ਪਟਿਆਲਾ : ਟੀ ਐਨ ਸੀ ਦੇ ਪ੍ਰਾਣਾ ਪ੍ਰੋਜੈਕਟ ਦੇ ਤਹਿਤ ਮਾਨਵ ਵਿਕਾਸ ਸੰਸਥਾਨ ਵੱਲੋਂ ਜ਼ਿਲ੍ਹਾ ਪਟਿਆਲਾ ਦੇ ਪਿੰਡ ਅਤਾਲਾਂ ਵਿੱਚ ਮਹਿਲਾ ਕੇਂਦ੍ਰਿਤ ਕੈਂਪਾਂ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਰਾਹੀਂ ਪਿੰਡ ਦੀਆਂ ਮਹਿਲਾਵਾਂ ਨੂੰ ਹਵਾ ,ਪਾਣੀ , ਮਿੱਟੀ , ਸਿਹਤ , ਪਰਾਲੀ ਨੂੰ ਮਿੱਟੀ ਵਿਚ ਮਿਲਾ ਕੇ ਵਾਹੀ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ | ਮਾਨਵ ਵਿਕਾਸ ਸੰਸਥਾਨ ਵੱਲੋਂ ਪਿੰਡ ਦੀਆਂ ਮਹਿਲਾਵਾਂ ਨੂੰ ਨਵੀਆਂ ਤਕਨੀਕਾਂ ਨਾਲ ਖੇਤੀਬਾੜੀ ਕਰਨ, ਘੱਟ ਸਮੇਂਵਿੱਚ ਪੱਕਣ ਵਾਲੀਆਂ ਕਿਸਮਾਂ, ਝੋਨੇ ਦੀ ਸਿੱਧੀ ਬਿਜਾਈ ਅਤੇ ਸੁਕਾ ਸੁਕਾ ਕੇ ਪਾਣੀ ਲਗਾਉਣ ਵਾਲੀ ਵਿਧੀ , ਨਾਲ ਹੋਣ ਵਾਲੇ ਫਾਇਦਿਆਂ ਜਿਵੇਂ ਕਿਪਾਣੀ ਦੀ ਬੱਚਤ ਕਰਨ, ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ, ਘੱਟ ਲਾਗਤ ਸੰਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ | ਕਮਿਊਨੀਕੇਸ਼ਨ ਮੈਨੇਜਰ ਜਸਦੀਪ ਕੌਰ ਦੇ ਅਨੁਸਾਰ ਸਾਨੂੰ ਮਹਿਲਾਵਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।
ਜ਼ਿਲ੍ਹਾ ਕੋਆਰਡੀਨੇਟਰ ਖੁਸ਼ਪ੍ਰੀਤ ਸਿੰਘ ਦੇ ਅਨੁਸਾਰ ਇਸ ਕੈਂਪ ਵਿੱਚ 100 ਤੋਂ ਵੱਧ ਮਹਿਲਾਵਾਂ ਨੇ ਭਾਗ ਲਿਆ । ਖੇਤੀਬਾੜੀ ਸੁਪਰਵਾਈਜ਼ਰ ਰਵੀ ਸਿੰਘ ਦੇ ਅਨੁਸਾਰ ਇਹਨਾਂ ਕੈਂਪਾਂ ਰਾਹੀਂ ਪਿੰਡ ਦੀਆਂ ਮਹਿਲਾਵਾਂ ਨੂੰ ਆਰਥਿਕ ਪੱਖੋਂ ਮਜ਼ਬੂਤ ਬਣਾਉਣ ਲਈ ਘਰੇਲੂ ਬਾਗਬਾਨੀ ਬਾਰੇ ਜਾਣਕਾਰੀ ਦਿੱਤੀ ਗਈ। ਮਾਨਵ ਵਿਕਾਸ ਸੰਸਥਾਨ ਦੀ ਟੀਮ ਵੱਲੋਂ ਆਰ ਸੇਤੀ ਦੇ ਡਾਇਰੈਕਟਰ ਭਗਵਾਨ ਵਰਮਾ ਅਤੇ ਕੋਆਰਡੀਨੇਟਰ ਹਰਦੀਪ ਸਿੰਘ ਦੇ ਨਾਲ ਮਿਲ ਕੇ ਮਹਿਲਾਵਾਂ ਨੂੰ ਜਾਗਰੂਕਤਾ ਅਤੇ ਟ੍ਰੇਨਿੰਗ ਸਬੰਧੀ ਜਾਣਕਾਰੀ ਦਿੱਤੀ ਗਈ ਜਿਹੜੀ ਕਿ ਮਹਿਲਾਵਾਂ ਦੇ ਸਸ਼ਕਤੀਕਰਨ ਲਈ ਕਾਰਜਕ੍ਰਮ ਅਤੇ ਟ੍ਰੇਨਿੰਗ ਬਹੁਤ ਜ਼ਰੂਰੀ ਹਨ।
