ਯੂਪੀ ਦੇ ਮਥੁਰਾ ਵਿਚ ਪੰਜਾਬ ਦੇ ਦਿਵਿਆਂਗ ਕ੍ਰਿਕਟਰ ਵਿਕਰਮ ਸਿੰਘ ਦੀ ਮੌਤ ਹੋ ਗਈ। ਉਹ ਛੱਤੀਸਗੜ੍ਹ ਐਕਸਪ੍ਰੈਸ ਵਿਚ ਸਵਾਰ ਸੀ। ਉਹ ਗਵਾਲੀਅਰ ਵਿਚ 5 ਜੂਨ ਤੋਂ ਹੋਣ ਵਾਲੇ ਨੈਸ਼ਨਲ ਵ੍ਹੀਲਚੇਅਰ ਕ੍ਰਿਕਟ ਟੂਰਨਾਮੈਂਟ ਵਿਚ ਹਿੱਸਾ ਲੈਣ ਜਾ ਰਹੇ ਸਨ।
ਵਿਕਰਮ ਸਿੰਘ ਬੁੱਧਵਾਰ ਸਵੇਰੇ ਸਾਢੇ 4 ਵਜੇ ਨਿਜਾਮੂਦੀਨ ਸਟੇਸ਼ਨ ਤੋਂ ਟ੍ਰੇਨ ਵਿਚ ਸਵਾਰ ਹੋਏ। ਉਸ ਦੇ ਬਾਅਦ ਅਚਾਨਕ ਤਬੀਅਤ ਵਿਗੜ ਗਈ। ਉਨ੍ਹਾਂ ਦੇ ਸਾਥੀ ਖਿਡਾਰੀਆਂ ਨੇ ਰੇਲਵੇ ਹੈਲਪਲਾਈਨ ਤੋਂ ਮਦਦ ਮੰਗੀ ਪਰ ਮਥੁਰਾ ਪਹੁੰਚਣ ਤੋਂ ਪਹਿਲਾਂ ਟ੍ਰੇਨ ਡੇਢ ਘੰਟੇ ਤੱਕ ਖੜ੍ਹੀ ਰਹੀ। ਆਖਿਰਕਾਰ ਉਨ੍ਹਾਂ ਦੀ ਜਾਨ ਚਲੀ ਗਈ।
ਸਾਥੀਆਂ ਨੇ ਇਲਜ਼ਾਮ ਲਗਾਇਆ ਕਿ ਰੇਲਵੇ ਕੰਟਰੋਲ ਰੂਮ ਵਿਚ ਸੂਚਨਾ ਦੇਣ ਦੇ ਬਾਅਦ ਵੀ ਲਗਭਗ 3 ਘੰਟੇ ਤੱਕ ਇਲਾਜ ਨਹੀਂ ਮਿਲ ਸਕਿਆ ਜਿਸ ਨਾਲ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਹਾਊਸ ਵਿਚ ਰਖਵਾਇਆ ਹੈ। ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਆਉਣ ਦੇ ਬਾਅਦ ਦੇਹ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਜਾਵੇਗੀ। ਦੱਸ ਦੇਈਏ ਕਿ ਵਿਕਰਮ ਸਿੰਘ ਪੰਜਾਬ ਦੇ ਅਹਿਮਦਗੜ੍ਹ ਮੰਡੀ ਦੇ ਪਿਹੜੀ ਪਿੰਡ ਦੇ ਰਹਿਣ ਵਾਲੇ ਸਨ। ਉਨ੍ਹਾਂ ਨਾਲ ਪੰਜਾਬ ਟੀਮ ਤੋਂ ਪਵਨ, ਰਾਜਾ,ਨਿਰਮਲ ਤੇ ਪ੍ਰਵੀਨ ਸਨ।
ਇਹ ਵੀ ਪੜ੍ਹੋ : ਅੱਖਾਂ ਨੂੰ Healthy ਬਣਾਉਣ ਲਈ ਕਰੋ ਇਹ 3 ਯੋਗ ਆਸਣ, ਬੁਢਾਪੇ ‘ਚ ਵੀ ਨਹੀਂ ਲੱਗਣਗੀਆਂ ਐਨਕਾਂ
ਭਾਵੇਂ ਹੀ ਵਿਕਰਮ ਦੀ ਮੌਤ ਸਮੇਂ ‘ਤੇ ਇਲਾਜ ਨਾ ਮਿਲਣ ਕਰਕੇ ਹੋਈ ਪਰ ਦਿਵਿਆਂਗ ਖਿਡਾਰੀ ਇਸ ਗੱਲ ਤੋਂ ਨਿਰਾਸ਼ ਹਨ ਕਿ ਉਨ੍ਹਾਂ ਨੂੰ ਟੀਮ ਇੰਡੀਆ ਵਰਗੇ ਕ੍ਰਿਕਟਰਾਂ ਦੀ ਤਰ੍ਹਾਂ ਤਵੱਜੋ ਨਹੀਂ ਮਿਲਦੀ।
ਵੀਡੀਓ ਲਈ ਕਲਿੱਕ ਕਰੋ -:
























