ਲੁਧਿਆਣਾ ਵਿੱਚ ਤਾਜਪੁਰ ਰੋਡ ਵਿਖੇ ਬੁੱਢੇ ਦਰਿਆ ਵਿੱਚ ਡੁੱਬਣ ਕਾਰਨ ਦੋ ਬੱਚਿਆਂ ਦੀ ਮੌਤ ਹੋ ਹੋ ਗਈ ਹੈ। ਡੁੱਬਣ ਵਾਲੇ ਬੱਚਿਆਂ ਦੀ ਉਮਰ 15 ਤੋਂ 17 ਸਾਲ ਦੱਸੀ ਜਾ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਬੁੱਢੇ ਦਰਿਆ ਨੂੰ ਸਾਫ ਕੀਤਾ ਜਾ ਰਿਹਾ ਹੈ ਜਿਸ ਲਈ ਸੰਤ ਸਿਚੇਵਾਲ ਵੱਲੋਂ ਇਸ ਜਗ੍ਹਾ ਉੱਪਰ ਇਸ਼ਨਾਨ ਘਾਟ ਵੀ ਬਣਵਾਇਆ ਗਿਆ ਹੈ, ਅੱਜ ਇਸ ਇਸ਼ਨਾਨ ਘਾਟ ਦੇ ਕੰਢੇ ਇੱਕ ਸਮਾਗਮ ਰੱਖਿਆ ਗਿਆ ਸੀ ਜਿਸ ਵਿੱਚ ਆਸ-ਪਾਸ ਦੇ ਕਈ ਲੋਕਾਂ ਵੱਲੋਂ ਸ਼ਿਰਕਤ ਕੀਤੀ ਗਈ ਸੀ, ਹਾਲਾਂਕਿ ਇਸ ਇਸ਼ਨਾਨ ਘਾਟ ਵਿੱਚ ਕਿਸੇ ਨੂੰ ਨਹਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ, ਪਰ ਦੋ ਬੱਚੇ ਇਸ ਇਸ਼ਨਾਨ ਘਾਟ ਵਿੱਚ ਨਹਾਉਣ ਲਈ ਗਏ ਅਤੇ ਡੂੰਘਾਈ ਜ਼ਿਆਦਾ ਹੋਣ ਕਾਰਨ ਡੁੱਬਣ ਕਾਰਨ ਉਹਨਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਕੱਲ੍ਹ ਤੋਂ ਆਮ ਵਾਂਗ ਖੁੱਲ੍ਹਣਗੇ ਪੰਜਾਬ ਦੇ ਸਾਰੇ ਵਿੱਦਿਅਕ ਅਦਾਰੇ, ਸਿੱਖਿਆ ਮੰਤਰੀ ਬੈਂਸ ਨੇ ਟਵੀਟ ਕਰ ਦਿੱਤੀ ਜਾਣਕਾਰੀ
ਗੋਤਾਖੋਰਾਂ ਵੱਲੋਂ ਦੋਨੋਂ ਬੱਚਿਆਂ ਦੀ ਬਾਡੀ ਨੂੰ ਦਰਿਆ ਵਿੱਚੋਂ ਕੱਢ ਲਿਆ ਗਿਆ ਹੈ ਅਤੇ ਮੌਕੇ ਤੇ ਮੌਜੂਦ ਪੁਲਿਸ ਵੱਲੋਂ ਦੋਨਾਂ ਦੀ ਡੈਡ ਬਾਡੀ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























