ਬੀਤੇ ਦਿਨੀਂ ਅਹਿਮਦਾਬਾਦ ਵਿੱਚ ਹੋਏ ਏਅਰ ਇੰਡੀਆ ਜਹਾਜ਼ ਕ੍ਰੈਸ਼ ਵਿੱਚ ਚਮਤਕਾਰੀ ਰੂਪ ਨਾਲ ਵਿਸ਼ਵਾਸ ਕੁਮਾਰ ਨਾਂ ਦਾ ਸ਼ਖਸ ਬਚ ਗਿਆ। ਲੰਡਨ ਜਾਣ ਵਾਲੀ ਫਲਾਈਟ ਵਿੱਚ ਸਵਾਰ 242 ਯਾਤਰੀਆਂ ਵਿੱਚੋਂ ਉਹ ਇਕਲੌਤਾ ਹੈ ਜੋ ਇਸ ਸਮੇਂ ਹਸਪਤਾਲ ਵਿੱਚ ਜ਼ਿੰਦਾ ਹੈ। ਹਸਪਤਾਲ ਵਿਚ ਵਿਸ਼ਵਾਸ ਕੁਮਾਰ ਨੇ ਕਈ ਵੱਡੇ ਖੁਲਾਸੇ ਕੀਤੇ। ਉਸ ਨੇ ਕਿਹਾ ਕਿ ਮੇਰੀਆਂ ਅੱਖਾਂ ਸਾਹਮਣੇ ਤਬਾਹੀ ਹੋਈ। “ਜਦੋਂ ਅੱਖਾਂ ਖੁੱਲੀਆਂ, ਤਾਂ ਚਾਰੇ ਪਾਸੇ ਲਾਸ਼ਾਂ ਹੀ ਲਾਸ਼ਾਂ ਸਨ… ਮੈਂ ਡਰ ਗਿਆ, ਖੜ੍ਹਾ ਹੋਇਆ ਅਤੇ ਬੱਸ ਦੌੜਨ ਲੱਗਾ।
ਵਿਸ਼ਵਾਸ ਕੁਮਾਰ ਨੇ ਦੱਸਿਆ ਕਿ ਜਦੋਂ ਹੀ ਜਹਾਜ਼ ਨੇ ਉਡਾਣ ਭਰੀ ਇਸ ਦੇ ਲਗਭਗ 30 ਸਕਿੰਟਾਂ ਬਾਅਦ ਹੀ ਜ਼ੋਰਦਾਰ ਆਵਾਜ਼ ਆਈ। ਜਹਾਜ਼ ਜ਼ਮੀਨ ਨਾਲ ਟਕਰਾ ਗਿਆ। ਮੈਨੂੰ ਇੰਝ ਲੱਗਾ ਕਿ ਮੈਂ ਵੀ ਮਰਨ ਵਾਲਾ ਹਾਂ ਪਰ ਮੈਂ ਫਿਰ ਮੈਂ ਅੱਖਾਂ ਖੋਲ੍ਹੀਆਂ ਤੇ ਮੈਂ ਦੇਖਿਆ ਕਿ ਮੈਂ ਜ਼ਿੰਦਾ ਹਾਂ ਤੇ ਫਿਰ ਮੈਂ ਬਾਹਰ ਆਉਣ ਦੀ ਕੋਸ਼ਿਸ਼ ਕੀਤੀ ਤੇ ਉਥੋਂ ਨਿਕਲ ਗਿਆ। ਮੇਰੀਆਂ ਅੱਖਾਂ ਸਾਹਮਣੇ ਏਅਰ ਹੋਸਟੈਸ ਤੇ ਹੋਰ ਯਾਤਰੀਆਂ ਦੀਆਂ ਮ੍ਰਿਤਕ ਦੇਹਾਂ ਪਈਆਂ ਹੋਈਆਂ ਸਨ।
ਰਮੇਸ਼ ਕੁਮਾਰ ਨੇ ਦੱਸਿਆ ਕਿ ਜਹਾਜ਼ ਦੇ ਟੇਕ ਆਫ ਦੇ ਇਕ ਮਿੰਟ ਬਾਅਦ ਹੀ ਇੰਝ ਲੱਗਾ ਜਿਵੇਂ ਜਹਾਜ਼ ਵਿਚ ਕੁਝ ਹੋ ਗਿਆ ਹੈ। ਗ੍ਰੀਨ ਲਾਈਟ ਆਨ ਹੋ ਗਈ ਤੇ ਇਸ ਦੇ ਤੁਰੰਤ ਬਾਅਦ ਜਹਾਜ਼ ਹੋਸਟਲ ਵਿਚ ਜਾ ਵੜਿਆ। ਉਸ ਨੇ ਦੱਸਿਆ ਕਿ ਜਦੋਂ ਮੈਨੂੰ ਹੋਸ਼ ਆਇਆ ਤਾਂ ਮੇਰੇ ਆਲੇ-ਦੁਆਲੇ ਲਾਸ਼ਾਂ ਸਨ, ਕਿਸੇ ਨੇ ਮੈਨੂੰ ਚੁੱਕਿਆ ਅਤੇ ਐਂਬੂਲੈਂਸ ਵਿੱਚ ਪਾ ਦਿੱਤਾ। ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਂ ਜਿਊਂਦਾ ਹਾਂ। ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ। ਉਸ ਨੇ ਕਿਹਾ ਕਿ ਮੇਰਾ ਭਰਾ ਵੀ ਮੇਰੇ ਨਾਲ ਜਹਾਜ਼ ਵਿੱਚ ਸਫ਼ਰ ਕਰ ਰਿਹਾ ਸੀ, ਕਿਰਪਾ ਕਰਕੇ ਉਸਨੂੰ ਲੱਭਣ ਵਿੱਚ ਮੇਰੀ ਮਦਦ ਕਰੋ।
ਵੀਡੀਓ ਲਈ ਕਲਿੱਕ ਕਰੋ -:
























