ਪਾਕਿਸਤਾਨ ਲਈ ਜਾਸੂਸੀ ਕਰਨ ਦੇ ਸ਼ੱਕ ਵਿਚ ਫੜੀ ਗਈ ਹਰਿਆਣਾ ਦੀ ਯੂਟਿਊਬਰ ਜੋਤੀ ਮਲਹੋਤਰਾ ਨੂੰ ਹਿਸਾਰ ਪੁਲਿਸ ਨੇ ਅੱਜ ਕੋਰਟ ਵਿਚ ਪੇਸ਼ ਕੀਤਾ। ਲਗਭਗ ਡੇਢ ਘੰਟੇ ਤੱਕ ਉਸ ਦੇ ਰਿਮਾਂਡ ‘ਤੇ ਬਹਿਸ ਚੱਲੀ ਜਿਸ ਦੇ ਬਾਅਦ ਹਿਸਾਰ ਪੁਲਿਸ ਨੂੰ ਉਸ ਦਾ 4 ਦਿਨਾ ਦਾ ਰਿਮਾਂਡ ਹੋਰ ਮਿਲ ਗਿਆ।
ਜੋਤੀ 16 ਮਈ ਨੂੰ ਗ੍ਰਿਫਤਾਰ ਹੋਈ ਸੀ। ਇਸ ਦੇਬਾਅਦ 5 ਦਿਨ ਤੱਕ ਰਿਮਾਂਡ ‘ਤੇ ਰਹਿੰਦੇ ਹੋਏ ਹਿਸਾਰ ਪੁਲਿਸ ਤੋਂ ਇਲਾਵਾ NIA, ਮਿਲਟਰੀ ਇੰਟੈਲੀਜੈਂਸ, IB ਤੇ ਹੋਰ ਖੁਫੀਆ ਏਜੰਸੀਆਂ ਨੇ ਉਸ ਤੋਂ ਪੁੱਛਗਿਛ ਕੀਤੀ ਹੈ।
NIA ਦੇ ਸੂਤਰਾਂ ਮੁਤਾਬਕ ਪਹਿਲਗਾਮ ਅੱਤਵਾਦੀ ਹਮਲੇ ਵਿਚ ਜੋਤੀ ਦੀ ਭੂਮਿਕਾ ਦੀ ਜਾੰਚ ਕੀਤੀ ਜਾ ਰਹੀ ਹੈ। ਇਸ ਨੂੰ ਲੈ ਕੇ ਉਸ ਦੇ ਮੋਬਾਈਲ ਖੰਗਾਲੇ ਜਾ ਰਹੇ ਹਨ। ਇਸ ਦੇ ਬਾਅਦ NIA ਉਸ ਨੂੰ ਪਹਿਲਗਾਮ ਵਿਚ ਲਿਜਾ ਸਕਦੀ ਹੈ। ਇਹ ਸ਼ੱਕ ਇਸ ਲਈ ਹੋਇਆ ਕਿਉਂਕਿ ਪਹਿਲਗਾਮ ਹਮਲੇ ਤੋਂ ਪਹਿਲਾਂ ਕਸ਼ਮੀਰ ਵਿਚ ਜੋਤੀ ਨੇ ਉਨ੍ਹਾਂ ਥਾਵਾਂ ਦੇ ਵੀਡੀਓ ਬਣਾਏ ਜਿਥੇ ਫੌਜ ਦੀ ਤਾਇਨਾਤੀ ਜਾਂ ਮੂਵਮੈਂਟ ਨਹੀਂ ਸੀ।
ਇਹ ਵੀ ਪੜ੍ਹੋ : ਲੁਧਿਆਣਾ : 3 ਦੋਸਤਾਂ ਨੇ ਇਕੱਠੇ ਲਗਾਇਆ ਪੈੱ/ਗ, ਵਿਗੜੀ ਸਿਹਤ, 1 ਦੀ ਗਈ ਜਾ/ਨ, 2 ਦੀ ਹਾਲਤ ਗੰਭੀਰ
ਜਾਂਚ ਏਜੰਸੀ ਇਸ ਦੀ ਜਾਂਚ ਕਰ ਰਹੀ ਹੈ ਕਿ ਜੋਤੀ ਨੇ ਸਿਰਫ ਟ੍ਰੈਵਲਿੰਗ ਦੇ ਇਰਾਦੇ ਨਾਲ ਵੀਡੀਓ ਬਣਾਏ ਸਨ ਜਾਂ ਫਿਰ ਉਸ ਵਿਚ ਪਾਕਿਸਤਾਨੀ ਏਜੰਟਾਂ ਲਈ ਕੋਈ ਕੋਡ ਲੁਕਿਆ ਸੀ। ਇਸ ਲਈ ਉਸ ਦੇ ਬੈਂਕ ਖਾਤਿਆਂ ਵਿਚ ਕਸ਼ਮੀਰ ਟੂਰ ਦੌਰਾਨ ਹੋਈ ਟ੍ਰਾਂਜੈਕਸ਼ਨ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਵਿਚ ਜੋਤੀ ਦੇ 4 ਬੈਂਕ ਅਕਾਊਂਟ ਮਿਲੇ ਹਨ।
ਵੀਡੀਓ ਲਈ ਕਲਿੱਕ ਕਰੋ -:
























