ਹਿਮਾਚਲ ਪ੍ਰਦੇਸ਼ ਵਿਚ ਅਗਲੇ 2 ਦਿਨ ਬਾਅਦ ਫਿਰ ਤੋਂ ਭਾਰੀ ਮੀਂਹ ਦਾ ਓਰੇਂਜ ਅਲਰਟ ਹੈ। 5 ਜੁਲਾਈ ਨੂੰ ਜ਼ਿਲ੍ਹੇ ਤੇ 6 ਜੁਲਾਈ ਨੂੰ 6 ਜ਼ਿਲ੍ਹਿਆਂ ਵਿਚ ਭਾਰੀ ਮੀਂਹ ਦਾ ਅਨੁਮਾਨ ਹੈ। ਅੱਜ ਤੇ ਕਲ ਵੀ 5 ਜ਼ਿਲ੍ਹਿਆਂ ਵਿਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਦੂਜੇ ਪਾਸੇ ਮੰਡੀ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿਚ ਸੋਮਵਾਰ ਰਾਤ 12 ਵਜੇ ਤੋਂ ਮੰਗਲਵਾਰ ਸਵੇਰੇ 6 ਵਜੇ ਦੇ ਵਿਚ 15 ਜਗ੍ਹਾ ਬੱਦਲ ਫਟਣ ਦੀਆਂ ਘਟਨਾਵਾਂ ਨਾਲ 11 ਦੀ ਮੌਤ ਹੋ ਗਈ ਹੈ ਤੇ 34 ਲੋਕ ਲਾਪਤਾ ਹਨ। ਉਹ 48 ਘੰਟੇ ਤੋਂ ਵੱਧ ਸਮਾਂ ਬੀਤਣ ਦੇ ਬਾਅਦ ਵੀ ਲਾਪਤਾ ਹਨ ਤੇ ਹੁਣ ਉਨ੍ਹਾਂ ਦੇ ਜਿੰਦਾ ਬਚਣ ਦੀ ਉਮੀਦ ਵੀ ਘੱਟ ਹੈ। ਮੰਡੀ ਦੀ ਸਰਾਜ ਵਿਧਾਨ ਸਭਾ ਵਿਚ 2023 ਦੀ ਆਪਦਾ ਤੋਂ ਵੀ ਵੱਧ ਨੁਕਸਾਨ ਇਸ ਵਾਰ ਹੋਇਆ ਹੈ। 80 ਫੀਸਦੀ ਤੋਂ ਵੱਧ ਸੜਕਾਂ ਤੇ ਰਸਤੇ ਬੰਦ ਹੋਣ ਨਾਲ 150 ਤੋਂ ਜ਼ਿਆਦਾ ਪਿੰਡ ਦਾ ਬਾਕੀ ਦੁਨੀਆ ਨਾਲ ਸੰਪਰਕ ਕੱਟ ਚੁੱਕਿਆ ਹੈ। ਇਸ ਨਾਲ ਰਾਹਤ ਤੇ ਬਚਾਅ ਕੰਮ ਵੀ ਰੁਕਾਵਟ ਆ ਰਹੀ ਹੈ।
ਹੁਣ ਤੱਕ ਦੀ ਰਿਪੋਰਟ ਮੁਤਾਬਕ 168 ਘਰ ਇਸ ਆਪਦਾ ਵਿਚ ਨਸ਼ਟ ਹੋ ਗਏ ਹਨ। ਨੁਕਸਾਨੇ ਘਰਾਂ ਦਾ ਅੰਕੜਾ ਕਈ ਗੁਣਾ ਜ਼ਿਆਦਾ ਹੋ ਗਿਆ ਹੈ। ਇਸ ਆਪਦਾ ਦੀ ਵਜ੍ਹਾ ਨਾਲ ਸੈਂਕੜੇ ਪਰਿਵਾਰ ਘਰ ਤੋਂ ਬੇਘਰ ਹੋਏ ਹਨ। ਸਰਾਜ ਵਿਧਾਨ ਸਭਾ ਵਿਚ ਅਜੇ ਵੱਡੀ ਗਿਣਤੀ ਵਿਚ ਅਜਿਹੇ ਪਿੰਡ ਦੱਸੇ ਜਾ ਰਹੇ ਹਨ ਜਿਥੇ ਰੈਸਕਿਊ ਟੀਮਾਂ ਨਹੀਂ ਪਹੁੰਚ ਸਕੀਆਂ। ਜ਼ਾਹਿਰ ਹੈ ਕਿ ਆਉਣ ਵਾਲੇ ਦਿਨਾਂ 1-2 ਦਿਨਾਂ ਵਿਚ ਨੁਕਸਾਨੇ ਘਰਾਂ ਤੇ ਲਾਪਤਾ ਲੋਕਾਂ ਦਾ ਅੰਕੜਾ ਅਜੇ ਹੋਰ ਵਧੇਗਾ। ਪੂਰੇ ਸੂਬੇ ਵਿਚ ਹੁਣ ਤੱਕ ਮਾਨਸੂਨ ਵਿਚ ਜਿੰਨਾ ਨੁਕਸਾਨ ਹੋਇਆ ਹੈ, ਉਸ ਤੋਂ ਕਿਤੇ ਜ਼ਿਆਦਾ ਇਕੱਲੇ ਸਰਾਜ ਵਿਧਾਨ ਸਭਾ ਵਿਚ ਹੋ ਚੁੱਕਾ ਹੈ।
ਇਹ ਵੀ ਪੜ੍ਹੋ : ਨਵੇਂ ਬਣੇ MLA ਸੰਜੀਵ ਅਰੋੜਾ ਮੰਤਰੀ ਵਜੋਂ ਚੁੱਕਣਗੇ ਸਹੁੰ, ਭਲਕੇ ਰਾਜਪਾਲ ਦਿਵਾਉਣਗੇ ਹਲਫ਼
ਸੜਕਾਂ ਦਾ ਸੰਪਰਕ ਟੁੱਟਣ ਕਰਕੇ ਹੈਲੀਕਾਪਟਰ ਨਾਲ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ। 370 ਲੋਕਾਂ ਦਾ ਰੈਸਕਿਊ ਕੀਤਾ ਗਿਆ ਹੈ। 80 ਤੋਂ ਵੱਧ ਪਿੰਡ ਵਿਚ ਦੋ ਦਿਨ ਤੋਂ ਬਿਜਲੀ ਬਹਾਲ ਨਹੀਂ ਹੋ ਸਕੀ ਹੈ। ਪੀਣ ਵਾਲੇ ਪਾਣੀ ਦੀਆਂ ਲਾਈਨਾਂ ਹੜ੍ਹ ਵਿਚ ਰੁੜਨ ਕਰਕੇ ਲੋਕਾਂ ਨੂੰ ਪੀਣ ਲਈ ਪਾਣੀ ਨਹੀਂ ਮਿਲ ਰਿਹਾ। ਇਥੇ ਭਾਰੀ ਮੀਂਹ ਨੇ ਖੂਬ ਤਬਾਹੀ ਮਚਾਈ ਹੈ।
ਵੀਡੀਓ ਲਈ ਕਲਿੱਕ ਕਰੋ -:
























