ਅੰਮ੍ਰਿਤਸਰ ਵਿਚ ਅੱਜ ਪੁਲਿਸ ਤੇ ਬਦਮਾਸ਼ ਵਿਚਾਲੇ ਮੁਠਭੇੜ ਹੋਈ ਹੈ। ਪੁਲਿਸ ਬਦਮਾਸ਼ ਨੂੰ ਹਥਿਆਰ ਬਰਾਮਦਗੀ ਲਈ ਲਿਆਈ ਸੀ ਜਿਸ ਦੌਰਾਨ ਉਸ ਨੇ ਪੁਲਿਸ ਨੂੰ ਧੱਕਾ ਦੇ ਕੇ ਲੁਕਾਈ ਹੋਈ ਗਲਾਕ ਪਿਸਤੌਲ ਨਾਲ ਫਾਇਰ ਕਰ ਦਿੱਤਾ। ਜਵਾਬੀ ਕਾਰਵਾਈ ਵਿਚ ਪੁਲਿਸ ਨੇ ਮੁਲਜ਼ਮ ਦੇ ਪੈਰ ਵਿਚ ਗੋਲੀ ਮਾਰ ਦਿੱਤੀ। ਜ਼ਖਮੀ ਮੁਲਜ਼ਮ ਕੋਲ ਇਕ ਗਲਾਕ ਪਿਸਤੌਲ, ਇਕ ਮੈਗਜ਼ੀਨ ਤੇ ਇਕ ਜ਼ਿੰਦਾ ਕਾਰਤੂਸ ਬਰਾਮਦ ਕੀਤਾ ਗਿਆ।
ਘਟਨਾ ਮਹਿਲਾ ਚੌਕ ਦੀ ਹੈ। ਪੁਲਿਸ ਨੇ ਮੁਲਜ਼ਮ ਆਕਾਸ਼ਦੀਪ ਸਿੰਘ ਉਰਫ ਆਕਾਸ਼ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਘਟਨਾ ਡੀਆਈਜੀ ਬਾਰਡਰ ਰੇਂਜ ਸਤਿੰਦਰ ਸਿੰਘ ਤੇ ਐੱਸਐੱਸਪੀ ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ ਦੇ ਨਿਰਦੇਸ਼ਾਂ ‘ਤੇ ਕਈ ਗਈ ਕਾਰਵਾਈ ਦੌਰਾਨ ਹੋਈ ਸੀ। ਡੀਐੱਸਪੀ ਜੰਡਿਆਲਾ ਰਵਿੰਦਰ ਸਿੰਘ ਦੀ ਅਗਵਾਈ ਵਿਚ ਟੀਮ ਨੇ ਕਾਰਵਾਈ ਕੀਤੀ। ਮਾਮਲਾ 23 ਅਪ੍ਰੈਲ 2025 ਦਾ ਹੈ।
ਮਹਿਤਾ ਚੌਕ ਸਥਿਤ ਪੰਕਜ ਸਵੀਟਸ ਦੇ ਮਾਲਕ ਰਮਨ ਤਨੇਜਾ ਨੇ ਸ਼ਿਕਾਇਤ ਦਰਜ ਕਰਾਈ ਸੀ। ਉਨ੍ਹਾਂ ਨੇਦੱਸਿਆ ਕਿ ਜੋਬਨਜੀਤ ਸਿੰਘ ਉਰਫ ਬਿੱਲਾ ਤੋਂ ਫਿਰੌਤੀ ਦੀ ਧਮਕੀ ਮਿਲ ਰਹੀ ਸੀ। ਉਸੇ ਦਿਨ ਤਿੰਨ ਬਾਈਕ ਸਵਾਰ ਨੌਜਵਾਨਾਂ ਨੇ ਦੁਕਾਨ ‘ਤੇ ਫਾਇਰਿੰਗ ਕਰ ਦਿੱਤੀ ਸੀ। ਪੁਲਿਸ ਨੇ ਇਸ ਮਾਮਲੇ ਵਿਚ ਜੋਬਨਜੀਤ ਸਿੰਘ ਖਿਲਾਫ ਕੇਸ ਦਰਜ ਕੀਤਾ। ਜਾਂਚ ਵਿਚ ਦਲਜੀਤ ਸਿੰਘ ਉਰਫ ਗੋਰਾ, ਅਮਨਦੀਪ ਸਿੰਘ, ਆਕਾਸ਼ੀਪ ਸਿੰਘ ਤੇ ਜੁਗਰਾਜ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ।
ਇਹ ਵੀ ਪੜ੍ਹੋ : ਹਰਿਆਣਾ : ਬੇਕਾਬੂ ਕੈਟਰ ਨੇ ਛਬੀਲ ਪੀ ਰਹੇ ਲੋਕਾਂ ਨੂੰ ਦਰ.ੜਿ.ਆ, 1 ਦੇ ਨਿਕਲੇ ਸਾ/ਹ, ਕਈ ਹੋਏ ਜ਼/ਖ/ਮੀ
ਫੜਿਆ ਗਿਆ ਆਕਾਸ਼ ਮੁਲਜ਼ਮਾਂ ਲਈ ਫਾਇਰਿੰਗ ਤੋਂ ਪਹਿਲਾਂ ਰੇਕੀ ਦਾ ਕੰਮ ਕਰਦਾ ਸੀ। ਉਹ ਹੋਰ ਮਾਮਲਿਆਂ ਵਿਚ ਨਾਮਜ਼ਦ ਸੀ ਤੇ ਪੁਲਿਸ ਉਸ ਨੂੰ ਗੁਰਦਾਸਪੁਰ ਜੇਲ੍ਹ ਤੋਂ ਤਿੰਨ ਦਿਨ ਦੀ ਰਿਮਾਂਡ ‘ਤੇ ਲੈ ਕੇ ਆਈ ਸੀ। ਹੁਣ ਪੁਲਿਸ ਉਸ ਨੂੰ ਠੀਕ ਹੋਣ ਦਾ ਇੰਤਜ਼ਾਰ ਕਰ ਰਹੀ ਹੈ ਤਾਂ ਕਿ ਅੱਗੇ ਦੀ ਕਾਰਵਾਈ ਤੇ ਪੁੱਛਗਿਛ ਕੀਤੀ ਜਾਵੇ।
ਵੀਡੀਓ ਲਈ ਕਲਿੱਕ ਕਰੋ -:
























