ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣ ਦੇ ਨਾਲ ਹੀ ਦੇਸ਼ ਵਿਚ ਮੌਜੂਦ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਫੜ ਕੇ ਡਿਪੋਰਟ ਕਰਨ ਦਾ ਹੁਕਮ ਦਿੱਤਾ ਸੀ। ਇਸ ਦੇ ਬਾਅਦ ਅਮਰੀਕਾ ਵਿਚ ਵੱਡੀ ਗਿਣਤੀ ਵਿਚ ਗੈਰ-ਕਾਨੂੰਨੀ ਤੌਰ ਤੋਂ ਬਿਨਾਂ ਦਸਤਾਵੇਜ਼ ਬਾਰਡਰ ਪਾਰ ਕਰਨ ਵਾਲਿਆਂ ਖਿਲਾਫ ਮੁਹਿੰਮ ਚਲਾਈ ਹੈ।
ਇਨ੍ਹਾਂ ਵਿਚੋਂ ਕਈਆਂ ਨੂੰ ਉਨ੍ਹਾਂ ਦੇ ਦੇਸ਼ ਡਿਪੋਰਟ ਵੀ ਕਰ ਦਿੱਤਾ ਗਿਆ। ਦੂਜੇ ਪਾਸੇ ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੁਣੇ ਜਿਹੇ ਇਕ ਮੀਟਿੰਗ ਵਿਚ ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਅਧਿਕਾਰੀਆਂ ਨੂੰ ਹਰ ਦਿਨ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਗ੍ਰਿਫਤਾਰੀ ਦੇ ਨਿਰਦੇਸ਼ ਦਿੱਤੇ ਗਏ ਹਨ। ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਟਰੰਪ ਦੇ ਕਰੀਬੀ ਸਹਿਯੋਗੀ ਸਟੀਫਨ ਮਿਲਰ ਤੇ ਹੋਮਲੈਂਡ ਸਕਿਓਰਿਟੀ ਕ੍ਰਿਸਟੀ ਨੋਐਮ ਨੇ ਮੀਟਿੰਗ ਵਿਚ ਗ੍ਰਿਫਤਾਰੀਆਂ ਦੀ ਗਿਣਤੀ ਵਧਾ ਕੇ 3000 ਰੋਜ਼ਾਨਾ ਕਰਨ ਨੂੰ ਕਿਹਾ ਹੈ। ਇਹ ਗਿਣਤੀ ਅਧਿਕਾਰੀਆਂ ਨੂੰ ਮਿਲੇ ਪਿਛਲੇ ਟਾਰਗੈੱਟ ਤੋਂ ਲਗਭਗ ਤਿੰਨ ਗੁਣਾ ਹੈ।
ਵੈੱਬਸਾਈਟ ਮੁਤਾਬਕ ਮਿਲਰ ਨੇ ਫੀਲਡ ਆਫਿਸ ਡਾਇਰੈਕਟਰ ਤੇ ਸਪੈਸ਼ਲ ਏਜੰਟ ਇੰਚਾਰਜ ਤੋਂ ਡਿਪੋਰਟੇਸ਼ਨ ਦੀ ਗਿਣਤੀ ਵਧਾਉਣ ਲਈ ਕਹਿ ਦਿੱਤਾ ਹੈ। ਇਹ ਵੀ ਕਿਹਾ ਗਿਆ ਹੈ ਕਿ ਮੀਟਿੰਗ ਦੇ ਬਾਅਦ ਅਧਿਕਾਰੀਆਂ ਵਿਚ ਇਹ ਡਰ ਬੈਠ ਗਿਆ ਹੈ ਕਿ ਟਾਰਗੈੱਟ ਪੂਰਾ ਨਾ ਕਰਨ ‘ਤੇ ਉਨ੍ਹਾਂ ਦੀ ਨੌਕਰੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਭਲਕੇ ਕੀਤਾ ਜਾਵੇਗਾ ਸੁਖਦੇਵ ਢੀਂਡਸਾ ਦਾ ਅੰ.ਤਿ.ਮ ਸ/ਸ/ਕਾਰ, ਅੱਜ ਚੰਡੀਗੜ੍ਹ ‘ਚ ਅੰਤਿਮ ਦਰਸ਼ਨਾਂ ਲਈ ਰੱਖੀ ਜਾਵੇਗੀ ਦੇ/ਹ
ਅੰਕੜਿਆਂ ਮੁਤਾਬਕ ਅਮਰੀਕਾ ਦੀ ਸਰਹੱਦ ਵਿਚ ਗੈਰ-ਕਾਨੂੰਨੀ ਤੌਰ ਤੋਂ ਪ੍ਰਵੇਸ਼ ਕਰਨ ਵਾਲਿਆਂ ਦੀ ਗਿਣਤੀ ਵਿਚ ਕਾਫੀ ਕਮੀ ਆਈ ਹੈ। ਵ੍ਹਾਈਟ ਹਾਊਸ ਦੇ ਬੁਲਾਰੇ ਨੇ ਕਿਹਾ ਕਿ ਟਰੰਪ ਦੇ ਵਾਅਦੇ ਮੁਤਾਬਕ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਲਈ ਪ੍ਰਸ਼ਾਸਨ ਗੰਭੀਰ ਹੈ।
ਵੀਡੀਓ ਲਈ ਕਲਿੱਕ ਕਰੋ -:
























