ਟੇਸਲਾ ਦੇ ਮਾਲਕ ਤੇ ਅਮਰੀਕੀ ਅਰਬਪਤੀ ਐਲੋਨ ਮਸਕ ਨੇ ਟਰੰਪ ਪ੍ਰਸ਼ਾਸਨ ਨੂੰ ਛੱਡ ਦਿੱਤਾ ਹੈ। ਉਨ੍ਹਾਂ ਨੇ ਭਾਰਤੀ ਸਮੇਂ ਮੁਤਾਬਕ ਵੀਰਵਾਰ ਸਵੇਰੇ 5.30 ਵਜੇ ਸੋਸ਼ਲ ਮੀਡੀਆ ‘X’ ‘ਤੇ ਇਹ ਜਾਣਕਾਰੀ ਦਿੱਤੀ। ਮਸਕ ਨੇ ਕਿਹਾ ਕਿ ਸਪੈਸ਼ਲ ਗਵਰਨਮੈਂਟ ਇੰਪਲਾਈ ਦੇ ਤੌਰ ‘ਤੇ ਮੇਰਾ ਸਮਾਂ ਪੂਰਾ ਹੋਇਆ। ਉਨ੍ਹਾਂ ਨੇ ਇਸ ਜ਼ਿੰਮੇਵਾਰੀ ਲਈ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਧੰਨਵਾਦ ਵੀ ਦਿੱਤਾ।
ਟਰੰਪ ਨੇ ਮਸਕ ਨੂੰ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੈਂਸੀ (DOGE) ਦੀ ਜ਼ਿੰਮੇਵਾਰੀ ਸੌਂਪੀ ਸੀ ਜਿਸ ਦਾ ਕੰਮ ਸਰਕਾਰ ਦੀ ਫਿਜ਼ੂਲਖਰਚੀ ਘੱਟ ਕਰਨਾ ਸੀ। ਮਸਕ ਉਸ ਬਿਲ ਦਿ ਵਿਰੋਧ ਕਰ ਰਹੇ ਸਨ ਜਿਸ ਨੂੰ ਟਰੰਪ ਨੇ ਬਿਗ ਬਿਊਟੀਫੁੱਲ ਦੱਸਿਆ ਸੀ। DOGE ਛੱਡਣ ਤੋਂ ਪਹਿਲਾਂ ਮਸਕ ਨੇ ਕਿਹਾ ਕਿ DOGE ਦਾ ਕੰਮ ਖਰਚਿਆਂ ਵਿਚ ਕਟੌਤੀ ਕਰਦਾ ਹੈ ਤੇ ਇਹ ਬਿੱਲ ਉਸ ਮਕਸਦ ਦੇ ਖਿਲਾਫ ਹੈ।
ਜਾਣਕਾਰੀ ਮੁਤਾਬਕ ਟਰੰਪ ਨੇ ਰਾਸ਼ਟਰਪਤੀ ਬਣਨ ਦੇ ਬਾਅਦ DOGE ਮੁਖੀ ਦੇ ਤੌਰ ‘ਤੇ ਮਸਕ ਦੀ ਨਿਯੁਕਤੀ 30 ਮਈ 2025 ਤੱਕ ਲਈ ਹੀ ਕੀਤੀ ਸੀ ਯਾਨੀ ਜਦੋਂ ਮਸਕ ਨੇ ਅਸਤੀਫਾ ਦਿੱਤਾ ਉਸ ਦੇ ਇਕ ਦਿਨ ਬਾਅਦ ਹੀ ਉਨ੍ਹਾਂ ਦਾ ਕਾਰਜਕਾਲ ਖਤਮ ਹੋ ਰਿਹਾ ਸੀ।
ਇਹ ਵੀ ਪੜ੍ਹੋ : ਪੰਜਾਬ ‘ਚ ਲੋਕਾਂ ਨੂੰ ਗਰਮੀ ਤੋਂ ਮਿਲੇਗੀ ਰਾਹਤ, ਚੱਲਣਗੀਆਂ ਤੇਜ਼ ਹਵਾਵਾਂ, 6 ਜ਼ਿਲ੍ਹਿਆਂ ‘ਚ ਔਰੇਂਜ ਅਲਰਟ ਜਾਰੀ
ਡਿਪਾਰਟਮੈਂਟ ਛੱਡਣ ਦੇ ਬਾਅਦ ਕੀ ਮਸਕ ਹੁਣ ਟਰੰਪ ਦਾ ਸਾਥ ਵੀ ਛੱਡਣਗੇ? ਮਸਕ ਨੇ DOGE ਛੱਡਣ ਤੋਂ ਪਹਿਲਾਂ ਕਿਹਾ ਕਿ ਸਿਆਸਤ ਵਿਚ ਜਿੰਨਾ ਕਰਨਾ ਸੀ ਕਰ ਲਿਆ। ਹੁਣ ਚੰਦਾ ਨਹੀਂ ਦੇਵਾਂਗੇ। ਫੈਡਰਲ ਬਿਊਰੋਕ੍ਰੇਸੀ ਮੇਰੀ ਸੋਚ ਤੋਂ ਵੱਧ ਖਰਾਬ ਹੈ। ਇਹ ਸੰਕੇਤ ਹੈ ਮਸਕ ਰਾਜਨੀਤੀ ਤੋਂ ਦੂਰੀ ਬਣਾਉਣਗੇ।
ਵੀਡੀਓ ਲਈ ਕਲਿੱਕ ਕਰੋ -:
























