ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜੰਮੂ ਕਸ਼ਮੀਰ ਦੀ ਪੁਲਿਸ ‘ਤੇ ਰਣਜੀਤ ਸਾਗਰ ਡੈਮ ਝੀਲ ਦੀ ਰਾਖੀ ਕਰ ਰਹੇ ਨੌਜਵਾਨਾਂ ਦੀ ਕੁੱਟਮਾਰ ਦੇ ਇਲਜ਼ਾਮ ਲੱਗੇ ਹਨ। ਦੱਸ ਦੇਈਏ ਕਿ ਰਣਜੀਤ ਸਾਗਰ ਡੈਮ ਤਿੰਨ ਪਾਸਿਆਂ ਤੋਂ ਘਿਰਿਆ ਹੋਇਆ ਹੈ, ਇੱਕ ਪਾਸੇ ਪੰਜਾਬ, ਹਿਮਾਚਲ ਹੈ ਅਤੇ ਤੀਜੇ ਪਾਸੇ ਜੰਮੂ-ਕਸ਼ਮੀਰ ਦੀ ਸਰਹੱਦ ਹੈ ਅਤੇ ਹਰ ਸਾਲ ਤਿੰਨਾਂ ਰਾਜਾਂ ਦੇ ਸਬੰਧਤ ਹਿੱਸਿਆਂ ਤੋਂ ਆਉਣ ਵਾਲੀ ਝੀਲ ਦਾ ਠੇਕਾ ਮੱਛੀਆਂ ਫੜਨ ਵਾਲੇ ਠੇਕੇਦਾਰਾਂ ਨੂੰ ਦਿੱਤਾ ਜਾਂਦਾ ਹੈ, ਜਿਸ ਨਾਲ ਵਿਭਾਗ ਨੂੰ ਵਿੱਤੀ ਲਾਭ ਵੀ ਮਿਲਦਾ ਹੈ ਤੇ ਇਸ ਸਾਲ 42 ਲੱਖ ਦਾ ਠੇਕਾ ਹੋਇਆ ਹੈ।
ਰਣਜੀਤ ਸਾਗਰ ਡੈਮ ਝੀਲ ‘ਤੇ 15 ਅਗਸਤ ਤੱਕ ਮੱਛੀ ਫੜਨ ‘ਤੇ ਬੈਨ ਲੱਗਾ ਹੋਇਆ ਹੈ ਇਸ ਲਈ ਠੇਕੇਦਾਰ ਵੱਲੋਂ ਰਾਤ ਨੂੰ 4 ਪਹਿਰੇਦਾਰ ਰਾਖੀ ਲਈ ਰੱਖੇ ਗਏ ਸਨ ਪਰ ਖਬਰ ਹੈ ਕਿ ਜੰਮੂ ਪੁਲਿਸ ਵੱਲੋਂ ਰਾਖੀ ਕਰ ਰਹੇ 4 ਨੌਜਵਾਨਾਂ ‘ਚੋਂ 2 ਦੀ ਕੁੱਟਮਾਰ ਕੀਤੀ ਗਈ ਹੈ ਤੇ ਦੋਵਾਂ ਨੇ ਕਿਸੇ ਤਰ੍ਹਾਂ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਈ ਹੈ।
ਪੀੜਤਾਂ ਦੇ ਨਾਂ ਫਰੀਦ ਮੁਹੰਮਦ ਤੇ ਸ਼ੂਗਰ ਦੀਨ ਹਨ। ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਝੀਲ ਦੇ ਪੰਜਾਬ ਵਾਲੇ ਪਾਸੇ ਦੀ ਰੱਖਿਆ ਲਈ ਬੈਠੇ ਹੋਏ ਸੀ ਤੇ ਜੰਮੂ-ਕਸ਼ਮੀਰ ਦੀ ਪੁਲਿਸ ਵੱਲੋਂ ਸਾਡੀ ਕੁੱਟਮਾਰ ਕੀਤੀ ਗਈ ਤੇ ਬਾਅਦ ਵਿਚ ਉਹ ਸਾਨੂੰ ਪੁਲਿਸ ਸਟੇਸ਼ਨ ਲੈ ਗਏ ਤੇ ਉਥੇ ਵੀ ਸਾਨੂੰ ਤਸੀਹੇ ਦਿੱਤੇ ਗਏ ਤੇ ਇਸ ਤੋਂ ਬਾਅਦ ਪਰਿਵਾਰ ਮੈਂਬਰਾਂ ਵੱਲੋਂ ਦੋਵਾਂ ਨੂੰ ਸਿਵਲ ਹਸਪਤਾਲ ਪਠਾਨਕੋਟ ਦਾਖਲ ਕਰਵਾਇਆ ਗਿਆ। ਪੀੜਤਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਪੁਲਿਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।
ਵੀਡੀਓ ਲਈ ਕਲਿੱਕ ਕਰੋ -:
























