ਹਿਮਾਚਲ ਪ੍ਰਦੇਸ਼ ਵਿਚ ਲੁਧਿਆਣਾ ਦੀ ਰਹਿਣ ਵਾਲੀ ਸੱਸ ਤੇ ਨੂੰਹ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਉਹ ਪਰਿਵਾਰ ਸਣੇ ਮਨੀਕਰਨ ਸਾਹਿਬ ਗਈ ਸੀ। ਮਨੀਕਰਨ ਘਾਟੀ ਦੇ ਸੂਮਾਰੋਪਾ ਵਿਚ ਪਾਰਵਤੀ ਨਦੀ ਦੇ ਕਿਨਾਰੇ ਤੂਫਾਨ ਕਾਰਨ ਦਰੱਖਤ ਡਿੱਗ ਗਿਆ। ਦਰੱਖਤ ਦੀ ਚਪੇਟ ਵਿਚ ਆਉਣ ਕਾਰਨ ਸੱਸ-ਨੂੰਹ ਦੀ ਮੌਤ ਹੋ ਗਈ।
ਮ੍ਰਿਤਕ ਮਹਿਲਾਵਾਂ ਦੀ ਪਛਾਣ ਅਵਿਨਾਸ਼ (56) ਤੇ ਨੀਸ਼ੂ ਵਰਮਾ (37) ਵਜੇ ਹੋਈ ਹੈ। 3 ਦਿਨ ਪਹਿਲਾਂ ਰਾਜਨ ਆਪਣੀ ਮਾਂ, ਪਤਨੀ, ਪੁੱਤਰ, ਧੀ ਦੇ ਨਾਲ ਕੁੱਲੂ ਘੁੰਮਣ ਗਿਆ ਸੀ। ਰਸਤੇ ਵਿਚ ਉਹ ਨਦੀ ਨੇੜੇ ਇਕ ਢਾਬੇ ‘ਤੇ ਖਾਣਾ ਖਾਣ ਰੁਕ ਗਏ ਸਨ। ਨਦੀ ਕੋਲ ਘੁੰਮਣ ਲਈ ਨੂੰਹ-ਸੱਸ ਦੋਵੇਂ ਚਲੀਆਂ ਗਈਆਂ ਕਿ ਇੰਨੇ ਵਿਚ ਅਚਾਨਕ ਤੇਜ਼ ਹਵਾਵਾਂ ਚੱਲੀਆਂ।
ਇਹ ਵੀ ਪੜ੍ਹੋ : ਲੁਧਿਆਣਾ : ਪ੍ਰਾਪਰਟੀ ਡੀਲਰ ਦੇ ਘਰ ‘ਤੇ ਬਾਈਕ ਸਵਾਰ ਬ.ਦ.ਮਾ/ਸ਼ਾਂ ਨੇ ਕੀਤੀ ਫਾ.ਇ.ਰਿੰ/ਗ, ਜਾਂਚ ‘ਚ ਜੁਟੀ ਪੁਲਿਸ
ਤੂਫਾਨ ਆਉਣ ਕਰਕੇ ਨੂੰਹ-ਸੱਸ ‘ਤੇ ਦਰੱਖਤ ਡਿੱਗ ਗਿਆ। ਨੀਸ਼ੂ ਦੀ ਤਾਂ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਮਾਂ ਅਵਿਨਾਸ਼ ਨੇ ਹਸਪਤਾਲ ਜਾਂਦਿਆਂ ਦਮ ਤੋੜ ਦਿੱਤਾ। ਦੋਵਾਂ ਦਾ ਕੁੱਲੂ-ਮਨੀਕਰਨ ਦੇ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਕਰਾਉਣ ਦੇ ਬਾਅਦ ਦੇਹਾਂ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਗਈਆਂ ਹਨ।
ਵੀਡੀਓ ਲਈ ਕਲਿੱਕ ਕਰੋ -:
























