ਆਦਮਪੁਰ ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਵਿਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਪਤੀ ਨੇ ਹੀ ਸੁਪਾਰੀ ਦੇ ਕੇ ਆਪਣੇ ਪਤੀ ਦਾ ਕਤਲ ਕਰਵਾਇਆ ਸੀ।
ਜਾਣਕਾਰੀ ਮੁਤਾਬਕ ਸੀਮਾ ਪਤਨੀ ਮ੍ਰਿਤਕ ਸੰਦੀਪ ਕੁਮਾਰ ਉਰਫ਼ ਹੈਪੀ ਬਟਾਲਾ ਤੋਂ ਅਲਾਵਲਪੁਰ ਆ ਕੇ ਰਹਿਣ ਲੱਗੀ ਸੀ। ਹੈਪੀ ਕੱਪੜੇ ਦੀ ਦੁਕਾਨ ਵਿਚ ਆਦਮਪੁਰ ਕੰਮ ਕਰਦਾ ਸੀ ਤੇ ਰੋਜ਼ਾਨਾ ਉਹ ਆਦਮਪੁਰ ਆਉਂਦਾ ਸੀ ਤੇ ਸ਼ਾਮ ਨੂੰ ਵਾਪਸ ਆਪਣੇ ਘੜ ਅਲਾਵਲਪੁਰ ਜਾਂਦਾ ਸੀ। ਸੀਮਾ ਦਾ ਪਤੀ ਸੰਦੀਪ ਕੁਮਾਰ ਆਪਣੀ ਪਤਨੀ ਦੇ ਚਰਿੱਤਰ ‘ਤੇ ਸ਼ੱਕ ਕਰਦਾ ਸੀ। ਇਸ ਲਈ ਮਹਿਲਾ ਨੇ ਆਪਣੇ ਪਰਿਵਾਰ ਨਾਲ ਮਿਲ ਕੇ ਆਪਣੇ ਪਤੀ ਨੂੰ ਮਾਰਨ ਦੀ ਸਾਜਿਸ਼ ਘੜੀ।
ਸੀਮਾ ਨੇ ਆਪਣੀ ਮਾਂ ਤੇ ਭਰਾ ਨਾਲ ਮਿਲ ਕੇ ਪਤੀ ਦਾ ਕਤਲ ਕਰਨ ਦੀ ਯੋਜਨਾ ਬਣਾਈ ਤੇ ਜਦੋਂ ਬੀਤੀ 29 ਮਈ ਨੂੰ ਜਦੋਂ ਸੰਦੀਪ ਕੁਮਾਰ ਆਦਮਪੁਰ ਤੋਂ ਅਲਾਵਲਪੁਰ ਲਈ ਨਿਕਲ ਰਿਹਾ ਸੀ ਤਾਂ ਮੁਲਜ਼ਮ ਕ੍ਰਿਸ਼ਨ ਵਰਮਾ ਉਰਫ਼ ਸਾਬੀ ਨੇ ਆਪਣੇ ਸਾਥੀਆਂ ਨਵਦੀਪ ਕੁਮਾਰ ਉਰਫ਼ ਸਾਬੀ ਅਤੇ ਪ੍ਰਿੰਸ ਬੰਗੜ ਨਾਲ ਮਿਲ ਕੇ ਸੰਦੀਪ ਨੂੰ ਆਪਣੇ ਮੋਟਰਸਾਈਕਲ ’ਤੇ ਬਿਠਾ ਲਿਆ ਅਤੇ ਨਹਿਰ ਕੋਲ ਲਿਜਾ ਕੇ ਗਰਦਨ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਕੇ ਅਤੇ ਫਿਰ ਸਿਰ ਤੇ ਮੱਥੇ ’ਤੇ ਇੱਟ ਨਾਲ ਵਾਰ ਕਰ ਕੇ ਉਸ ਦਾ ਕਤਲ ਕਰ ਦਿੱਤਾ, ਮੁਲਜ਼ਮਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਵਾਰਦਾਤ ਵਿਚ ਵਰਤੇ ਗਿਆ ਹਥਿਆਰ, ਮੋਟਰਸਾਈਕਲ ਬਰਾਮਦ ਕਰ ਲਿਆ ਗਿਆ ਹੈ। ਫੜੇ ਗਏ ਮੁਲਜ਼ਮਾਂ ‘ਚ ਇੱਕ ਨਾਬਾਲਗ ਵੀ ਸ਼ਾਮਿਲ ਹੈ।
ਵੀਡੀਓ ਲਈ ਕਲਿੱਕ ਕਰੋ -:
























