ਪਾਕਿਸਤਾਨੀ ਫੌਜ ਵੱਲੋਂ ਕੀਤੀ ਗਈ ਫਾਇਰਿੰਗ ਵਿਚ ਸ਼ਹਾਦਤ ਦਾ ਜਾਮ ਪੀਣ ਵਾਲੇ ਸੁਨੀਲ ਕੁਮਾਰ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਜੱਦੀ ਪਿੰਡ ਪਹੁੰਚੀ। ਨਮ ਅਖਾਂ ਨਾਲ ਉਨ੍ਹਾਂ ਨੂੰ ਅੰਤਿਮ ਦਿਵਾਈ ਦਿੱਤੀ ਗਈ। ਜੰਮੂ-ਕਸ਼ਮੀਰ ਵਿਚ ਰਾਇਫਲਮੈਨ ਸੁਨੀਲ ਕੁਮਾਰ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਪਿੰਡ ਤ੍ਰੇਹਾ ਪਹੁੰਚੀ ਜਿਥੇ ਹਰ ਇਕ ਅੱਖ ਨਮ ਨਜ਼ਰ ਆਈ ਹੈ ਸ਼ਹੀਦ ਨੂੰ ਸਜਦਾ ਕਰਨ ਦੇ ਲਈ ਤੇ ਸ਼ਰਧਾਂਜਲੀ ਦੇਣ ਲਈ ਵੱਡੀ ਗਿਣਤੀ ਵਿਚ ਭੀੜ ਉਮੜੀ ਹੈ।
ਦੱਸ ਦੇਈਏ ਕਿ ਜੰਮੂ ਦੇ ਆਰਐੱਸ ਪੁਰਾ ਸੈਕਟਰ ਵਿਚ ਪਾਕਿਸਤਾਨ ਦੇ ਵੱਲੋਂ ਗੋਲੀਬਾਰੀ ਵਿਚ ਰਾਈਫਲਮੈਨ ਸੁਨੀਲ ਕੁਮਾਰ ਨੇ ਡਿਊਟੀ ਦੌਰਾਨ ਸ਼ਹਾਦਤ ਪ੍ਰਾਪਤ ਕੀਤੀ। ਰਾਜਕੀ ਸਨਮਾਨਾਂ ਨਾਲ ਉਨ੍ਹਾਂ ਨੂੰ ਅੰਤਿਮ ਦਿਵਾਈ ਦਿੱਤੀ ਗਈ। ਪਰਿਵਾਰ ਤੇ ਪਿੰਡ ਵਾਸੀਆਂ ਸਣੇ ਹਰ ਇਕ ਦੀ ਅੱਖ ਨਮ ਨਜ਼ਰ ਆਈ। ਭਾਰਤ-ਪਾਕਿਸਤਾਨ ਵਿਚਾਲੇ ਜੰਗ ਵਰਗੇ ਹਾਲਾਤਾਂ ਦੇ ਦਰਮਿਆਨ ਸ਼ਹੀਦ ਸੁਨੀਲ ਕੁਮਾਰ ਦੀ ਆਰਐੱਸ ਪੁਰਾ ਵਿਚ ਡਿਊਟੀ ਲੱਗੀ ਗਈ। ਪਾਕਿਸਤਾਨ ਵੱਲੋਂ ਗੋਲੀਬਾਰੀ ਕੀਤੀ ਗਈ ਤਾਂ ਉਨ੍ਹਾ ਨੂੰ ਗੋਲੀ ਲੱਗੀ ਜਿਸ ਕਰਕੇ ਸੁਨੀਲ ਕੁਮਾਰ ਸ਼ਹੀਦ ਹੋ ਗਏ।
ਵੀਡੀਓ ਲਈ ਕਲਿੱਕ ਕਰੋ -:
























