ਹਰਿਆਣਾ ਦੇ ਅੰਬਾਲਾ ਸ਼ਹਿਰ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਕੁਝ ਨੌਜਵਾਨਾਂ ਵੱਲੋਂ ਰਸਤੇ ‘ਤੇ ਛਬੀਲ ਲਗਾਈ ਗਈ ਸੀ ਤੇ ਉਥੇ ਭਿਆਨਕ ਹਾਦਸਾ ਵਾਪਰਿਆ ਹੈ, ਜਿਸ ਵਿਚ ਇਕ ਦੀ ਮੌਤ ਹੋ ਗਈ ਹੈ ਤੇ 6 ਗੰਭੀਰ ਜ਼ਖਮੀ ਹੋ ਗਏ ਹਨ।
ਦੱਸ ਦੇਈਏ ਕਿ ਹਾਦਸਾ ਨੈਸ਼ਨਲ ਹਾਈਵੇ ‘ਤੇ ਮੰਜੀ ਸਾਹਿਬ ਗੁਰਦੁਆਰਾ ਨੇੜੇ ਵਾਪਰਿਆ। ਬੇਕਾਬੂ ਕੈਂਟਰ ਨੇ ਉਥੇ ਖੜ੍ਹੇ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਲੋਕਾਂ ਵਿਚ ਭਗਦੜ ਮਚ ਗਈ। ਕਈ ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਛਬੀਲ ਦੀ ਸੇਵਾ ਕੀਤੀ ਜਾ ਰਹੀ ਸੀ। ਇੰਨੇ ਵਿਚ ਓਵਰ ਕੰਟਰੋਲ ਕੈਂਟਰ ਆਉਂਦਾ ਹੈ ਤੇ ਸੰਗਤ ਵਿਚ ਜਾ ਵੱਜਦਾ ਹੈ ਜਿਸ ਕਰਕੇ ਕੈਂਟਰ ਹੇਠਾਂ ਆਉਣ ਨਾਲ ਇਕ ਦੀ ਮੌਤ ਹੋ ਗਈ ਹੈ ਤੇ 5 ਲੋਕ ਜਖਮੀ ਦੱਸੇ ਜਾ ਰਹੇ ਹਨ ਜਿਨ੍ਹਾਂ ਦਾ ਇਲਾਜ ਹਸਪਤਾਲ ਵਿਚ ਕੀਤਾ ਜਾ ਰਿਹਾ ਹੈ।
ਕੈਂਟਰ ਚਾਲਕ ‘ਤੇ ਇਲਜ਼ਾਮ ਲੱਗੇ ਹਨ ਕਿ ਲਾਪ੍ਰਵਾਹੀ ਕਰਕੇ ਹਾਦਸਾ ਵਾਪਰਿਆ ਹੈ। ਪੁਲਿਸ ਨੇ ਮ੍ਰਿਤਕ ਦੀ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਤੇ ਕੈਂਟਰ ਚਾਲਕ ਨੂੰ ਵੀ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ। ਜਿਸ ਸਮੇਂ ਹਾਦਸਾ ਵਾਪਰਿਆ, ਉਸ ਸਮੇਂ ਉਥੇ ਖੜ੍ਹੇ ਹੋ ਕੇ ਲੋਕ ਠੰਡਾ ਪਾਣੀ ਤੇ ਸ਼ਰਬਤ ਪੀ ਰਹੇ ਸਨ। ਕੈਂਟਰ ਦੀ ਟੱਕਰ ਨਾਲ ਕਈ ਵਾਹਨ ਨੁਕਾਸਨੇ ਗਏ। ਇਨ੍ਹਾਂ ਵਿਚ ਇਕ ਐਕਟਿਵਾ ਤੇ ਜੁਗਾੜੂ ਬਾਈਕ ਰੇਹੜੀ ਬੁਰੀ ਤਰ੍ਹਾਂ ਨੁਕਸਾਨੀ ਗਈ।
ਹਾਦਸੇ ਵਿਚ ਸਹਾਰਨਪੁਰ ਵਾਸੀ ਫਿਰੋਜ ਦੀ ਮੌਤ ਹੋ ਗਈ ਹੈ। ਜ਼ਖਮੀਆਂ ਦੀ ਪਛਾਣ ਗੋਬਿੰਦਗੜ੍ਹ ਵਾਸੀ ਸੁਮਿਤ ਤੇ ਉਸ ਦੀ ਪਤਨੀ ਸ਼ਾਲੂ, ਮੋਹਾਲੀ ਵਾਸੀ ਸੁਰਿੰਦਰ ਸਿੰਘ ਤੇ ਐਕਟਿਵ ਚਾਲਕ ਆਸਿਫ ਵਜੋਂ ਹੋਈ ਹੈ। ਸੁਮਿਤ ਤੇ ਸ਼ਾਲੂ ਗੋਬਿੰਦਗੜ੍ਹ ਤੋਂ ਲੁਧਿਆਣਾ ਜਾ ਰਹੇ ਸਨ।
ਵੀਡੀਓ ਲਈ ਕਲਿੱਕ ਕਰੋ -:
























