ਪੂਰਬ ਉੱਤਰ ਭਾਰਤ ਦੇ ਸੂਬਿਆਂ ਵਿਚ ਮੀਂਹ ਤੇ ਲੈਂਡਸਲਾਈਡ ਨੇ ਤਬਾਹੀ ਮਚਾਈ ਹੋਈ ਹੈ। ਸਿੱਕਮ ਵਿਚ ਐਤਵਾਰ ਦੀ ਸ਼ਾਮ ਨੂੰ ਆਰਮੀ ਕੈਂਪ ‘ਤੇ ਹੋਏ ਲੈਂਡਸਲਾਈਡ ਵਿਚ 3 ਲੋਕਾਂ ਦੀ ਮੌਤ ਹੋ ਗਈ ਜਿਸ ਵਿਚ ਇਕ ਫੌਜੀ ਜਵਾਨ ਵੀ ਸ਼ਾਮਲ ਹੈ। ਹੁਣ ਤੱਕ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ। ਦੱਸਿਆ ਜਾ ਰਿਹਾ ਹੈ ਕਿ 9 ਜਵਾਨ ਲਾਪਤਾ ਹਨ ਜਿਨ੍ਹਾਂ ਲਈ ਤਲਾਸ਼ੀ ਮੁਹਿੰਮ ਜਾਰੀ ਹੈ।
ਜਾਣਕਾਰੀ ਮੁਤਾਬਕ ਉੱਤਰੀ ਸਿਕਮ ਦੇ ਚੱਟਨ ਵਿਚ ਬੀਤੀ ਸ਼ਾਮ ਲਗਭਗ 7 ਵਜੇ ਆਰਮੀ ਕੈਂਪ ‘ਤੇ ਲੈਂਡਸਲਾਈਡ ਹੋਇਆ ਸੀ ਜਿਸ ਨਾਲ ਆਸ-ਪਾਸ ਦੇ ਇਲਾਕਿਆਂ ਵਿਚ ਬਣੇ ਘਰਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਇਸ ਲੈਂਡਸਲਾਈਡ ਵਿਚ 3 ਲੋਕਾਂ ਦੀ ਮੌਤ ਹੋਈ ਹੈ ਜਦੋਂ ਕਿ ਕਈ ਲੋਕ ਲਾਪਤਾ ਹਨ। ਮ੍ਰਿਤਕਾਂ ਦੀ ਪਛਾਣ ਕਰਨ ਤੇ ਲਾਪਤਾ ਲੋਕਾਂ ਦੀ ਪਛਾਣ ਲਈ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬੀਆਂ ਨੂੰ ਗਰਮੀ ਤੋਂ ਮਿਲੇਗੀ ਰਾਹਤ, ਮੌਸਮ ਵਿਭਾਗ ਵੱਲੋਂ 16 ਜ਼ਿਲ੍ਹਿਆਂ ਲਈ ਧੂੜ ਭਰੀ ਹਨ੍ਹੇਰੀ ਨਾਲ ਮੀਂਹ ਦੀ ਚਿਤਾਵਨੀ
ਦੱਸ ਦੇਈਏ ਕਿ ਉੱਤਰ ਸਿੱਕਮ ਵਿਚ ਮੀਂਹ ਤੇ ਲੈਂਡਸਲਾਈਡ ਦੀ ਵਜ੍ਹਾ ਨਾਲ ਹਾਲਾਤ ਇੰਨੇ ਖਰਾਬ ਹੋ ਗਏ ਹਨ ਕਿ ਲੋਚਨ ਤੇ ਲਾਚੁੰਗ ਇਲਾਕਿਆਂ ਵਿਚ ਲਗਭਗ 1500 ਸੈਲਾਨੀ ਫਸੇ ਹੋਏ ਹਨ। ਮੰਗਨ ਜ਼ਿਲ੍ਹੇ ਦੇ ਐੱਸਪੀ ਸੋਨਮ ਦੇਚੂ ਭੂਟੀਆ ਨੇ ਦੱਸਿਆ ਕਿ ਲਾਚੇਨ ਵਿਚ 115 ਤੇ ਲਾਚੁੰਗ ਵਿਚ 1350 ਸੈਲਾਨੀ ਠਹਿਰੇ ਹੋਏ ਹਨ। ਲੈਂਡਸਲਾਈਡ ਦੀ ਵਜ੍ਹਾ ਤੋਂ ਦੋਵੇਂ ਪਾਸਿਓਂ ਰਸਤੇ ਬੰਦ ਹਨ ਤੇ ਸਾਰੇ ਸੈਲਾਨੀਆਂ ਨੂੰ ਬੇਵਜ੍ਹਾ ਬਾਹਰ ਨਿਕਲਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
























