ਗਰਮੀਆਂ ਵਿਚ ਸਰੀਰ ਦਾ ਤਾਪਮਾਨ ਕੰਟਰੋਲ ਕਰਨ ਤੋਂ ਲੈ ਕੇ ਬਾਡੀ ਨੂੰ ਹਾਈਡ੍ਰੇਟ ਰੱਖਣ ਤੱਕ ਲਈ ਹੀ ਮਾਤਰਾ ਵਿਚ ਪਾਣੀ ਪੀਣ ਦੀ ਸਲਾਹ ਡਾਕਟਰ ਸਾਲਾਂ ਤੋਂ ਦਿੰਦੇ ਆ ਰਹੇ ਹਨ। ਪਾਣੀ ਦਾ ਸੇਵਨ ਸਹੀ ਮਾਤਰਾ ਵਿਚ ਕਰਨ ਨਾਲ ਸਰੀਰ ਦੇ ਸਾਰੇ ਅੰਗ ਚੰਗੀ ਤਰ੍ਹਾਂ ਕੰਮ ਕਰਦੇ ਹਨ। ਪਾਣੀ ਸਰੀਰ ਲਈ ਬਹੁਤ ਜ਼ਰੂਰੀ ਹੈ ਜੋ ਕਈ ਸਰੀਰਕ ਕੰਮਾਂ ਨੂੰ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
ਸਿਹਤ ਲਈ ਇੰਨਾ ਜ਼ਰੂਰੀ ਹੋਣ ਦੇ ਬਾਵਜੂਦ ਕੀ ਤੁਸੀਂ ਜਾਣਦੇ ਹੋ ਕਿ ਲੋੜ ਤੋਂ ਵੱਧ ਪਾਣੀ ਦਾ ਸੇਵਨ ਵੀ ਸਿਹਤ ਨੂੰ ਫਾਇਦੇ ਦੀ ਜਗ੍ਹਾ ਨੁਕਸਾਨ ਪਹੁੰਚਾ ਸਕਦਾ ਹੈ। ਪਾਣੀ ਨਾਲ ਜੁੜੇ ਫਾਇਦੇ ਲੈਣ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਹਰ ਵਿਅਕਤੀ ਨੂੰ ਆਪਣੀ ਉਮਰ ਦੇ ਮੁਤਾਬਕ ਪਤਾ ਹੋਵੇ ਕਿ ਉਸ ਨੂੰ ਕਿੰਨਾ ਪਾਣੀ ਪੀਣਾ ਚਾਹੀਦਾ ਹੈ।
ਰੋਜ਼ਾਨਾ ਲੋੜੀਂਦੀ ਮਾਤਰਾ ਵਿਚ ਪਾਣੀ ਨਾਲ ਪੀਣ ਨਾਲ ਵਿਅਕਤੀ ਡਿਹਾਈਡ੍ਰੇਟ ਹੋਣ ਦੇ ਨਾਲ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਸਕਦਾ ਹੈ ਜਿਸ ਵਿਚ ਸਿਰਦਰਦ, ਡਰ, ਥਕਾਵਟ, ਕਬਜ਼, ਇਕਾਗਰਤਾ ਦੀ ਕਮੀ ਤੇ ਯੂਟੀਆਈ ਵਿਚ ਇੰਫੈਕਸ਼ਨ ਵਰਗੀਆਂ ਸਮੱਸਿਆਵਾਂ ਸ਼ਾਮਲ ਹਨ।
ਆਮ ਤੌਰ ‘ਤੇ ਲੋਕਾਂ ਨੂੰ ਰੋਜ਼ਾਨਾ 1.5 ਤੋਂ 2 ਲੀਟਰ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਤੁਸੀਂ ਇਸ ਮਾਤਰਾ ਨੂੰ ਸਾਦੇ ਪਾਣੀ ਤੋਂ ਇਲਾਵਾ ਵੱਖ-ਵੱਖ ਤਰ੍ਹਾਂ ਦੇ ਪਾਣੀ ਵਾਲੇ ਖਾਧ ਪਦਾਰਥ ਜਿਵੇਂ ਤਰਬੂਜ਼ ਤੇ ਦੁੱਧ, ਸੂਪ ਵਰਗੇ ਪਦਾਰਥਾਂ ਨਾਲ ਪੂਰਾ ਕਰ ਸਕਦੇ ਹੋ। ਹਾਲਾਂਕਿ ਇਹ ਇਕ ਸਾਧਾਰਨ ਅਨੁਮਾਨ ਹੈ ਪਰ ਜੇਕਰ ਹਰ ਵਿਅਕਤੀ ਦੀ ਉਮਰ ਦੇ ਅਨੁਸਾਰ ਪਾਣੀ ਦੀ ਸਹੀ ਮਾਤਰਾ ਦਾ ਪਤਾ ਲਗਾਉਣਾ ਚਾਹੁੰਦੇ ਹੋ ਤਾਂ ਇਹ ਉਮਰ ਤੇ ਲਿੰਗ ਮੁਤਾਬਕ ਵੱਖ-ਵੱਖ ਹੋ ਸਕਦੀ ਹੈ।
