ਅਬੂ ਧਾਬੀ ‘ਚ ਸਿੱਖ ਬਜ਼ੁਰਗ ਦੇ ਨਾਲ ਬਦਸਲੂਕੀ ਹੋਣ ਦੇ ਇਲਜ਼ਾਮ ਲੱਗੇ ਹਨ। ਉਨ੍ਹਾਂ ਦੀ ਪੱਗ ਤੇ ਕ੍ਰਿਪਾਨ ਜਬਰੀ ਉਤਾਰਨ ਦਾ ਮਾਮਲਾ ਸਾਹਮਣਾ ਆਇਆ ਹੈ। ਜਾਣਕਾਰੀ ਮੁਤਾਬਕ ਕੈਥਲ ਵਾਸੀ ਅੰਮ੍ਰਿਤਧਾਰੀ ਸਿੱਖ ਬਜ਼ੁਰਗ ਦਲਵਿੰਦਰ ਸਿੰਘ ਟੂਰਿਸਟ ਵੀਜ਼ੇ ‘ਤੇ ਆਬੂਧਾਬੀ ਗਏ ਸਨ ਤੇ ਉਥੇ ਮੰਦਰ ਦੇ ਦਰਸ਼ਨ ਦੌਰਾਨ ਪੁਲਿਸ ਮੁਲਾਜ਼ਮ ਵੱਲੋਂ ਧਾਰਮਿਕ ਚਿੰਨ੍ਹਾਂ ਬਾਰੇ ਪੁੱਛਿਆ ਜਾਂਦਾ ਹੈ। ਪੁਲਿਸ ਅਧਿਕਾਰੀ ਸਿੱਖ ਬਜ਼ੁਰਗ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹੋਏ ਤਾਂ ਉਸ ਨੂੰ 20 ਦਿਨ ਦੀ ਹਿਰਾਸਤ ਵਿਚ ਲੈ ਲਿਆ ਜਾਂਦਾ ਹੈ ਤੇ ਉਥੇ ਕ੍ਰਿਪਾਨ ਤੇ ਪੱਗ ਲਾਉਣ ਲਈ ਮਜਬੂਰ ਕੀਤਾ ਗਿਆ।
ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਸਿੱਖ ਬਜ਼ੁਰਗ ਦਲਵਿੰਦਰ ਸਿੰਘ ਦੇ ਪੁੱਤਰ ਵੱਲੋਂ ਭਾਰਤ ਸਰਕਾਰ ਨੂੰ ਪੂਰੇ ਮਾਮਲੇ ਦੀ ਸ਼ਿਕਾਇਤ ਕੀਤੀ ਗਈ ਤੇ ਮਦਦ ਦੀ ਗੁਹਾਰ ਲਗਾਈ ਗਈ ਹੈ। ਉਨ੍ਹਾਂ ਦੱਸਿਆ ਕਿ ਮੇਰੇ ਪਿਤਾ ਨੂੰ ਅਬੂ ਧਾਬੀ ਵਿਚ ਬੇਇਜ਼ਤੀ ਦਾ ਸਾਹਮਣਾ ਕਰਨਾ ਪਿਆ ਹੈ ਤੇ ਉਨ੍ਹਾਂ ਨੂੰ 20 ਦਿਨਾਂ ਤੱਕ ਪੁਲਿਸ ਹਿਰਾਸਤ ਵਿਚ ਰੱਖਿਆ ਗਿਆ।
ਇਹ ਵੀ ਪੜ੍ਹੋ : RCB ਨੇ ਪਹਿਲੀ ਵਾਰ ਜਿੱਤਿਆ IPL ਦਾ ਖਿਤਾਬ, ਪੰਜਾਬ ਕਿੰਗਜ਼ ਨੂੰ 6 ਦੌੜਾਂ ਨਾਲ ਹਰਾ ਬਣੀ ਚੈਂਪੀਅਨ
ਦੱਸ ਦੇਈਏ ਕਿ 21 ਅਪ੍ਰੈਲ ਨੂੰ ਗਰੁੱਪ ਟੂਰ ਵਿਚ ਦਲਵਿੰਦਰ ਸਿੰਘ ਅਬੂ ਧਾਬੀ ਜਾਂਦੇ ਹਨ ਤੇ ਉਥੇ ਇਕ ਮੰਦਰ ਦੇ ਬਾਹਰ ਅਬੂ ਧਾਬੀ ਪੁਲਿਸ ਨੇ ਰੋਕ ਕੇ ਧਾਰਮਿਕ ਚਿੰਨ੍ਹਾਂ ਬਾਰੇ ਪੁੱਛਣ ਲੱਗੇ। ਟੂਰ ਗਾਈਡ ਵੱਲੋਂ ਉਥੋਂ ਦੀ ਪੁਲਿਸ ਨੂੰ ਧਾਰਮਿਕ ਚਿੰਨ੍ਹਾਂ ਦੀ ਮਹੱਤਤਾ ਸਮਝਾਉਣ ਦੀਆਂ ਕਾਫੀ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਅਧਿਕਾਰੀਆਂ ਨੇ ਉਨ੍ਹਾਂ ਦੀ ਇਕ ਨਾ ਸੁਣੀ ਤੇ ਦਲਵਿੰਦਰ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ। 20 ਦਿਨ ਦੀ ਨਜ਼ਰਬੰਦੀ ਦੌਰਾਨ ਕਾਫੀ ਤਸੀਹੇ ਝੱਲਣੇ ਪਏ। ਪੁਲਿਸ ਵੱਲੋਂ ਬਜ਼ੁਰਗ ਨੂੰ ਕ੍ਰਿਪਾਨ ਤੇ ਪੱਗ ਲਾਉਣ ਲਈ ਮਜਬੂਰ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
























