ਫਿਰੋਜ਼ਪੁਰ ਵਿਚ 4 ਵਿਦਿਆਰਥੀ ਸਣੇ 6 ਲੋਕਾਂ ਦੇ ਲਾਪਤਾ ਹੋਣ ਦੇ ਮਾਮਲੇ ਵਿਚ ਵੱਡਾ ਅਪਡੇਟ ਸਾਹਮਣੇ ਆਇਆ ਹੈ। ਪੁਲਿਸ ਨੇ ਚਾਰੋਂ ਵਿਦਿਆਰਥੀਆਂ ਸਣੇ ਇਨਵਰਟਰ ਮਕੈਨਿਕ ਨੂੰ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ ਹੈ। ਹਾਲਾਂਕਿ ਇਕ ਨੌਜਵਾਨ ਨੂੰ ਥਾਣਾ ਕੁਲਗਾੜੀ ਪੁਲਿਸ ਨੇ NDPS ਐਕਟ ਤਹਿਤ ਮਾਮਲੇ ਵਿਚ ਨਾਮਜ਼ਦ ਕੀਤਾ ਹੈ।
ਬੀਤੀ ਸ਼ਾਮ ਤੋਂ ਹੀ 12ਵੀਂ ਕਲਾਸ ਦੇ 4 ਵਿਦਿਆਰਥੀ ਲਾਪਤਾ ਸਨ। ਸਾਰਿਆਂ ਦੇ ਮੋਬਾਈਲ ਵੀ ਬੰਦ ਆ ਆ ਰਹੇ ਸਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਸੀ। ਲਾਪਤਾ ਵਿਦਿਆਰਥੀਆਂ ਵਿਚ ਬੇਦੀ ਕਾਲੋਨੀ ਦੇ ਗੁਰਜੀਤ ਸਿੰਘ, ਗੋਬਿੰਦ ਇਨਕਲੇਵ ਮੱਖੂ ਗੇਟ ਦੇ ਗੁਰਦਿੱਤ ਸਿੰਘ, ਪਿੰਡ ਅਲੀ ਦੇ ਲਵ ਤੇ ਪਿੰਡ ਇੱਛੇ ਵਾਲਾ ਦੇ ਵਿਸ਼ਵਦੀਪ ਸਿੰਘ ਹਨ। ਇਸ ਤੋਂ ਇਲਾਵਾ ਆਰਐੱਸਡੀ ਕਾਲਜ ਦੇ ਪਿੱਛੇ ਰਹਿਣ ਵਾਲਾ ਇਨਵਰਟਰ ਮਕੈਨਿਕ ਵਰਿੰਦਰ ਸਿੰਘ ਤੇ ਬਸਤੀ ਆਵਾ ਦਾ ਕ੍ਰਿਸ਼ ਕੁਮਾਰ ਵੀ ਲਾਪਤਾ ਸੀ।
ਲਾਪਤਾ ਵਿਦਿਆਰਥੀਆਂ ਦੀ ਬਰਾਮਦਗੀ ਸਬੰਧੀ ਪੁਲਿਸ ਅਧਿਕਾਰੀਆਂ ਨੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ। ਅੱਜ ਉਨ੍ਹਾਂ ਨੂੰ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ ਗਿਆ। ਇਸ ਬਾਰੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਪੁਲਿਸ ਅਧਿਕਾਰੀ ਵੀ ਇਸ ਮਾਮਲੇ ਵਿਚ ਖੁਲਾਸਾ ਕਰਨ ਤੋਂ ਕੰਨੀ ਕਤਰਾ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
























