SYL ਦੀ ਬੈਠਕ ਤੋਂ ਪਹਿਲਾਂ ਹਰਿਆਣਾ ਦੇ CM ਨਾਇਬ ਸੈਣੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਬਿਆਨ ਵਿਚ ਹਰਿਆਣਾ ਦੇ ਮੁੱਖ ਮੰਤਰੀ ਸੈਣੀ ਨੇ ਪੰਜਾਬ ਨੂੰ ਆਪਣਾ ਭਰਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਾਡਾ ਭਰਾ ਹੈ ਤੇ ਉਹ ਵੀ ਸਾਡੀ ਮਦਦ ਕਰਦਾ ਹੈ। ਪੰਜਾਬ ਨਾਲ ਸਾਡਾ ਭਾਈਚਾਰਾ ਹੈ। ਬੈਠਕ ਵਿਚ ਕੇਂਦਰੀ ਮੰਤਰੀ ਬੈਠਕ ‘ਚ ਸਾਡੀ ਗੱਲ ਵੀ ਸੁਣਨਗੇ ਤੇ ਪੰਜਾਬ ਦੀ ਵੀ ਗੱਲ ਸੁਣੀ ਜਾਵੇਗੀ । ਉਮੀਦ ਹੈ ਕਿ ਮੀਟਿੰਗ ‘ਚ ਕੋਈ ਨਾ ਕੋਈ ਹੱਲ ਜ਼ਰੂਰ ਨਿਕਲੇਗਾ।
ਇਹ ਵੀ ਪੜ੍ਹੋ : ਬੈਰਾਜ ਨਹਿਰ ਦੇ ਖੋਲ੍ਹੇ ਗਏ 2 ਫਲੱਡ ਗੇਟ,ਪੌਂਗ ਡੈਮ ‘ਚ ਵੀ ਵਧਿਆ ਪਾਣੀ, ਲੋਕਾਂ ਤੋਂ ਕੀਤੀ ਜਾ ਰਹੀ ਅਪੀਲ
ਦੱਸ ਦੇਈਏ ਕਿ ਪਿਛਲੇ ਦਿਨੀਂ SYL ਨੂੰ ਲੈ ਕੇ ਮੀਟਿੰਗ ਹੋਈ ਸੀ। ਜਿਸ ਵਿਚ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ ਸ਼ਾਮਲ ਹੁੰਦੇ ਹਨ। ਕੇਂਦਰੀ ਜਲ ਮੰਤਰੀ ਦੀ ਅਗਵਾਈ ਵਿਚ ਇਹ ਬੈਠਕ ਹੋਈ ਸੀ ਤੇ ਹੁਣ ਫਿਰ ਤੋਂ ਮੀਟਿੰਗ ਬੁਲਾਈ ਗਈ ਹੈ ਤੇ ਉਮੀਦ ਹੈ ਕਿ ਇਸ ਬੈਠਕ ਵਿਚ SYL ਮੁੱਦੇ ‘ਤੇ ਹੱਲ ਕੱਢਿਆ ਜਾਵੇਗਾ। ਇਸ ਤੋਂ ਪਹਿਲਾਂ ਵੀ ਕਈ ਵਾਰ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਅਜੇ ਤੱਕ ਸਹਿਮਤੀ ਨਹੀਂ ਬਣ ਸਕੀ ਹੈ। ਇਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਜੇਕਰ 13 ਅਗਸਤ ਤੱਕ ਮਾਮਲਾ ਹੱਲ ਨਹੀਂ ਹੁੰਦਾ ਹੈ, ਤਾਂ ਸੁਪਰੀਮ ਕੋਰਟ ਇਸ ਮਾਮਲੇ ਦੀ ਦੁਬਾਰਾ ਸੁਣਵਾਈ ਕਰੇਗਾ।
ਵੀਡੀਓ ਲਈ ਕਲਿੱਕ ਕਰੋ -:
























