ਅਮਰੀਕੀ ਸਰਕਾਰ ਨੇ ਵਿਦੇਸ਼ੀ ਵਿਦਿਆਰਥੀਆਂ ਲਈ ਨਵੇਂ ਵੀਜ਼ਾ ਇੰਟਰਿਵਊ ‘ਤੇ ਰੋਕ ਲਗਾ ਦਿੱਤੀ ਹੈ। ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਇਸ ਨੂੰ ਲੈ ਕੇ ਹੁਕਮ ਜਾਰੀ ਕੀਤਾ। ਇਸ ਦਾ ਮਕਸਦ ਦੇਸ਼ ਦੀ ਯੂਨੀਵਰਸਿਟੀਆਂ ਵਿਚ ਯਹੂਦੀ ਵਿਰੋਧ ਤੇ ਖੱਬੇ-ਪੱਖੀ ਵਿਚਾਰਾਂ ਨੂੰ ਰੋਕਣਾ ਹੈ।
ਰੂਬੀਓ ਨੇ ਦੁਨੀਆ ਭਰ ਵਿਚ ਅਮਰੀਕੀ ਦੂਤਘਰਾਂ ਨੂੰ ਹੁਕਮ ਜਾਰੀ ਕਰਕੇ ਕਿਹਾ ਕਿ ਉਹ ਸਟੂਡੈਂਟ ਵੀਜ਼ੇ ਲਈ ਨਵੇਂ ਇੰਟਰਵਿਊ ਸ਼ੈਡਿਊਲ ਨਾ ਕਰਨ ਕਿਉਂਕਿ ਟਰੰਪ ਸਰਕਾਰ ਅਮਰੀਕਾ ਆਉਣ ਵਾਲੇ ਵਿਦਿਆਰਥੀਆਂ ਦੇ ਸੋਸ਼ਲ ਮੀਡੀਆ ਪ੍ਰੋਫਾਈਲ ਦੀ ਜਾਂਚ ਨੂੰ ਹੋਰ ਸਖਤ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਤਤਕਾਲ ਪ੍ਰਭਾਵ ਨਾਲ ਕਾਊਂਸਲਰ ਸੈਕਸ਼ਨ ਅੱਗੇ ਦੇ ਦਿਸ਼ਾ-ਨਿਰਦੇਸ਼ ਜਾਰੀ ਹੋਣ ਤੱਕ ਸਟੂਡੈਂਟ ਜਾਂ ਐਕਸਚੇਂਜ ਵਿਜੀਟਰ (F, M ਤੇ J) ਵੀਜ਼ੇ ਲਈ ਨਵੀਂ ਇੰਟਰਵਿਊ ਦੀ ਇਜਾਜ਼ਤ ਨਾ ਦੇਣ। ਹਾਲਾਂਕਿ ਪਹਿਲਾਂ ਤੋਂ ਸ਼ੈਡਿਊਲ ਕੀਤੇ ਗਏ ਇੰਟਰਵਿਊ ਹੋ ਸਕਦੇ ਹਨ ਪਰ ਲਿਸਟ ਵਿਚ ਨਵੇਂ ਅਪਾਇੰਟਮੈਂਟ ਨਹੀਂ ਜੋੜੇ ਜਾਣ।
ਇਹ ਰੋਕ F, M ਤੇ J ਵੀਜ਼ਾ ਕੈਟਾਗਰੀ ‘ਤੇ ਲਾਗੂ ਹੁੰਦੀ ਹੈ ਜੋ ਜ਼ਿਆਦਾਤਰ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਐਕਸਚੇਂਜ ਵਿਜੀਟਰਸ ਨੂੰ ਕਵਰ ਕਰਦੀ ਹੈ। ਦਾਅਵਾ ਹੈ ਕਿ ਇਹ ਇਨ੍ਹਾਂ ਪ੍ਰੋਗਰਾਮ ਜ਼ਰੀਏ ਆਉਣ ਵਾਲੇ ਵਿਦਿਆਰਥੀ ਅਮਰੀਕੀ ਸੁਰੱਖਿਆ ਲਈ ਖਤਰਾ ਹੋ ਸਕਦੇ ਹਨ।
