ਪਠਾਨਕੋਟ ਦੇ ਸਿਵਲ ਹਸਪਤਾਲ ਵਿਚੋਂ ਕੈਦੀ ਦੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਫਿਲਮੀ ਸਟਾਈਲ ਵਿਚ ਹੱਥਕੜੀਆਂ ਛੁਡਵਾ ਕੇ ਫਰਾਰ ਹੋ ਗਿਆ। ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਸਨੈਚਿੰਗ ਕੇਸ ਵਿੱਚ ਨਾਮਜ਼ਦ ਸਨੈਚਰ ਦੀਪਕ ਕੁਮਾਰ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।
ਦੱਸ ਦੇਈਏ ਕਿ ਪੁਲਿਸ ਨੇ ਸ਼ਖਸ ਨੂੰ 20 ਗ੍ਰਾਮ ਚਿੱਟੇ ਤੇ 700 ਰੁਪਏ ਦੀ ਡਰੱਗ ਮਨੀ ਸਣੇ ਗ੍ਰਿਫ਼ਤਾਰ ਕੀਤਾ ਸੀ ਤੇ ਇਸ ਦੇ ਨਾਲ ਹੀ ਦੀਪਕ ਨੇ 11 ਜੂਨ ਨੂੰ ਇਕ ਸਕੂਟੀ ਸਵਾਰ ਮਹਿਲਾ ਅਧਿਆਪਕਾ ਤੋਂ ਪਰਸ ਵੀ ਖੋਹਿਆ ਸੀ ਜਿਸ ਤਹਿਤ ਉਸ ਖਿਲਾਫ NDPS ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਉਸ ਵੱਲੋਂ ਪਠਾਨਕੋਟ ਅਤੇ ਕਠੂਆ ਇਲਾਕੇ ਵਿੱਚ ਖੋਹ ਦੀਆਂ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ।
ਇਹ ਵੀ ਪੜ੍ਹੋ : ਓਮਾਨ ‘ਚ 2 ਮਹੀਨਿਆਂ ਤੋਂ ਫਸੀ ਕੁੜੀ ਪਰਤੀ ਘਰ, ਸੰਤ ਸੀਚੇਵਾਲ ਦੇ ਯਤਨਾਂ ਸਦਕਾ ਹੋਈ ਵਤਨ ਵਾਪਸੀ
ਪੁਲਿਸ ਦੀਪਕ ਨੂੰ ਸਿਵਲ ਹਸਪਤਾਲ ਪਠਾਨਕੋਟ ਵਿਖੇ ਉਸ ਦਾ ਮੈਡੀਕਲ ਕਰਵਾਉਣ ਲਿਆਈ ਸੀ ਤੇ ਉਥੇ ਪੁਲਿਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਪੁਲਿਸ ਵੱਲੋਂ ਦੀਪਕ ਨੂੰ ਅਦਾਲਤ ਵਿਚ ਪੇਸ਼ ਕਰਕੇ ਉਸ ਨੂੰ ਨਿਆਇਕ ਹਿਰਾਸਤ ਵਿਚ ਭੇਜਣ ਦਾ ਹੁਕਮ ਜਾਰੀ ਕੀਤਾ ਗਿਆ ਸੀ ਪਰ ਹੁਣ ਪੁਲਿਸ ਵੱਲੋਂ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























