ਈਰਾਨ ਤੇ ਇਜ਼ਰਾਈਲ ਵਿਚ ਚੱਲ ਰਿਹਾ ਸੰਘਰਸ਼ ਹੁਣ ਖਤਰਨਾਕ ਮੋੜ ‘ਤੇ ਪਹੁੰਚ ਗਿਆ ਹੈ। ਇਜ਼ਰਾਈਲੀ ਹਵਾਈ ਫੌਜ ਨੇ ਈਰਾਨ ਦੇ ਅਰਾਕ ਭਾਰੀ ਜਲ ਰਿਐਕਟਰ ‘ਤੇ ਹਮਲਾ ਕੀਤਾ ਜਿਸ ਨੂੰ ਪ੍ਰਮਾਣੂ ਹਥਿਆਰਾਂ ਲਈ ਉਪਯੋਗੀ ਪਲੂਟੋਨੀਅਮ ਉਤਪਾਦਨ ਨਾਲ ਜੋੜਿਆ ਜਾਂਦਾ ਹੈ। ਇਹ ਰਿਐਕਟਰ ਤੇਹਰਾਨ ਤੋਂ ਲਗਭਗ 250 ਕਿਲੋਮੀਟਰ ਦੱਖਣ-ਪੱਛਮ ਵਿਚ ਸਥਿਤ ਹੈ। ਈਰਾਨ ਦੇ ਸਰਕਾਰੀ ਟੈਲੀਵਿਜ਼ਨ ਚੈਨਲ ਨੇ ਪੁਸ਼ਟੀ ਕੀਤੀ ਹੈ ਕਿ ਹਮਲੇ ਤੋਂ ਪਹਿਲਾਂ ਹੀ ਰਿਐਕਟਰ ਨੂੰ ਖਾਲੀ ਕਰਾ ਲਿਆ ਗਿਆ ਸੀ। ਹਮਲੇ ਤੋਂ ਠੀਕ ਪਹਿਲਾਂ ਇਜ਼ਰਾਈਲੀ ਫੌਜ ਨੇ ਚੇਤਾਵਨੀ ਜਾਰੀ ਕਰਦੇ ਹੋਏ ਸਥਾਨਕ ਲੋਕਾਂ ਨੂੰ ਖੇਤਰ ਖਾਲੀ ਕਰਨ ਨੂੰ ਕਿਹਾ ਸੀ।
ਇਜ਼ਰਾਈਲ ਨੇ ਰਿਐਕਟਰ ਦੀ ਸੈਟੇਲਾਈਟ ਇਮੇਜ ਵੀ ਸਾਂਝੀ ਕੀਤੀ ਸੀ ਜਿਸ ਵਿਚ ਟਾਰਗੈੱਟ ਏਰੀਆ ਨੂੰ ਲਾਲ ਘੇਰੇ ਵਿਚ ਦਿਖਾਖਿਆ ਗਿਆ ਸੀ। ਵਾਸ਼ਿੰਗਟਨ ਸਥਿਤ ਹਿਊਮਨ ਰਾਈਟਸ ਐਕਟੀਵਿਟੀਜ਼ ਸਮੂਹ ਮੁਤਾਬਕ ਇਜ਼ਰਾਈਲੀ ਹਮਲਿਆਂ ਵਿਚ ਹੁਣ ਤੱਕ ਈਰਾਨ ਵਿਚ ਘੱਟੋ-ਘੱਟ 639 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 1329 ਲੋਕ ਜ਼ਖਮੀ ਹੋਏ ਹਨ। ਮ੍ਰਿਤਕਾਂ ਵਿਚ 263 ਆਮ ਨਾਗਰਿਕ ਤੇ 154 ਸੁਰੱਖਿਆ ਬਲ ਦੇ ਜਵਾਨ ਸ਼ਾਮਲ ਹਨ। ਈਰਾਨੀ ਸੁਪਰੀਮ ਲੀਡਰ ਖਾਮਨੇਈ ਨੇ ਬਿਆਨ ਦਿੱਤਾ ਹੈ ਕਿ “ਅਸੀਂ ਸਰੈਂਡਰ ਨਹੀਂ ਕਰਾਂਗੇ। ਈਰਾਨ ਥੋਪੀ ਗਈ ਸ਼ਾਂਤੀ ਜਾਂ ਯੁੱਧ ਨੂੰ ਸਵੀਕਾਰ ਨਹੀਂ ਕਰੇਗਾ। ਜੇਕਰ ਅਮਰੀਕੀ ਫੌਜ ਇਜ਼ਰਾਈਲ ਵਿਰੁੱਧ ਜੰਗ ‘ਚ ਦਖਲ ਦਿੰਦੀ ਹੈ ਤਾਂ ਨਤੀਜੇ ਮਾੜੇਹੋਣਗੇ। ਈਰਾਨੀ ਨਾਗਰਿਕਾਂ ਨੂੰ ਵ੍ਹਟਸਐਪ ਡਿਲੀਟ ਕਰਨ ਦੇ ਹੁਕਮ ਦਿੱਤੇ ਗਏ ਹਨ। ਈਰਾਨ ਨੇ ਪਹਿਲੀ ਵਾਰ ਫਤਿਹ ਮਿਜ਼ਾਈਲ ਦੀ ਵਰਤੋਂ ਕੀਤੀ। ਈਰਾਨੀ ਸੁਪਰੀਮ ਲੀਡਰ ਨੇ ਇਜ਼ਰਾਈਲ ਖਿਲਾਫ ਜੰਗ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ : ‘ਅੱਜ ਦੇ ਦਿਨ ਨੂੰ ਛੁੱਟੀ ਵਾਲਾ ਦਿਨ ਨਾ ਸਮਝਿਓ, ਵੋਟ ਪਾਉਣ ਜ਼ਰੂਰ ਜਾਇਓ’ : CM ਮਾਨ ਦੀ ਵੋਟਰਾਂ ਨੂੰ ਅਪੀਲ
ਇਜ਼ਰਾਈਲ ਨੇ ਖੋਂਡਬ ਵਿਚ ਵੀ ਹਮਲੇ ਦੀ ਚੇਤਾਵਨੀ ਦਿੱਤੀ ਹੈ। ਖੋਂਡਬ ਵਿਚ ਵੀ IR-40 ਹੈਵੀ ਵਾਟਰ ਰਿਐਕਟਰ ਜੋ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਦਾ ਇਕ ਅਹਿਮ ਹਿੱਸਾ ਹੈ। ਇਹ ਫੈਸਿਲਿਟੀ ਅਰਾਕ ਤੋਂ ਲਗਭਗ 40 ਕਿਲੋਮੀਟਰ ਦੂਰ ਹੈ। ਅਰਾਕ ਦੀ ਤਰ੍ਹਾਂ ਇਸ ਨੂੰ ਵੀ ਕੌਮਾਂਤਰੀ ਪੱਧਰ ‘ਤੇ ਨਿਗਰਾਨੀ ਵਿਚ ਰੱਖਿਆ ਜਾਂਦਾ ਹੈ। ਈਰਾਨ ਤੇ ਇਜ਼ਰਾਈਲ ਵਿਚ ਜੰਗ ਸੱਤਵੇਂ ਦਿਨ ਵਿਚ ਪਹੁੰਚ ਗਈ ਹੈ। ਹੁਣ ਤੱਕ ਇਜ਼ਰਾਈਲ ਦੇ 24 ਲੋਕ ਮਾਰੇ ਗਏ ਹਨ। ਦੂਜੇ ਪਾਸੇ ਵਾਸ਼ਿੰਗਟਨ ਸਥਿਤ ਇਕ ਹਿਊਮਨ ਰਾਈਟਸ ਗਰੁੱਪ ਨੇ ਦਾਅਵਾ ਕੀਤਾ ਹੈ ਕਿ ਈਰਾ ਵਿਚ ਮੌਤ ਦਾ ਅੰਕੜਾ 639 ਹੋ ਚੁੱਕਾ ਹੈ ਤੇ 1329 ਲੋਕ ਜ਼ਖਮੀ ਹੋਏ ਹਨ।
ਵੀਡੀਓ ਲਈ ਕਲਿੱਕ ਕਰੋ -:
