ਟਰੰਪ ਸਰਕਾਰ ਨੇ ਅਧਿਕਾਰੀਆਂ ਨੂੰ ਇੰਸਟਾਗ੍ਰਾਮ, ਟਿਕਟੌਕ ਤੇ ਐਕਸ ਵਰਗੇ ਪਲੇਟਫਾਰਮ ‘ਤੇ ਪੋਸਟ, ਲਾਈਕ, ਕਮੈਂਟ ਦੇ ਸ਼ੇਅਰ ਦੀ ਜਾਂਚ ਕਰਨ ਦੇ ਵੀ ਹੁਕਮ ਦਿੱਤੇ ਹਨ ਤਾਂ ਕਿ ਰਾਸ਼ਟਰੀ ਸੁਰੱਖਿਆ ਲਈ ਖਤਰਾ ਮੰਨੇ ਜਾਣ ਵਾਲੇ ਕੰਟੈਂਟ ਦਾ ਪਤਾ ਲਗਾਇਆ ਜਾ ਸਕੇ। ਅਧਿਕਾਰੀ ਮਾਰਚ ਤੋਂ ਉਨ੍ਹਾਂ ਵਿਦਿਆਰਥੀਆਂ ਦੇ ਸੋਸ਼ਲ ਮੀਡੀਆ ਦੀ ਜਾਂਚ ਕਰ ਰਹੇ ਹਨ ਜੋ ਫਲੀਸਤੀਨੀ ਸਮਰਥਕ ਪ੍ਰਦਰਸ਼ਨਾਂ ਵਿਚ ਸ਼ਾਮਲ ਸਨ। ਉਹ ਅਜਿਹੇ ਪੋਸਟਾਂ ਦੇ ਸਕ੍ਰੀਨਸ਼ਾਟ ਲੈ ਰਹੇ ਹਨ ਜਿਨ੍ਹਾਂ ਨੂੰ ਅਪਮਾਨਜਨਕ ਮੰਨਿਆ ਜਾਂਦਾ ਹੈ ਭਾਵੇਂ ਹੀ ਬਾਅਦ ਵਿਚ ਇਹ ਕੰਟੈਂਟ ਹਟਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ 6 IAS ਅਫਸਰਾਂ ਸਣੇ 20 ਅਧਿਕਾਰੀਆਂ ਦੇ ਕੀਤੇ ਤਬਾਦਲੇ, ਦੇਖੋ ਲਿਸਟ
ਹਾਲਾਂਕਿ ਇਸ ਹੁਕਮ ਵਿਚ ਇਹ ਸਾਫ ਤੌਰ ‘ਤੇ ਨਹੀਂ ਦੱਸਿਆ ਗਿਆ ਕਿ ਭਵਿੱਖ ਵਿਚ ਸੋਸ਼ਲ ਮੀਡੀਆ ਜਾਂਚ ਵਿਚ ਕੀ ਦੇਖਿਆ ਜਾਵੇਗਾ। ਪਹਿਲਾਂ ਸੋਸ਼ਲ ਮੀਡੀਆ ਜਾਂਚ ਸਿਰਫ ਉਨ੍ਹਾਂ ਵਿਦਿਾਰਥੀਆਂ ਲਈ ਲਾਗੂ ਸੀ ਜੋ ਫਲਸਤੀਨੀ ਸਮਰਥਕ ਪ੍ਰਦਰਸ਼ਨਾਂ ਵਿਚ ਸ਼ਾਮਲ ਸਨ।
ਵੀਡੀਓ ਲਈ ਕਲਿੱਕ ਕਰੋ -:
























