ਸੋਮਵਾਰ ਸਵੇਰੇ ਹਿਸਾਰ ਵਿੱਚ ਯਾਤਰੀਆਂ ਨਾਲ ਭਰੀ ਹਰਿਆਣਾ ਰੋਡਵੇਜ਼ ਦੀ ਬੱਸ ਪਲਟ ਗਈ। ਇਸ ਵਿੱਚ ਸਫ਼ਰ ਕਰ ਰਹੇ ਇੱਕ ਵਿਦਿਆਰਥੀ ਦੀ ਮੌਤ ਹੋ ਗਈ। ਉਹ CRPF ਜਵਾਨ ਦਾ ਇਕਲੌਤਾ ਪੁੱਤ ਸੀ। ਇਸ ਹਾਦਸੇ ਵਿੱਚ ਚਾਰ ਵਿਦਿਆਰਥਣਾਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ। ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ ਹੈ। 52 ਸੀਟਾਂ ਵਾਲੀ ਬੱਸ ਵਿੱਚ ਲਗਭਗ 65 ਯਾਤਰੀ ਸਵਾਰ ਸਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਕੋਚਿੰਗ ਸੈਂਟਰਾਂ ਅਤੇ ਸਕੂਲਾਂ ਦੇ ਵਿਦਿਆਰਥੀ ਸਨ।
ਇਹ ਹਾਦਸਾ ਸਵੇਰੇ 9.30 ਵਜੇ ਰਾਜਲੀ ਰੇਲਵੇ ਫਾਟਕ ਤੋਂ ਥੋੜ੍ਹੀ ਦੂਰੀ ‘ਤੇ ਵਾਪਰਿਆ। ਤੂਫਾਨ ਕਾਰਨ ਰਾਜਲੀ-ਬਹਿਬਲਪੁਰ ਸੜਕ ‘ਤੇ ਇੱਕ ਦਰੱਖਤ ਡਿੱਗ ਗਿਆ ਸੀ। ਡਰਾਈਵਰ ਨੇ ਬੱਸ ਦਾ ਇੱਕ ਹਿੱਸਾ ਕੱਚੇ ਪਾਸੇ ਲਿਜਾ ਕੇ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਮੀਂਹ ਕਾਰਨ ਜ਼ਮੀਨ ਗਿੱਲੀ ਹੋਣ ਕਰਕੇ ਬੱਸ ਦਾ ਪਹੀਆ ਫਸ ਗਿਆ ਅਤੇ ਬੱਸ ਪਲਟ ਗਈ, ਜਿਸ ਮਗਰੋਂ ਚੀਕ ਚਿਹਾੜਾ ਮਚ ਗਿਆ।

ਚਸ਼ਮਦੀਦਾਂ ਮੁਤਾਬਕ ਬੱਸ ਦੇ ਪਲਟਣ ਤੋਂ ਬਾਅਦ ਬਹੁਤ ਸਾਰੇ ਯਾਤਰੀ ਅੰਦਰ ਫਸ ਗਏ। ਨੇੜਲੇ ਪਿੰਡ ਵਾਸੀ ਮੌਕੇ ‘ਤੇ ਪਹੁੰਚੇ ਅਤੇ ਯਾਤਰੀਆਂ ਨੂੰ ਬਾਹਰ ਕੱਢਿਆ। ਇਸ ਤੋਂ ਬਾਅਦ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ।
ਮ੍ਰਿਤਕ ਵਿਦਿਆਰਥੀ ਖੁਸ਼ੀ ਮੁਹੰਮਦ (20) ਰਾਜਲੀ ਪਿੰਡ ਦਾ ਰਹਿਣ ਵਾਲਾ ਸੀ। ਉਹ ਕੰਪਿਊਟਰ ਦਾ ਕੋਰਸ ਕਰ ਰਿਹਾ ਸੀ। ਉਸ ਦੇ ਪਿਤਾ ਫੂਲਦੀਨ ਸੀਆਰਪੀਐਫ ਵਿੱਚ ਹਨ। ਉਹ ਇਸ ਸਮੇਂ ਦਿੱਲੀ ਵਿੱਚ ਤਾਇਨਾਤ ਹੈ। ਉਹ ਸੋਮਵਾਰ ਸਵੇਰੇ ਹੀ ਡਿਊਟੀ ‘ਤੇ ਗਿਆ ਸੀ। ਉਸ ਦੀ ਮਾਂ ਰੇਣੂ ਇੱਕ ਆਂਗਣਵਾੜੀ ਵਰਕਰ ਹੈ। ਉਸ ਦੀ ਇੱਕ ਭੈਣ ਹੈ। ਪੁੱਤਰ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਪਿਤਾ ਵਾਪਸ ਪਰਤ ਆਇਆ।
ਇਹ ਵੀ ਪੜ੍ਹੋ : CRPF ਦੇ ਜਵਾਨ ਨੇ ਪਾਕਿਸਤਾਨ ਨੂੰ ਭੇਜੀ ਦੇਸ਼ ਦੀ ਖੁਫੀਆ ਜਾਣਕਾਰੀ! NIA ਨੇ ਕੀਤਾ ਗ੍ਰਿਫ਼ਤਾਰ
ਖੁਸ਼ੀ ਮੁਹੰਮਦ ਦੇ ਦੋਸਤ ਕੁਲਦੀਪ ਨੇ ਕਿਹਾ ਕਿ ਇਹ ਡਰਾਈਵਰ ਦੀ ਲਾਪਰਵਾਹੀ ਸੀ। ਬੱਚਿਆਂ ਨੇ ਦੱਸਿਆ ਕਿ ਡਰਾਈਵਰ ਨੇ ਦਰੱਖਤ ਦੇ ਕੋਲ ਸਪੀਡ ਨਾਲ ਕੱਟ ਮਾਰਿਆ, ਜਿਸ ਕਰਕੇ ਬੱਸ ਪਲਟ ਗਈ। ਰੋਡਵੇਜ਼ ਦੀ ਇਹ ਬੱਸ ਮੋਠ, ਲੁਹਾਰੀ, ਦਾਤਾ, ਗੁਰਾਣਾ, ਰਾਜਲੀ ਪਿੰਡਾਂ ਤੋਂ ਹੁੰਦੀ ਹੋਈ ਨਾਰਨੌਲ ਤੋਂ ਹਿਸਾਰ ਆਉਂਦੀ ਹੈ।
ਵੀਡੀਓ ਲਈ ਕਲਿੱਕ ਕਰੋ -:
























