ਭਾਰਤ ਤੇ ਪਾਕਿਸਤਾਨ ਵਿਚ ਅੱਜ ਸ਼ਾਮ 4 ਵਜੇ ਸੀਜ਼ਫਾਇਰ ਦੇ ਐਲਾਨ ਦੇ ਬਾਅਦ ਪੰਜਾਬ ਦੇ ਪਾਕਿਸਤਾਨ ਨਾਲ ਲੱਗਦੇ ਬਾਰਡਰ ‘ਤੇ ਵੀ ਸੀਜ਼ਫਾਇਰ ਹੋ ਗਿਆ ਹੈ। ਸਵੇਰੇ 10 ਵਜੇ ਦੇ ਬਾਅਦ ਪੰਜਾਬ ਵਿਚ ਕਿਤੇ ਵੀ ਕੋਈ ਹਮਲਾ ਨਹੀਂ ਹੋਇਆ ਹੈ।
ਚੰਡੀਗੜ੍ਹ ਤੋਂ ਇਲਾਵਾ ਜਲੰਧਰ, ਰੋਪੜ, ਮੋਗਾ, ਕਪੂਰਥਲਾ, ਬਰਨਾਲਾ, ਅੰਮ੍ਰਿਤਸਰ ਤੋਂ ਬਲੈਕਆਊਟ ਸਣੇ ਬਾਕੀ ਪਾਬੰਦੀਆਂ ਹਟਾ ਲਈਆਂ ਗਈਆਂ ਹਨ। ਫਿਰੋਜ਼ਪੁਰ ਵਿਚ ਵੀ ਬਲੈਕਾਊਟ ਨਹੀਂ ਹੋਵੇਗਾ ਪਰ ਡ੍ਰੋਨ ਉਡਾਉਣ ‘ਤੇ ਪਾਬੰਦੀ ਜਾਰੀ ਰਹੇਗੀ। ਇਸ ਦੇ ਬਾਅਦ ਲੋਕਾਂ ਨੇ ਰਾਹਤ ਦੀ ਸਾਹ ਲਈ ਹੈ।
ਜਲੰਧਰ ਦੇ ਡੀਸੀ ਸੀ ਹਿਮਾਂਸ਼ੂ ਅਗਰਵਾਲ ਵੱਲੋਂ ਜਲੰਧਰ ਵਿਚ ਲਗਾਈਆਂ ਗਈਆਂ ਸਾਰੀਆਂ ਪਾਬੰਦੀਆਂ ਦੇ ਹੁਕਮ ਵਾਪਸ ਲੈ ਲਏ ਗਏ ਹਨ। ਜਲੰਧਰ ਦੇ ਡੀਸੀ ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਜ਼ਿਲ੍ਹੇ ਵਿਚ ਲੱਗੀਆਂ ਸਾਰੀਆਂ ਪਾਬੰਦੀਆਂ ਤੁਰੰਤ ਪ੍ਰਭਾਵ ਨਾਲ ਹਟਾ ਦਿੱਤੀਆਂ ਗਈਆਂ ਹਨ ਤੇ ਹਾਲਾਤ ਪਹਿਲਾਂ ਦੀ ਤਰ੍ਹਾਂ ਹੋ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਰਿਆਂ ਦੇ ਸਹਿਯੋਗ ਲਈ ਧੰਨਵਾਦ ਵੀ ਕੀਤਾ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ 22 PCS ਅਫਸਰਾਂ ਦੇ ਕੀਤੇ ਗਏ ਤਬਾਦਲੇ, ਨੋਟੀਫਿਕੇਸ਼ਨ ਜਾਰੀ
ਦੱਸ ਦੇਈਏ ਕਿ ਵਿਦੇਸ਼ ਮੰਤਰਾਲੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਸੀ ਤੇ ਭਾਰਤ ਤੇ ਪਾਕਿਸਤਾਨ ਵਿਚਾਲੇ ਸੀਜ਼ਫਾਇਰ ‘ਤੇ ਸਹਿਮਤੀ ਬਣ ਗਈ ਹੈ।ਕੁਝ ਦੇਰ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਟੰਰਪ ਵੱਲੋਂ ਟਵੀਟ ਕਰਕੇ ਦਾਅਵਾ ਕੀਤਾ ਗਿਆ ਸੀ ਜਿਸ ਵਿਚ ਉਨ੍ਹਾਂ ਕਿਹਾ ਕਿ ਲੰਬੀ ਗੱਲਬਾਤ ਦੇ ਬਾਅਦ ਦੋਵੇਂ ਦੇਸ਼ ਸੀਜ਼ਫਾਇਰ ਲਈ ਸਹਿਮਤ ਹੋ ਗਏ ਹਨ। ਮੈਂ ਦੋਵੇਂ ਦੇਸ਼ਾਂ ਨੂੰ ਸਮਝਦਾਰੀ ਨਾਲ ਭਰਿਆ ਫੈਸਲਾ ਲੈਣ ਲਈ ਵਧਾਈ ਦਿੰਦਾ ਹਾਂ।ਟਰੰਪ ਦੇ ਬਿਆਨ ਦੇ ਅੱਧੇ ਘੰਟੇ ਬਾਅਦ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ 6 ਵਜੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 5 ਵਜੇ ਤੋਂ ਦੋਵਾਂ ਦੇਸ਼ਾਂ ਵਿਚਾਲੇ ਸੀਜ਼ਫਾਇਰ ਲਾਗੂ ਹੋ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:

























