ਚੰਡੀਗੜ੍ਹ ‘ਚ ED ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ। ਸਾਬਕਾ MLA ਸਣੇ 2 ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਨੀ ਲਾਂਡਰਿੰਗ ਮਾਮਲੇ ‘ਚ ਇਹ ਗ੍ਰਿਫਤਾਰੀ ਹੋਈ ਹੈ। 70 ਕਰੋੜ ਰੁਪਏ ਤੋਂ ਵੱਧ ਦੀ ਮਨੀ ਲਾਂਡਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਜੇਜੇਪੀ ਦੇ ਸਾਬਕਾ MLA ਰਾਮਨਿਵਾਸ ਸੁਰਜਾਖੇੜਾ ਤੇ HSVP ਦੇ ਸਾਬਕਾ ਅਧਿਕਾਰੀ ਸੁਨੀਲ ਬਾਂਸਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਦੋਵੇਂ ਮਿਲ ਕੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਘਪਲਾ ਕਰਦੇ ਸਨ। ED ਵੱਲੋਂ ਜਾਂਚ ਕਰਕੇ ਸਾਬਕਾ MLA ਸਣੇ ਇਕ ਸਰਕਾਰੀ ਅਧਿਕਾਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਰਾਮ ਨਿਵਾਸ 2019 ਤੋਂ 2024 ਤੱਕ ਹਰਿਆਣਾ ਵਿਧਾਨ ਸਭਾ ਦੇ ਮੈਂਬਰ ਰਹੇ ਹਨ। ਜਿਨ੍ਹਾਂ ਉਪਰ ਵੱਡੇ ਦੋਸ਼ ਲੱਗੇ ਸਨ ਤੇ ਅੱਜ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ :ਕੀਨੀਆ ‘ਚ ਭਾਰਤੀ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਬੱਸ ਹਾ.ਦ.ਸਾ/ਗ੍ਰਸਤ, 5 ਭਾਰਤੀਆਂ ਦੀ ਮੌ/ਤ
ਮਾਮਲਾ ਪੰਚਕੂਲਾ ਦੇ ਸੈਕਟਰ-7 ਪੁਲਿਸ ਥਾਣੇ ਵਿਚ ਦਰਜ ਹੈ। FIR ਦੇ ਬਾਅਦ ਜਾਂਚ ਈਡੀ ਵਲੋਂ ਸ਼ੁਰੂ ਕੀਤੀ ਜਾਂਦੀ ਹੈ ਤੇ ਦੱਸਿਆ ਜਾਂਦਾ ਹੈ ਕਿ ਪੰਜਾਬ ਨੈਸ਼ਨਲ ਬੈਂਕ ਦੀ ਚੰਡੀਗੜ੍ਹ ਬ੍ਰਾਂਚ ਵਿਚ HSVP ਤੋਂ 2015 ਤੋਂ 2019 ਵਿਚਾਲੇ ਕਿਸੇ ਖਾਸ ਕਾਰਨਾਂ ਤੋਂ ਵੱਖ-ਵੱਖ ਪਾਰਟੀਆਂ ਦੇ ਪੱਖ ਵਿਚ 70 ਕਰੋੜ ਰੁਪਏ ਕੱਢੇ ਗਏ ਹਨ। ਈਡੀ ਦੀ ਗ੍ਰਿਫਤਾਰੀ ਦੇ ਬਾਅਦ ਹੁਣ ਪੂਰੇ ਘਪਲੇ ਦੀ ਜਾਂਚ ਤੇਜ਼ ਹੋ ਗਈ ਹੈ ਤੇ ਸੰਭਾਵਨਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਵੱਡੇ ਖੁਲਾਸੇ ਹੋ ਸਕਦੇ ਹਨ। ਜਾਂਚ ਏਜੰਸੀ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਮੰਗ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -:
























