ਪੰਜਾਬ ਵਿਚ ਕੋਰੋਨਾ ਨੇ ਦਸਤਕ ਦੇ ਦਿੱਤੀ ਹੈ। ਹਸਪਤਾਲ ‘ਚ ਦਾਖ਼ਲ ਮਰੀਜ਼ ਕੋਰੋਨਾ ਪਾਜ਼ੀਟਿਵ ਨਿਕਲਿਆ ਹੈ। ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ‘ਚ ਮਰੀਜ਼ ਨੂੰ ਦਾਖ਼ਲ ਕਰਵਾਇਆ ਗਿਆ ਸੀ। 22 ਮਈ ਨੂੰ ਮਹਿਲਾ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ।
ਸਿਹਤ ਵਿਭਾਗ ਦੀ ਰਿਪੋਰਟ ਮੁਤਾਬਕ ਕੋਰੋਨਾ ਦੇ ਨਵੇਂ ਵੈਰੀਐਂਟ ਦੇ ਮਾਮਲੇ ਦੇਸ਼ ਦੇ ਕਈ ਸੂਬਿਆਂ ਵਿਚ ਮਿਲ ਰਹੇ ਹਨ ਜਿਸ ਕਰਕੇ ਸੂਬੇ ‘ਚ ਕੋਰੋਨਾ ਨੂੰ ਲੈ ਕੇ ਸਿਹਤ ਵਿਭਾਗ ਅਲਰਟ ‘ਤੇ ਹੈ। ਹਸਪਤਾਲਾਂ ਨੂੰ ਵਿਸ਼ੇਸ਼ ਤਿਆਰੀਆਂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਜੇ. ਐੱਨ. ਵੈਰੀਐਂਟ ਦਾ ਰਿਸਕ ਬੱਚਿਆਂ ਨੂੰ ਜ਼ਿਆਦਾ ਇਸ ਲਈ ਹੈ ਕਿਉਂਕਿ ਜਦੋਂ ਕੋਵਿਡ-19 ਆਇਆ ਸੀ ਤਾਂ ਬੱਚੇ ਛੋਟੇ ਸਨ ਤੇ ਕਈਆਂ ਨੂੰ ਵੈਕਸੀਨ ਵੀ ਨਹੀਂ ਲੱਗੀ ਸੀ। ਕੋਵਿਡ ਨੂੰ ਲੈ ਕੇ ਹੁਣ ਸੂਬਾ ਸਰਕਾਰਾਂ ਕੋਵਿਡ ਪ੍ਰੋਟੋਕਾਲ ਦਾ ਐਲਾਨ ਕਰ ਰਹੀਆਂ ਹਨ।
- ਜਾਰੀ ਪ੍ਰੋਟੋਕਾਲ ਮੁਤਾਬਕ ਭੀੜ-ਭਾੜ ਵਾਲੀਆਂ ਥਾਵਾਂ ‘ਤੇ ਬੱਚਿਆਂ ਤੇ ਬਜ਼ੁਰਗਾਂ ਨੂੰ ਮਾਸਕ ਪਹਿਨ ਕੇ ਜਾਣਾ ਚਾਹੀਦਾ ਹੈ।
- ਬਾਜ਼ਾਰ ਜਾਂ ਜਨਤਕ ਥਾਵਾਂ ‘ਤੇ ਜਾਣ ਤੋਂ ਬਾਅਦ ਲੋਕਾਂ ਨੂੰ ਆਪਣੇ ਹੱਥ ਧੋਣ ਦੀ ਆਦਤ ਪਾਣੀ ਚਾਹੀਦੀ ਹੈ ਜਾਂ ਉਨ੍ਹਾਂ ਕੋਲ ਸੈਨੇਟਾਈਜਰ ਹੋਣਾ ਚਾਹੀਦਾ ਹੈ।
- ਕੋਵਿਡ ਨੂੰ ਵਧਣ ਤੋਂ ਰੋਕਣ ਲਈ ਬਜ਼ੁਰਗਾਂ ਤੇ ਬੱਚਿਆਂ ਨੂੰ ਬਾਜ਼ਾਰ ਤੇ ਹੋਰ ਪ੍ਰੋਗਰਾਮਾਂ ਵਿਚ ਜਾਣ ਤੋਂ ਬਚਣਾ ਚਾਹੀਦਾ ਹੈ। ਬੱਚਿਆਂ ਦੀਆਂ ਕਲਾਸਾਂ ਵੀਡੀਓ ਕਾਨਫਰੰਸਿੰਗ ਜ਼ਰੀਏ ਲਗਾਈਆਂ ਜਾ ਸਕਦੀਆਂ ਹਨ।
- ਜੇਕਰ ਕਿਸੇ ਨੂੰ ਖਾਂਸੀ, ਜੁਕਾਮ ਜਾਂ ਬੁਖਾਰ ਹੁੰਦਾ ਹੈ ਤਾਂ ਤੁਰੰਤ ਡਾਕਟਰ ਨੂੰ ਚੈਕਅੱਪ ਕਰਵਾਉਣਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -:
























