ਭ੍ਰਿਸ਼ਟਾਚਾਰ ਖਿਲਾਫ ਸੀਬੀਆਈ ਨੇ ਵੱਡੀ ਕਾਰਵਾਈ ਕੀਤੀ ਹੈ। ਸੀਬੀਆਈ ਨੇ IRS ਦੇ ਸੀਨੀਅਰ ਅਧਿਕਾਰੀ ਅਮਿਤ ਕੁਮਾਰ ਸਿੰਘਲ ਦੇ ਘਰ ਰੇਡ ਮਾਰੀ ਹੈ। CBI ਨੇ ਉਨ੍ਹਾਂ ਦੇ ਮੋਹਾਲੀ ਫੇਸ 7 ਦੇ ਸੈਕਟਰ-61 ‘ਚ ਛਾਪੇਮਾਰੀ ਕੀਤੀ ਹੈ। ਉਨ੍ਹਾਂ ‘ਤੇ 45 ਲੱਖ ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼ ਹੈ।
ਸਿੰਘਲ ਮੌਜੂਦਾ ਸਮੇਂ ਦਿੱਲੀ ਵਿਚ ਟੈਕਸ ਭੁਗਤਾਨ ਸੇਵਾਵਾਂ ਡਾਇਰੈਕਟੋਰੇਟ ਵਿੱਚ ਵਧੀਕ ਡਾਇਰੈਕਟਰ ਜਨਰਲ (ADG) ਵਜੋਂ ਤਾਇਨਾਤ ਹਨ। ਸੀਬੀਆਈ ਮੁਤਾਬਕ 2007 ਬੈਚ ਦੇ IRS ਅਧਿਕਾਰੀ ਸਿੰਘਲ ਨੇ 45 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ 25 ਲੱਖ ਰੁਪਏ ਸ਼ਨੀਵਾਰ ਨੂੰ ਮੋਹਾਲੀ ਸਥਿਤ ਉਨ੍ਹਾਂ ਦੇ ਘਰ ਪਹੁੰਚਾਏ ਗਏ ਸਨ। ਸਿੰਘਲ ਦੇ ਵਸੰਤਕੁੰਜ ਤੇ ਮੋਹਾਲੀ ਸਥਿਤ ਘਰ ‘ਤੇ ਸੀਬੀਆਈ ਨੇ 3.5 ਕਿਲੋ ਸੋਨਾ, 2 ਕਿਲੋ ਚਾਂਦੀ ਤੇ 1 ਕਰੋੜ ਰੁਪਏ ਦਾ ਕੈਸ਼ ਬਰਾਮਦ ਕੀਤਾ ਹੈ।
ਇਸ ਤੋਂ ਇਲਾਵਾ ਵਿਦੇਸ਼ੀ ਜਾਇਦਾਦ ਸਣੇ ਕਈ ਬੈਂਕਾਂ ਦੇ ਲਾਕਰ ਤੇ ਅਹਿਮ ਦਸਤਾਵੇਜ ਵੀ ਬਰਾਮਦ ਹੋਏ ਹਨ। ਰਿਸ਼ਵਤ ਦੀ ਸ਼ਿਕਾਇਤ ਮਿਲਣ ਦੇ ਬਾਅਦ ਸੀਬੀਆਈ ਨੇ ਜਾਲ ਵਿਛਾਇਆ ਤੇ ਹਰਸ਼ ਕੋਟਕ ਨੂੰ ਸਿੰਘਲ ਵੱਲੋਂ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕਰ ਲਿਆ। ਸੀਬੀਆਈ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਸਿੰਘਲ ਨੇ ਟੈਕਸ ਨਾਲ ਜੁੜੇ ਮਾਮਲਿਆਂ ਵਿਚ ਰਿਆਇਤ ਦੇਣ ਬਦਲੇ 45 ਲੱਖ ਰੁਪਏ ਮੰਗੇ ਸਨ।
ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦੀ ਮੀਟਿੰਗ ਅੱਜ, ਲੁਧਿਆਣਾ ਉਪ ਚੋਣਾਂ ਤੋਂ ਪਹਿਲਾਂ ਅਹਿਮ ਫੈਸਲਿਆਂ ‘ਤੇ ਲੱਗ ਸਕਦੀ ਮੋਹਰ
ਉਨ੍ਹਾਂ ਨੇ ਰਿਸ਼ਵਤ ਨਾ ਦੇਣ ‘ਤੇ ਕਾਨੂੰਨੀ ਕਾਰਵਾਈ, ਭਾਰੀ ਜੁਰਮਾਨਾ ਲਗਾਉਣ ਦੀ ਧਮਕੀ ਦਿੱਤੀ ਸੀ। ਮਾਮਲੇ ਦੀ ਜਾਂਚ ਜਾਰੀ ਹੈ। ਸੀਬੀਆਈ ਦੀਆਂ ਟੀਮਾਂ ਇਸ ਸਿਲਸਿਲੇ ਵਿਚ ਦਿੱਲੀ, ਪੰਜਾਬ ਤੇ ਮੁੰਬਈ ਵਿਚ ਕਈ ਥਾਵਾਂ ‘ਤੇ ਛਾਪੇਮਾਰੀ ਕਰ ਰਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ -:
























