ਈਸਰੋ ਦਾ PSLV-C61 ਰਾਕੇਟ ਦਾ ਲਾਂਚ ਮਿਸ਼ਨ ਸਫਲ ਨਹੀਂ ਹੋ ਸਕਿਆ। ਲਾਂਚ ਦੇ ਬਾਅਦ ਤੀਜੇ ਪੜਾਅ ਦੌਰਾਨ ਤਕਨੀਕੀ ਖਰਾਬੀ ਦੇਖੀ ਗਈ ਜਿਸ ਨਾਲ ਮਿਸ਼ਨ ਅਧੂਰਾ ਰਹਿ ਗਿਆ। ਇਸ ਦੀ ਜਾਣਕਾਰੀ ਖੁਦ ਈਸਰੋ ਮੁਖੀ ਵੀ.ਨਾਰਾਇਣਨ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਸੈਟੇਲਾਈਟ ਦੇ ਲਾਂਚ ਦਾ ਪਹਿਲਾ ਤੇ ਦੂਜਾ ਪੜਾਅ ਸਾਧਾਰਨ ਰਿਹਾ ਪਰ ਤੀਜੇ ਪੜਾਅ ਨੂੰ ਪੂਰਾ ਨਹੀਂ ਕੀਤਾ ਜਾ ਸਕਿਆ ਤੇ ਤਕਨੀਕੀ ਖਰਾਬੀ ਦੀ ਵਜ੍ਹਾ ਨਾਲ ਮਿਸ਼ਨ ਸਫਲ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਤੀਜੇ ਪੜਾਅ ਦੇ ਸੰਚਾਲਨ ਦੌਰਾਨ ਅਸੀਂ ਇਕ ਰੁਕਾਵਟ ਦੇਖੀ ਤੇ ਮਿਸ਼ਨ ਨੂੰ ਪੂਰਾ ਨਹੀਂ ਕੀਤਾ ਜਾ ਸਕਿਆ। ਹੁਣ ਅਸੀਂ ਇਸ ਦਾ ਡਾਟਾ ਵਿਸ਼ਲੇਸ਼ਣ ਕਰਾਂਗੇ ਤੇ ਫਿਰ ਮਿਸ਼ਨ ‘ਤੇ ਪਰਤਾਂਗੇ।
ਇਸ ਮਿਸ਼ਨ ਤਹਿਤ EOS-09 ਨੂੰ ਇਸਨੂੰ ਧਰਤੀ ਸੂਰਜ ਸਮਕਾਲੀ ਔਰਬਿਟ (SSPO) ਵਿੱਚ ਰੱਖਿਆ ਜਾਣਾ ਸੀ। ਇਹ ਸੈਟੇਲਾਈਟ EOS-04 ਦਾ ਦੁਹਰਾਇਆ ਐਡੀਸ਼ਨ ਸੀ ਅਤੇ ਇਸਦਾ ਉਦੇਸ਼ ਰਿਮੋਟ ਸੈਂਸਿੰਗ ਡੇਟਾ ਪ੍ਰਦਾਨ ਕਰਨਾ ਸੀ ਤਾਂ ਜੋ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਨ ਵਾਲੇ ਉਪਭੋਗਤਾਵਾਂ ਨੂੰ ਸਹੀ ਅਤੇ ਨਿਯਮਤ ਡਾਟਾ ਪ੍ਰਦਾਨ ਕੀਤਾ ਜਾ ਸਕੇ।
ਇਹ ਵੀ ਪੜ੍ਹੋ : ਭਾਰਤ ਨੇ ਬੰਗਲਾਦੇਸ਼ ਨੂੰ ਦਿੱਤਾ ਵੱਡਾ ਝਟਕਾ, ਰੈਡੀਮੇਡ ਕੱਪੜਿਆਂ, ਪ੍ਰੋਸੈਸਡ ਫੂਡ ਸਣੇ ਇਨ੍ਹਾਂ ਚੀਜ਼ਾਂ ‘ਤੇ ਲਗਾਇਆ ਬੈਨ
EOS-09 ਨੂੰ ਇਸ ਉਦੇਸ਼ ਨਾਲ ਡਿਜ਼ਾਈਨ ਕੀਤਾ ਗਿਆ ਸੀ ਕਿ ਇਹ ਦੇਸ਼ ਦੀ ਰਿਮੋਟ ਸੈਂਸਿੰਗ ਸਮਰੱਥਾਵਾਂ ਨੂੰ ਹੋਰ ਮਜ਼ਬੂਤ ਕਰ ਸਕੇ। EOS-09 ਨੂੰ ਖਾਸ ਤੌਰ ‘ਤੇ ਐਂਟੀ ਟੈਰਰਿਸਟ ਆਪ੍ਰੇਸ਼ਨ, ਘੁਸਪੈਠ ਜਾਂ ਸ਼ੱਕੀ ਗਤੀਵਿਧੀਆਂ ਦਾ ਪਤਾ ਲਗਾਉਣ ਲਈ ਡਿਜ਼ਾਈਨ ਕੀਤਾ ਗਿਆ ਸੀ। ਈਸਰੋ ਦੀ ਤਕਨੀਕੀ ਟੀਮ ਹੁਣ ਇਸ ਸਮੱਸਿਆ ਦੀ ਡੂੰਘਾਈ ਨਾਲ ਜਾਂਚ ਕਰੇਗੀ ਤਾਂ ਕਿ ਇਹ ਸਪੱਸ਼ਟ ਕੀਤਾ ਜਾ ਸਕੇ ਲਾਂਚ ਦੌਰਾਨ ਕਿਸ ਪੱਧਰ ‘ਤੇ ਗੜਬੜੀ ਆਈ ਤੇ ਭਵਿੱਖ ਵਿਚ ਉਸ ਨੂੰ ਕਿਵੇਂ ਸੁਧਾਰਿਆ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -:
























