ਪੰਜਾਬ ਵਿਚ NIA ਨੇ ਵੱਡਾ ਛਾਪਾ ਮਾਰਿਆ ਹੈ। ਐੱਨਆਈਏ ਟੀਮ ਵੱਲੋਂ ਪੰਜਾਬ ਵਿਚ 6 ਤੋਂ 7 ਥਾਵਾਂ ਉਤੇ ਰੇਡ ਮਾਰੀ ਗਈ ਹੈ। ਜਲੰਧਰ ਦੇ ਪਾਸ਼ ਇਲਾਕੇ ਫ੍ਰੈਂਡਸ ਕਾਲੋਨੀ ਵਿਚ ਸਵੇਰੇ 7 ਵਜੇ NIA ਦੀ ਟੀਮ ਸਥਾਨ ਪੁਲਿਸ ਨਾਲ ਪਹੁੰਚੀ। ਇਥੇ ਇਕ ਕਿਰਾਏ ‘ਤੇ ਰਹਿ ਰਹੇ ਵਿਅਕਤੀ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।
ਇਸ ਤੋਂ ਇਲਾਵਾ ਟਾਂਡਾ ਉੜਮੁੜ ਵਿਖੇ ਵੀ NIA ਦੀ ਟੀਮ ਪੁਲਿਸ ਨਾਲ ਪਹੁੰਚੀ ਹੈ ਤੇ ਉਨ੍ਹਾਂ ਵੱਲੋਂ ਸ਼ੱਕੀ ਲੋਕਾਂ ਤੋਂ ਪੁੱਛਗਿਛ ਹੋ ਰਹੀ ਹੈ। ਸਵੇਰੇ-ਸਵੇਰੇ ਇਹ ਚੈਕਿੰਗ ਕੀਤੀ ਗਈ ਹੈ। ਟੀਮ ਵੱਲੋਂ ਘਰਾਂ ਦੇ ਸਾਮਾਨ ਨੂੰ ਫਰੋਲਿਆ ਜਾ ਰਿਹਾ ਹੈ।
ਸੂਤਰਾਂ ਮੁਤਾਬਕ ਅਧਿਕਾਰੀਆਂ ਨੂੰ ਕੁਝ ਕਾਗਜ਼ਾਤ ਤੇ ਡਿਜੀਟਲ ਡਿਵਾਈਸ ਮਿਲੇ ਹਨ ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ੱਕੀ ਵਿਅਕਤੀ ਦੇ ਮੋਬਾਈਲ ਦੀ ਜਾਣਕਾਰੀ ਵੀ ਖੰਗਾਲੀ ਜਾ ਰਹੀ ਹੈ। ਟੀਮ ਇਹ ਪਤਾ ਲਗਾ ਰਹੀ ਹੈ ਕਿ ਫ੍ਰੈਂਡਸ ਕਾਲੋਨੀ ਵਿਚ ਕਿਹੜੇ-ਕਿਹੜੇ ਲੋਕ ਇਸ ਵਿਅਕਤੀ ਦੇ ਸੰਪਰਕ ਵਿਚ ਹਨ।
ਫਿਲਹਾਲ ਜਿਸ ਘਰ ‘ਚ ਛਾਪੇਮਾਰੀ ਕੀਤੀ ਜਾ ਰਹੀ ਹੈ ਉਥੇ ਕਿਸੇ ਨੂੰ ਜਾਣ ਦੀ ਇਜਾਜ਼ਤ ਨਹੀਂ ਹੈ ਤੇ ਘਰ ਦੇ ਬਾਹਰ ਪੁਲਿਸ ਤਾਇਨਾਤ ਹੈ। ਜੇਕਰ ਸ਼ੱਕੀ ਵਿਅਕਤੀ ਜਾਂਚ ਵਿਚ ਸਹਿਯੋਗ ਨਹੀਂ ਕਰਦਾ ਤਾਂ NIA ਉਸ ਨੂੰ ਆਪਣੇ ਨਾਲ ਲਿਜਾ ਸਕਦੀ ਹੈ। ਛਾਪੇਮਾਰੀ ਕਿਸ ਮਾਮਲੇ ਨਾਲ ਸਬੰਧਤ ਹੈ, ਇਸ ਬਾਰੇ ਅਜੇ ਕੋਈ ਅਧਿਕਾਰਕ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਵੀਡੀਓ ਲਈ ਕਲਿੱਕ ਕਰੋ -:
