ਸਿਹਤ ਮਾਹਿਰਾਂ ਦੀ ਮੰਨੀਏ ਤਾਂ 8 ਸਾਲ ਤੋਂ ਘੱਟ ਉਮਰ ਦੇ ਛੋਟੇ ਬੱਚਿਆਂ ਨੂੰ ਰੋਜ਼ਾਨਾ 1.2 ਲੀਟਰ ਤਰਲ ਪਦਾਰਥ ਪੀਣਾ ਚਾਹੀਦਾ ਹੈ। ਇਸ ਉਮਰ ਦੇ ਬੱਚਿਆਂ ਦਾ ਸਰੀਰ ਵਿਕਸਿਤ ਹੋ ਰਿਹਾ ਹੁੰਦਾ ਹੈ ਤੇ ਦਿਮਾਗ ਵਿਚ ਕੰਮ, ਪਾਚਣ ਤੇ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਕਰਨ ਲਈ ਹਾਈਡ੍ਰੇਸ਼ਨ ਬਹੁਤ ਜ਼ਰੂਰੀ ਹੁੰਦਾ ਹੈ। ਅੱਲ੍ਹੜ ਲੜਕਿਆਂ ਲਈ 1.6 ਤੋਂ 1.9 ਤੇ ਲੜਕੀਆਂ ਲਈ .5 ਲੀਟਰ ਰੋਜ਼ਾਨਾ ਪਾਣੀ ਪੀਣਾ ਚਾਹੀਦਾ ਹੈ। ਅੱਲ੍ਹੜ ਉਮਰ ਵਿਚ ਹਾਰਮੋਨਲ ਬਦਲਾਅ, ਗਰਮੀ ਵਿਚ ਪਸੀਨਾ ਆਉਣਾ ਤੇ ਖੇਡ ਕੂਦ ਵਰਗੀਆਂ ਸਰੀਰਕ ਗਤੀਵਿਧੀਆਂ ਪਾਣੀ ਦੀ ਲੋੜ ਵਧਾਉਂਦੀਆਂ ਹਨ।
60 ਸਾਲ ਤੋਂ ਘੱਟ ਉਮਰ ਵਾਲਿਆਂ ਵਿਚ ਪੁਰਸ਼ਾਂ ਨੂੰ ਰੋਜ਼ਾਨਾ 2 ਲੀਟਰ ਪਾਣੀ ਪੀਣਾ ਚਾਹੀਦਾ ਹੈ ਤੇ ਔਰਤਾਂ ਨੂੰ 1.6 ਲੀਟਰ ਪਾਣੀ ਪੀਣਾ ਚਾਹੀਦਾ ਹੈ। ਡਾ. ਵੇਬਸਟਰ ਮੁਤਾਬਕ ਕਸਰਤ, ਜਲਵਾਯੂ ਤੇ ਭੋਜਨ ਵਰਗੇ ਕਾਰਕ ਵਿਅਕਤੀਗਤ ਜ਼ਰੂਰਤਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ। 60 ਸਾਲ ਤੋਂ ਵਧ ਦੇ ਲੋਕਾਂ ਨੂੰ ਰੋਜ਼ਾਨਾ 1.5 ਤੋਂ 2 ਲੀਟਰ ਪਾਣੀ ਪੀਣਾ ਚਾਹੀਦਾ ਹੈ। ਇਹ ਪੁਰਸ਼ਾਂ ਤੇ ਮਹਿਲਾਵਾਂ ਦੋਵਾਂ ਲਈ ਹੈ। ਉਮਰ ਵਧਣ ਦੇ ਨਾਲ ਪਿਆਸ ਲੱਗਣਾ ਘੱਟ ਹੋ ਜਾਂਦਾ ਹੈ। ਅਜਿਹੇ ਵਿਚ ਵਿਅਕਤੀ ਖੁਦ ਨੂੰ ਹਾਈਡ੍ਰੇਟਿਡ ਰੱਖ ਕੇ ਆਪਣੇ ਜੋੜਾਂ ਦੀ ਸਿਹਤ, ਬੇਹਤਰ ਪਾਚਣ ਵਿਚ ਖੁਦ ਦੀ ਮਦਦ ਕਰਨੀ ਚਾਹੀਦੀ ਹੈ। ਪਾਣੀ ਦੀ ਸਹੀ ਮਾਤਰਾ ਵਿਅਕਤੀ ਦੀ ਉਮਰ, ਲਿੰਕ, ਐਕਟੀਵਿਟੀ ਦੇ ਪੱਧਰ, ਵਾਤਾਵਰਣ ਤੇ ਸਿਹਤ ‘ਤੇ ਨਿਰਭਰ ਕਰਦੀ ਹੈ ਜੋ ਕਈ ਵਾਰ ਵੱਖ ਵੀ ਹੋ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:
























