ਫਾਜ਼ਿਲਕਾ ਦਾ ਰਹਿਣ ਵਾਲਾ ਅੰਮ੍ਰਿਤਪਾਲ ਸਿੰਘ 21 ਜੂਨ ਤੋਂ ਰਾਣਾ ਬੀਓਪੀ ਨੇੜਿਓਂ ਲਾਪਤਾ ਹੈ। ਉਸ ਦੇ ਗਲਤੀ ਨਾਲ ਪਾਕਿਸਤਾਨ ਪੁੱਜਣ ਦੀ ਖਬਰ ਸੀ। ਹਾਲਾਂਕਿ ਪਹਿਲਾਂ ਪਾਕਿ ਰੇਂਜਰਾਂ ਵੱਲੋਂ ਕਿਹਾ ਗਿਆ ਸੀ ਕਿ ਕੋਈ ਵੀ ਨੌਜਵਾਨ ਉਨ੍ਹਾਂ ਨੇ ਹਿਰਾਸਤ ਵਿਚ ਨਹੀਂ ਲਿਆ ਹੈ ਪਰ ਬਾਅਦ ਵਿਚ ਜਦੋਂ BSF ਨੇ ਪਾਕਿ ਰੇਂਜਰਾਂ ਨਾਲ ਜਦੋਂ ਮੁੜ ਤੋਂ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਮੰਨਿਆ ਕਿ ਅੰਮ੍ਰਿਤਪਾਲ ਉਨ੍ਹਾਂ ਦੀ ਹਿਰਾਸਤ ਵਿਚ ਹੈ।
ਪਾਕਿ ਰੇਂਜਰਸ ਨੇ BSF ਨੂੰ ਅੰਮ੍ਰਿਤਪਾਲ ਨੂੰ ਹਿਰਾਸਤ ‘ਚ ਲੈਣ ਦੀ ਜਾਣਕਾਰੀ ਦਿੱਤੀ ਹੈ। ਦੱਸ ਦੇਈਏ ਕਿ ਅੰਮ੍ਰਿਤਪਾਲ 21 ਜੂਨ ਨੂੰ ਘਰੋਂ ਤਾਰ ਪਾਰ ਖੇਤੀ ਕਰਨ ਲਈ ਗਿਆ ਸੀ। ਅੰਮ੍ਰਿਤਪਾਲ ਪਿੰਡ ਖੈਰੇ ਕੇ ਉਤਾੜ ਦਾ ਰਹਿਣ ਵਾਲਾ ਹੈ। ਅੰਮ੍ਰਿਤਪਾਲ 21 ਜੂਨ ਨੂੰ ਖੈਰੇ ਕੇ ਉਤਾੜ ਪਿੰਡ ਵਿੱਚ ਕੰਡਿਆਲੀ ਤਾਰ ਦੇ ਪਾਰ ਪਰਿਵਾਰ ਦੀ ਖੇਤੀ ਵਾਲੀ ਜ਼ਮੀਨ ‘ਤੇ ਗਿਆ ਸੀ ਪਰ ਅਣਜਾਣੇ ਵਿੱਚ ਪਾਕਿਸਤਾਨ ਦੇ ਖੇਤਰ ਵਿੱਚ ਭਟਕ ਗਿਆ।
ਇਹ ਵੀ ਪੜ੍ਹੋ : ਬਟਾਲਾ ‘ਚ ਧਾਰਮਿਕ ਮੇਲੇ ਦੌਰਾਨ ਚੱਲੀਆਂ ਗੋ.ਲੀ/ਆਂ, ਸਰਪੰਚ ਸਣੇ 4 ਲੋਕ ਹੋਏ ਗੰਭੀਰ ਜ਼ਖਮੀ
ਅੰਮ੍ਰਿਤਪਾਲ ਸਿੰਘ ਦੇ ਪਿਤਾ ਜਗਰਾਜ ਸਿੰਘ ਨੇ ਦੱਸਿਆ ਕਿ 21 ਜੂਨ ਨੂੰ ਉਨ੍ਹਾਂ ਦਾ ਪੁੱਤਰ ਖੇਤੀ ਕਰਨ ਲਈ ਭਾਰਤ-ਪਾਕਿ ਤਾਰਬੰਦੀ ਦੇ ਉਸ ਪਾਰ ਗਿਆ ਸੀ ਪਰ ਵਾਪਸ ਨਹੀਂ ਪਰਤਿਆ। ਜਦੋਂ ਬਾਅਦ ਵਿਚ ਤਾਰ ਪਾਰ ਜਾ ਕੇ ਦੇਖਿਆ ਤਾਂ ਲੜਕੇ ਦੇ ਪੈਰਾਂ ਦੇ ਨਿਸ਼ਾਨ ਪਾਕਿਸਤਾਨ ਵੱਲ ਜਾਂਦੇ ਦਿਖਾਈ ਦਿੱਤੇ। ਪਰਿਵਾਰ ਵੱਲੋਂ ਸਰਕਾਰ ਨੂੰ ਪੁੱਤ ਨੂੰ ਵਾਪਸ ਲਿਆਉਣ ਦੀ ਅਪੀਲ ਕੀਤੀ ਜਾ ਰਹੀ ਹੈ। ਪਰਿਵਾਰ ਵੱਲੋਂ ਭਾਰਤ ਸਰਕਾਰ ਨੂੰ ਇਸ ਮਾਮਲੇ ਵਿਚ ਦਖਲ ਦੇਣ ਦੀ ਮੰਗ ਕੀਤੀ ਗਈ ਹੈ। ਘਟਨਾ ਨੂੰ 10 ਦਿਨ ਬੀਤ ਚੁੱਕੇ ਹਨ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਵੀਡੀਓ ਲਈ ਕਲਿੱਕ ਕਰੋ -:
























