ਕੁਝ ਦਿਨ ਪਹਿਲਾਂ ਬਠਿੰਡਾ CIA ਸਟਾਫ ਦੀ ਪੁਲਿਸ ਕਸਟੱਡੀ ਵਿਚ ਇਕ ਸਿੱਖ ਨੌਜਵਾਨ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਪੁਲਿਸ ਕਸਟੱਡੀ ਵਿਚ ਮਰਨ ਵਾਲੇ ਨਰਿੰਦਰਦੀਪ ਸਿੰਘ ਦੀ ਮੌਤ ‘ਤੇ ਵੱਡਾ ਖੁਲਾਸਾ ਹੋਇਆ ਹੈ। ਪੋਸਟਮਾਰਟਮ ਰਿਪੋਰਟ ਵਿਚ ਵੱਡੇ ਖੁਲਾਸੇ ਹੋਏ ਹਨ। ਦੱਸ ਦੇਈਏ ਕਿ ਨਰਿੰਦਰਦੀਪ ਸਿੰਘ ਹੋਣਹਾਰ ਨੌਜਵਾਨ ਸੀ। ਉਹ ਆਈਲੈਟਸ ਦੇ ਵਿਦਿਆਰਥੀਆਂ ਨੂੰ ਟ੍ਰੇਨਿੰਗ ਦਿੰਦਾ ਸੀ। ਉਹ ਰੋਜ਼ਾਨਾ ਵਾਂਗ ਘਰੋਂ ਕੰਮ ਲਈ ਨਿਕਲਿਆ ਸੀ। ਸ਼ਾਮ ਨੂੰ ਨਰਿੰਦਰਦੀਪ ਨੇ ਪਤਨੀ ਨੂੰ ਫੋਨ ਕੀਤਾ ਕਿ ਚਾਹ ਰੱਖ ਲਓ ਮੈਂ ਆ ਰਿਹਾ ਹਾਂ। ਕਾਫੀ ਦੇਰ ਤੱਕ ਜਦੋਂ ਨਰਿੰਦਰਦੀਪ ਘਰ ਨਹੀਂ ਆਇਆ ਤਾਂ ਪਤਨੀ ਨੇ ਫੋਨ ਕੀਤਾ ਤਾਂ ਪਰ ਉਸ ਵੱਲੋਂ ਫੋਨ ਨਹੀਂ ਚੁੱਕਿਆ ਗਿਆ।
ਬਾਅਦ ਵਿਚ ਨਰਿੰਦਰਦੀਪ ਦਾ ਫੋਨ ਸਵਿੱਚ ਆਫ ਹੋ ਗਿਆ। ਮਾਂ ਤੇ ਪਤਨੀ ਨਰਿੰਦਰਦੀਪ ਨੂੰ ਵਾਰ-ਵਾਰ ਕਾਲ ਕੀਤੀ ਤਾਂ ਪਰ ਫੋਨ ਨਹੀਂ ਲੱਗਿਆ। 8.30 ਵਜੇ ਜਦੋਂ ਨਰਿੰਦਰਦੀਪ ਦੇ ਪਿਤਾ ਨੇ ਦੁਬਾਰਾ ਫੋਨ ਮਿਲਾਇਆ ਤਾਂ ਇਕ ਅਨਜਾਣ ਬੰਦੇ ਨੇ ਫੋਨ ਚੁੱਕਿਆ। ਉਸ ਨੇ ਕਿਹਾ ਕਿ ਤੁਹਾਡੇ ਬੰਦੇ ਐਕਸੀਡੈਂਟ ਹੋ ਗਿਆ ਹੈ ਤੇ ਉਹ ਸਿਵਲ ਹਸਪਤਾਲ ਵਿਚ ਪਿਆ ਹੈ। ਪਰਿਵਾਰਕ ਮੈਂਬਰ ਉਥੇ ਪਹੁੰਚੇ ਤਾਂ। ਪਿਤਾ ਨੇ ਰੱਬ ਦਾ ਭਾਣਾ ਮੰਨ ਕੇ ਸੋਚਿਆ ਕਿ ਪੁੱਤ ਦਾ ਸਸਕਾਰ ਕਰ ਦਿੱਤਾ ਜਾਵੇ ਪਰ ਮਾਂ ਦਾ ਦਿਲ ਕਹਿ ਰਿਹਾ ਸੀ ਕਿ ਇਹ ਕੁਦਰਤੀ ਮੌਤ ਨਹੀਂ ਹੈ। ਦੇਹ ਦੇਖੀ ਤਾਂ ਸੱਟਾਂ ਦੇ ਨਿਸ਼ਾਨ ਦੇਖੇ। ਉਨ੍ਹਾਂ ਹੰਝੂ ਨਹੀਂ ਰੁਕੇ। ਉਸ ਦੇ ਪੁੱਤਰ ਨੂੰ ਕਿਸੇ ਨੇ ਮਾਰ ਦਿੱਤਾ। ਉਨ੍ਹਾਂ ਨੇ ਏਮਸ ਤੋਂ ਪੁੱਤ ਦਾ ਪੋਸਟਮਾਰਟਮ ਰਿਪੋਰਟ ਕਰਵਾਇਆ। ਪੁਲਿਸ ਨੇ ਅਜੇ ਤੱਕ ਰਿਪੋਰਟ ਨਹੀਂ ਦਿੱਤੀ। ਪਰਿਵਾਰ ਨੇ ਐਪਲੀਕੇਸ਼ਨ ਦੇ ਕੇ HOD ਤੋਂ ਰਿਪੋਰਟ ਕਢਵਾਈ ਜਿਸ ਵਿਚ ਵੱਡੇ ਖੁਲਾਸੇ ਹੋਏ ਹਨ।
ਪੋਸਟਮਾਰਟਮ ਰਿਪੋਰਟ ਦੇ ਤੱਥ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਰਿਪੋਰਟ ਮੁਤਾਬਕ ਨਰਿੰਦਰਦੀਪ ਸਿੰਘ ਦੇ ਸਰੀਰ ‘ਤੇ 136 ਸੱਟਾਂ ਦੇ ਨਿਸ਼ਾਨ ਹਨ। ਗੁਪਤ ਅੰਗਾਂ ‘ਤੇ ਕਰੰਟ ਦੀ ਪੁਸ਼ਟੀ ਵੀ ਹੋਈ ਹੈ। ਸਿਰ, ਬਾਹਾਂ, ਛਾਤੀ, ਲੱਤਾਂ ‘ਤੇ ਕੁੱਟ ਦੇ ਨਿਸ਼ਾਨ ਹਨ। ਸਰੀਰ ਦਾ ਕੋਈ ਅੰਗ ਅਜਿਹਾ ਨਹੀਂ ਜਿਥੇ ਸੱਟ ਦੇ ਨਿਸ਼ਾਨ ਨਾ ਹੋਵੇ। ਹਾਲਾਂਕਿ ਪੋਸਟਮਾਰਟਮ ਰਿਪੋਰਟ ਸਾਹਮਣੇ ਆਈ ਹੈ ਪਰ ਮੌਤ ਦੇ ਕਾਰਨ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਕਿਉਂਕਿ ਜਲੇ ਨਿਸ਼ਾਨਾਂ ਦੇ ਸੈਂਪਲ ਲਏ ਗਏ ਹਨ ਤਾਂ ਕਿ ਫੋਰੈਸਿਕ ਜਾਂਚ ਕੀਤੀ ਜਾਵੇ।
ਏਮਜ਼ ਨੇ ਇੱਕ ਤਾਂ ਨਰਿੰਦਰਦੀਪ ਦੇ ਬਿਸਰੇ ਨੂੰ ਕੈਮੀਕਲ ਐਗਜਾਮੀਨੇਸ਼ਨ ਵਾਸਤੇ ਖਰੜ ਭੇਜਿਆ ਗਿਆ। ਸਰੀਰ ਦੇ ਕੁਝ ਪਾਰਟਸ ਆਪਣੀ ਲੈਬੋਰਟਰੀ ‘ਚ ਜਾਂਚ ਲਈ ਭੇਜੇ। ਸਾਰੀ ਰਿਪੋਰਟ ਆਉਣ ਮਗਰੋਂ 3 ਡਾਕਟਰਾਂ ਦੇ ਬੋਰਡ ਵੱਲੋਂ ਮੌਤ ਦੇ ਕਾਰਨ ਦੀ ਪੁਸ਼ਟੀ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
























