ਉੱਤਰ ਪ੍ਰਦੇਸ਼ ਦੇ ਅਮੇਠੀ ਵਿਚ ਅੱਜ ਮ੍ਰਿਤਕ ਦੇਹ ਲੈ ਕੇ ਜਾ ਰਹੀ ਐਂਬੂਲੈਂਸ ਨਾਲ ਵੱਡਾ ਹਾਦਸਾ ਵਾਪਰਿਆ ਹੈ। ਹਾਦਸੇ ਵਿਚ 5 ਲੋਕਾਂ ਦੀ ਜਾਨ ਚਲੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪਿਕਅੱਪ ਗੱਡੀ ਨੇ ਐਂਬੂਲੈਂਸ ਨੂੰ ਟੱਕਰ ਮਾਰੀ । ਐਂਬੂਲੈਂਸ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ। ਤੇਜ਼ ਰਫਤਾਰ ਐਂਬੂਲੈਂਸ ਨੇ ਪਿਕਅੱਪ ਵਾਹਨ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਹਾਦਸੇ ਵਿਚ ਐਂਬੂਲੈਂਸ ਦੇ ਪਰਖੱਚੇ ਉਡ ਗਏ ਤੇ ਉਸ ਵਿਚ ਸਵਾਰ ਚਾਲਕ ਸਣੇ 5 ਲੋਕਾਂ ਦੀ ਮੌਕੇ ‘ਤੇ ਮੌਤ ਹੋ ਗਈ। ਹਾਦਸੇ ਵਿਚ ਪਿਕਅੱਪ ਚਾਲਕ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ।
ਇਹ ਵੀ ਪੜ੍ਹੋ : ਅਮਰੀਕਾ ਦੇ ਮਿਨੀਸੋਟਾ ‘ਚ ਸਾਂਸਦਾਂ ਦੇ ਘਰ ‘ਚ ਫਾ.ਇ.ਰਿੰ/ਗ, ਪੁਲਿਸ ਦੀ ਵਰਦੀ ‘ਚ ਸੀ ਹ.ਮ.ਲਾ/ਵਰ
ਡਰਾਈਵਰ ਐਂਬੂਲੈਂਸ ਵਿਚ ਫਸ ਗਿਆ ਸੀ। ਡਰਾਈਵਰ ਨੂੰ ਬਹੁਤ ਮੁਸ਼ਕਲ ਨਾਲੋਂ ਇਸ ਵਿਚੋਂ ਬਾਹਰ ਕੱਢਿਆ ਜਾਂਦਾ ਹੈ। ਮ੍ਰਿਤਕਾਂ ਦੀ ਪਛਾਣ ਰਾਜਕੁਮਾਰ ਸ਼ਰਮਾ ਉਰਫ ਸਤੀਸ਼ ਸ਼ਰਮਾ ਵਾਸੀ ਰਾਮ ਭਦਰਪੁਰ ਥਾਣਾ ਕਲਿਆਣਪੁਰ ਜਿਲ੍ਹਾ ਸਮਸਤੀਪੁਰ ਬਿਹਾਰ, ਰਵੀ ਸ਼ਰਮਾ ਵਾਸੀ ਰਾਮ ਭਦਰਪੁਰ ਥਾਣਾ ਕਲਿਆਣਪੁਰ ਜ਼ਿਲ੍ਹਾ ਸਮਸਤੀਪੁਰ ਬਿਹਾਰ, ਸਰਫਰਾਜ ਵਾਸੀ ਨਾਲਹਰ ਹਰਿਆਣਾ, ਆਬਿਦ ਫਿਰੋਜ਼ਪੁਰ ਥਾਣਾ ਜ਼ਿਲ੍ਹਾ ਨੂਹ ਹਰਿਆਣਾ, ਫੁਲੋ ਸ਼ਰਮਾ ਵਾਸੀ ਰਵੀ ਟੋਲਾ ਥਾਣਾ ਹਥੌੜੀ ਜਿਲ੍ਹਾ ਸਮਸਤੀਪੁਰ ਬਿਹਾਰ ਵਜੋਂ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
























