਾ ਕੀਤਾ ਗਿਆ ਸੀ ਜਿਸ ਵਿਚ ਉਨ੍ਹਾਂ ਕਿਹਾ ਕਿ ਲੰਬੀ ਗੱਲਬਾਤ ਦੇ ਬਾਅਦ ਦੋਵੇਂ ਦੇਸ਼ ਸੀਜ਼ਫਾਇਰ ਲਈ ਸਹਿਮਤ ਹੋ ਗਏ ਹਨ। ਮੈਂ ਦੋਵੇਂ ਦੇਸ਼ਾਂ ਨੂੰ ਸਮਝਦਾਰੀ ਨਾਲ ਭਰਿਆ ਫੈਸਲਾ ਲੈਣ ਲਈ ਵਧਾਈ ਦਿੰਦਾ ਹਾਂ।
ਇਹ ਵੀ ਪੜ੍ਹੋ : ਕੇਂਦਰੀ ਗ੍ਰਹਿ ਮੰਤਰਾਲੇ ਨੇ ਮੀਡੀਆ ਅਦਾਰਿਆਂ ਨੂੰ ਦਿੱਤੀ ਸਖ਼ਤ ਹਦਾਇਤ- ‘ਏਅਰ ਰੈੱਡ ਸਾਇਰਨ ਦੀ ਨਾ ਕੀਤੀ ਜਾਵੇ ਵਰਤੋਂ’
ਟਰੰਪ ਦੇ ਬਿਆਨ ਦੇ ਅੱਧੇ ਘੰਟੇ ਬਾਅਦ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ 6 ਵਜੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 5 ਵਜੇ ਤੋਂ ਦੋਵਾਂ ਦੇਸ਼ਾਂ ਵਿਚਾਲੇ ਸੀਜ਼ਫਾਇਰ ਲਾਗੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਡਾਇਰੈਕਟਰ ਜਨਰਲ ਮਿਲਟਰੀ ਆਪ੍ਰੇਸ਼ਨਸ ਨੇ ਅੱਜ ਦੁਪਹਿਰ 3.35 ਵਜੇ ਭਾਰਤੀ DGMO ਨੂੰ ਫੋਨ ਕੀਤਾ। ਉਨ੍ਹਾਂ ਵਿਚ ਸਹਿਮਤੀ ਬਣੀ ਕਿ ਦੋਵੇਂ ਪੱਖ ਸ਼ਨੀਵਾਰ ਦੁਪਹਿਰ 5 ਵਜੇ ਤੋਂ ਜ਼ਮੀਨ, ਹਵਾ ਤੇ ਸਮੁੰਦਰ ਵਿਚ ਸਾਰੇ ਤਰ੍ਹਾਂ ਦੀ ਗੋਲੀਬਾਰੀ ਤੇ ਹੋਰ ਫੌਜੀ ਕਾਰਵਾਈ ਬੰਦ ਕਰਨਗੇ। ਇਸ ਸਹਿਮਤੀ ਨੂੰ ਲਾਗੂ ਕਰਨ ਲਈ ਦੋਵੇਂ ਪੱਖਾਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਉਹ 12 ਮਈ ਨੂੰ ਦੁਪਹਿਰ 12 ਵਜੇ ਫਿਰ ਤੋਂ ਗੱਲਬਾਤ ਕਰਨਗੇ।
ਵੀਡੀਓ ਲਈ ਕਲਿੱਕ ਕਰੋ -:
