- ਖੇਤੀਬਾੜੀ ਟ੍ਰੇਨਿੰਗ: ਜਿਵੇਂ ਕਿ ਜੈਵਿਕ ਖੇਤੀ, ਫੁੱਲਾਂ ਦੀ ਖੇਤੀ, ਤੇਲ ਬੀਜ ਉਤਪਾਦਨ, ਖੁੰਭੀ ਉਗਾਉਣਾ, ਮਧੂ ਮੱਖੀ ਪਾਲਣਾ, ਮੁਰਗੀਆਂ ਅਤੇ ਬੱਕਰੀ
ਪਾਲਣਾ ਆਦਿ। - ਉਤਪਾਦ ਵਿਕਾਸ: ਅਚਾਰ, ਚਟਣੀ, ਜੈਮ, ਸੁੱਕੇ ਫਲ, ਬੇਕਿੰਗ, ਸਿਲਾਈ ਅਤੇ ਉਤਪਾਦਾਂ ਦੀ ਮਾਰਕੀਟਿੰਗ ਸਬੰਧੀ ਟ੍ਰੇਨਿੰਗ।
- ਸਿਹਤ ਸਬੰਧੀ ਜਾਗਰੂਕਤਾ: ਪੀ ਸੀ ਓ ਡੀ , ਪੀ ਸੀ ਓ ਐਸ, ਕੈਂਸਰ ਅਤੇ ਕੀਟਨਾਸ਼ਕਾਂ/ ਜ਼ਹਿਰਲੇ ਪਦਾਰਥਾਂ ਬਾਰੇ ਸੈਸ਼ਨ।
- ਪੋਸ਼ਣ ਸਿੱਖਿਆ: ਮਹਿਲਾਵਾਂ ਨੂੰ ਆਪਣੇ ਆਹਾਰ ਵਿੱਚ ਮੂੰਗ ਅਤੇ ਚਣਿਆਂ ਦੇ ਅੰਕੁਰ ਵਰਗੀਆਂ ਪੋਸ਼ਣ ਵਾਲੀਆਂ ਚੀਜ਼ਾਂ ਸ਼ਾਮਲ ਕਰਨ ਲਈਪ੍ਰੋਤਸਾਹਿਤ ਕਰਨਾ।

ਮਾਨਵ ਵਿਕਾਸ ਸੰਸਥਾਨ ਦੀ ਟੀਮ ਨੇ ਮਹਿਲਾਵਾਂ ਨੂੰ ਘਰੇਲੂ ਬਾਗੀਚੀ ਦੇ ਫਾਇਦੇ, ਜਿਵੇਂ ਕਿ ਘਰੇਲੂ ਖੁਰਾਕ ਵਿੱਚ ਸਵੈ-ਨਿਰਭਰਤਾ, ਪੈਸੇ ਦੀ ਬੱਚਤ ਅਤੇ ਤਾਜ਼ੀ ਸਬਜ਼ੀ ਦੀ ਉਪਲੱਬਧਤਾ ਬਾਰੇ ਵਿਸਥਾਰ ਨਾਲ ਸਮਝਾਇਆ। ਪਿੰਡ ਦੀਆਂ ਮਹਿਲਾਵਾਂ ਨੇ ਸੰਸਥਾ ਦੀ ਇਸ ਕੋਸ਼ਿਸ਼ ਦੀ ਭਰਪੂਰ ਸਲਾਘਾ ਕੀਤੀ ਅਤੇ ਕਿਹਾ ਕਿ ਇਹ ਉਨ੍ਹਾਂ ਲਈ ਨਵਾਂ ਉਪਰਾਲਾ ਹੈ ਜੋ ਨਾ ਸਿਰਫ਼ ਘਰ ਦੀ ਆਰਥਿਕਤਾ ਨੂੰ ਮਜ਼ਬੂਤ ਕਰੇਗਾ, ਸਗੋਂ ਸਿਹਤਮੰਦ ਜੀਵਨਸ਼ੈਲੀ ਨੂੰ ਵੀ ਉਤਸ਼ਾਹਿਤ ਕਰੇਗਾ। ਪਿੰਡ ਦੀ ਪੰਚਾਇਤ ਨੇ ਕਿਹਾ ਕਿ ਇਹ ਤਰੀਕਾ ਛੋਟੇ ਪੱਧਰ ਤੇ ਪਰਿਵਾਰ ਦੀ ਪੋਸ਼ਣ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ। ਮਾਨਵ ਵਿਕਾਸ ਸੰਸਥਾਨ ਦੀ ਟੀਮ ਵੱਲੋਂ ਕੀਤੀ ਗਈ ਇਹ ਪਹੁੰਚ ਯਤਨਾਤਮਕ ਅਤੇ ਪ੍ਰਭਾਵਸ਼ਾਲੀ ਸਾਬਤ ਹੋਈ ਹੈ, ਜਿਸਨੂੰ ਪਿੰਡ ਵਾਸੀਆਂ ਵੱਲੋਂ ਭਰਪੂਰ ਤਰੀਕੇ ਨਾਲ ਸਰਾਹਿਆ ਗਿਆ।
ਵੀਡੀਓ ਲਈ ਕਲਿੱਕ ਕਰੋ -:
























