ਮਹਿਲ ਕਲਾਂ ਦੇ ਪਿੰਡ ਨਿਹਾਲੂਵਾਲਾ ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿਥੇ ਇਕ ਪੁੱਤ ਵੱਲੋਂ ਆਪਣੇ ਹੀ ਪਿਓ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਪਿੰਡ ਨਿਹਾਲੂਵਾਲਾ ਦੇ ਰਹਿਣ ਵਾਲੇ ਬੂਟਾ ਸਿੰਘ ਦਾ ਆਪਣੇ ਹੀ ਪੁੱਤ ਨਾਲ ਜ਼ਮੀਨੀ ਵਿਵਾਦ ਸੀ ਇਸੇ ਦੇ ਚੱਲਦਿਆਂ ਪੁੱਤ ਨੇ ਪਿਓ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਦੱਸਿਆ ਜਾ ਰਿਹਾ ਹੈ ਜਿਵੇਂ ਹੀ ਆਸ-ਪਾਸ ਦੇ ਲੋਕਾਂ ਨੂੰ ਵਾਰਦਾਤ ਬਾਰੇ ਪਤਾ ਲੱਗਾ ਹੈ ਤਾਂ ਉਸ ਨੂੰ ਨੇੜਲੇ ਹਸਪਤਾਲ ਲਿਜਾਇਆ ਜਾਂਦਾ ਹੈ ਪਰ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ । ਪੁਲਿਸ ਨੂੰ ਪੂਰੀ ਘਟਨਾ ਬਾਰੇ ਸੂਚਿਤ ਕੀਤਾ ਜਾਂਦਾ ਹੈ। ਮੌਕੇ ‘ਤੇ ਪੁਲਿਸ ਪਹੁੰਚਦੀ ਹੈ ਜਿਨ੍ਹਾਂ ਵੱਲੋਂ ਬੂਟਾ ਸਿੰਘ ਦੀ ਪਤਨੀ ਦੇ ਆਧਾਰ ‘ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਅਕਾਲੀ ਵਰਕਰਾਂ ਨੂੰ ਨਜ਼ਰਬੰਦ ਕੀਤੇ ਜਾਣ ‘ਤੇ ਬੋਲੇ ਸੁਖਬੀਰ ਬਾਦਲ-‘ਨਾ ਅਸੀਂ ਪਹਿਲਾਂ ਡਰੇ ਹਾਂ, ਨਾ ਹੀ ਹੁਣ ਡਰਾਂਗੇ”
ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੁਲਜ਼ਮ ਆਪਣੇ ਪਿਓ ਦੀ ਜਾਇਦਾਦ ਆਪਣੇ ਨਾਂ ਕਰਾਉਣਾ ਚਾਹੁੰਦਾ ਸੀ। ਬੂਟਾ ਸਿੰਘ ਦੇ ਦੋ ਪੁੱਤਰ ਹਨ। ਮ੍ਰਿਤਕ ਦੇ ਪੋਤਾ-ਪੋਤੀ ਤੇ ਦੂਜਾ ਮੁੰਡਾ ਕੈਨੇਡਾ ਰਹਿੰਦੇ ਹਨ ਪਰ ਮੁਲਜ਼ਮ ਨੇ ਗੁੱਸੇ ਵਿਚ ਆ ਕੇ ਆਪਣੇ ਪਿਓ ਦਾ ਕਤਲ ਕਰ ਦਿੱਤਾ। ਤਫਤੀਸ਼ ਜਾਰੀ ਹੈ ਤੇ ਜਲਦ ਹੀ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
























