ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ (ਪੀਯੂ) ਨੇ ਇਸ ਸਾਲ ਵਿਦੇਸ਼ੀ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਯੂਨੀਵਰਸਿਟੀ ਨੇ ਆਪਣੀਆਂ ਫੀਸਾਂ ਵਿੱਚ ਵਾਧਾ ਨਹੀਂ ਕੀਤਾ ਹੈ ਅਤੇ ਦਾਖਲਾ ਪ੍ਰੀਖਿਆ ਤੋਂ ਵੀ ਛੋਟ ਦਿੱਤੀ ਹੈ, ਤਾਂ ਜੋ ਵੱਧ ਤੋਂ ਵੱਧ ਵਿਦੇਸ਼ੀ ਵਿਦਿਆਰਥੀ ਇੱਥੇ ਪੜ੍ਹਾਈ ਕਰਨ ਲਈ ਆ ਸਕਣ।
ਦੱਸ ਦੇਈਏ ਕਿ ਹਰ ਸਾਲ ਨੇਪਾਲ, ਈਰਾਨ, ਅਫਗਾਨਿਸਤਾਨ, ਨਾਈਜੀਰੀਆ, ਥਾਈਲੈਂਡ ਅਤੇ ਕੈਨੇਡਾ ਵਰਗੇ ਦੇਸ਼ਾਂ ਦੇ ਵਿਦਿਆਰਥੀ ਪੀਯੂ ਵਿੱਚ ਆਉਂਦੇ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਵਿਦਿਆਰਥੀ ਆਈਸੀਸੀਆਰ ਸਕਾਲਰਸ਼ਿਪ ‘ਤੇ ਆਉਂਦੇ ਹਨ, ਜੋ ਕਿ ਭਾਰਤ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਯੂਨੀਵਰਸਿਟੀ ਨੇ ਸਾਰਕ ਅਤੇ ਵਿਕਾਸਸ਼ੀਲ ਦੇਸ਼ਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਦੀ ਫੀਸ ਅੱਧੀ ਕਰ ਦਿੱਤੀ ਹੈ।
ਪੀਯੂ ਦੇ ਡੀਨ ਪ੍ਰੋ. ਕ੍ਰਿਸ਼ਨਾ ਮੋਹਨ ਨੇ ਕਿਹਾ ਕਿ ਪੀਯੂ ਵੱਲੋਂ ਪਿਛਲੇ ਸਾਲ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਬਣਾਏ ਗਏ ਨਿਯਮ ਇਸ ਵਾਰ ਵੀ ਲਾਗੂ ਰਹਿਣਗੇ। ਡੀਨ ਇੰਟਰਨੈਸ਼ਨਲ ਸਟੂਡੈਂਟਸ ਪ੍ਰੋ. ਕ੍ਰਿਸ਼ਨਾ ਮੋਹਨ ਨੇ ਕਿਹਾ ਕਿ ਯੂਨੀਵਰਸਿਟੀ ਦਾ ਉਦੇਸ਼ ਵੱਧ ਤੋਂ ਵੱਧ ਵਿਦੇਸ਼ੀ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਆਕਰਸ਼ਿਤ ਕਰਨਾ ਹੈ।
ਇਹ ਵੀ ਪੜ੍ਹੋ : ਕਸੂਤੇ ਫਸੇ ਵਿਰਾਟ ਕੋਹਲੀ, ਬੇਂਗਲੁਰੂ ਭ.ਗ.ਦੜ ਮਾਮਲੇ ‘ਚ ਪੁਲਿਸ ਕੋਲ ਸ਼ਿਕਾਇਤ ਦਰਜ
ਹੁਣ ਤੱਕ 700 ਤੋਂ ਵੱਧ ਵਿਦੇਸ਼ੀ ਵਿਦਿਆਰਥੀਆਂ ਨੇ ਸੈਸ਼ਨ 2024-25 ਲਈ ਅਰਜ਼ੀ ਦਿੱਤੀ ਹੈ। ਇਨ੍ਹਾਂ ਵਿੱਚ ਅਮਰੀਕਾ ਅਤੇ ਕੈਨੇਡਾ ਵਰਗੇ ਵਿਕਸਿਤ ਦੇਸ਼ਾਂ ਦੇ ਵਿਦਿਆਰਥੀ ਵੀ ਸ਼ਾਮਲ ਹਨ। ਪਿਛਲੇ ਸਾਲ ਵਾਂਗ ਯੂਨੀਵਰਸਿਟੀ ਨੇ ਇਸ ਸਾਲ ਵੀ ਉਨ੍ਹਾਂ ਨੂੰ ਦਾਖਲਾ ਪ੍ਰੀਖਿਆ ਵਿੱਚ ਛੋਟ ਦਿੱਤੀ ਹੈ।
ਇਹ ਵੀ ਪੜ੍ਹੋ : ਕਸੂਤੇ ਫਸੇ ਵਿਰਾਟ ਕੋਹਲੀ, ਬੇਂਗਲੁਰੂ ਭ.ਗ.ਦੜ ਮਾਮਲੇ ‘ਚ ਪੁਲਿਸ ਕੋਲ ਸ਼ਿਕਾਇਤ ਦਰਜ
ਪਿਛਲੇ ਸਾਲ, 139 ਐਨਆਰਆਈ (ਗੈਰ-ਭਾਰਤੀ ਨਾਗਰਿਕ) ਵਿਦਿਆਰਥੀਆਂ ਨੇ ਪੀਯੂ ਵਿੱਚ ਦਾਖਲੇ ਲਈ ਅਰਜ਼ੀ ਦਿੱਤੀ ਸੀ। ਇਸ ਤੋਂ ਇਲਾਵਾ, ਅਫਗਾਨਿਸਤਾਨ, ਈਰਾਨ ਅਤੇ ਇਰਾਕ ਦੇ 34 ਵਿਦਿਆਰਥੀਆਂ ਨੇ ਅਰਜ਼ੀ ਦਿੱਤੀ ਸੀ। ਜਿਨ੍ਹਾਂ ਵਿੱਚੋਂ 12 ਕੁੜੀਆਂ ਅਤੇ 22 ਮੁੰਡੇ ਸਨ। ਉਨ੍ਹਾਂ ਵਿੱਚੋਂ ਕੁਝ ਨੇ ਪੀਐਚਡੀ ਲਈ, ਕੁਝ ਨੇ ਗ੍ਰੈਜੂਏਸ਼ਨ ਲਈ ਅਤੇ ਕੁਝ ਨੇ ਪੋਸਟ ਗ੍ਰੈਜੂਏਸ਼ਨ ਲਈ ਅਪਲਾਈ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -:
























