ਇੱਕ ਦਿਨ ਪਹਿਲਾਂ ਸੋਮਵਾਰ ਨੂੰ ਅਬੋਹਰ ਵਿੱਚ ਮਸ਼ਹੂਰ ਕੱਪੜਾ ਕਾਰੋਬਾਰੀ ਸੰਜੇ ਵਰਮਾ ਦਾ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਨੇ ਕਾਰੋਬਾਰੀ ਸੰਜੇ ਵਰਮਾ ਦੇ ਕਤਲ ਵਿੱਚ ਸ਼ਾਮਲ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਨੂੰ ਹਥਿਆਰਾਂ ਦੀ ਬਰਾਮਦਗੀ ਲਈ ਪੁਲਿਸ ਆਪਣੇ ਨਾਲ ਲੈ ਗਈ ਸੀ। ਇਸ ਦੌਰਾਨ ਦੋਸ਼ੀਆਂ ਦੀ ਪੁਲਿਸ ਨਾਲ ਮੁਠਭੇੜ ਹੋਈ ਜਿਸ ਵਿੱਚ ਦੋਵੇਂ ਦੋਸ਼ੀ ਮਾਰੇ ਗਏ।
ਇਸ ਐਨਕਾਊਂਟਰ ਵਿੱਚ ਇੱਕ ਪੁਲਿਸ ਮੁਲਾਜ਼ਮ ਨੂੰ ਵੀ ਗੋਲੀ ਲੱਗੀ। ਜ਼ਖਮੀ ਸੀਨੀਅਰ ਪੁਲਿਸ ਕਾਂਸਟੇਬਲ ਮਨਿੰਦਰ ਸਿੰਘ ਦੀ ਬਾਂਹ ਵਿੱਚ ਗੋਲੀ ਲੱਗੀ ਹੈ ਅਤੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮਾਰੇ ਗਏ ਦੋਸ਼ੀਆਂ ਵਿੱਚ ਰਾਮ ਰਤਨ ਵਾਸੀ ਪਟਿਆਲਾ ਅਤੇ ਜਸਬੀਰ ਸਿੰਘ,ਵਾਸੀ ਮਰਦਨਪੁਰ ਸ਼ਾਮਲ ਹਨ।
ਇਸ ਤੋਂ ਪਹਿਲਾਂ ਪੁਲਿਸ ਨੇ ਸੰਜੇ ਵਰਮਾ ਕਤਲ ਕੇਸ ਵਿੱਚ ਸ਼ਾਮਲ ਇਨ੍ਹਾਂ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੰਜਾਬ ਪੁਲਿਸ ਦੇ ਏਡੀਜੀਪੀ ਅਰਪਿਤ ਸ਼ੁਕਲਾ ਨੇ ਮੰਗਲਵਾਰ ਨੂੰ ਅਬੋਹਰ ਵਿੱਚ ਦੋਸ਼ੀਆਂ ਦੀ ਗ੍ਰਿਫ਼ਤਾਰੀ ਬਾਰੇ ਜਾਣਕਾਰੀ ਦਿੱਤੀ ਸੀ। ਦੋਸ਼ੀ ਦੇਰ ਸ਼ਾਮ ਇੱਕ ਪੁਲਿਸ ਐਨਕਾਊਂਟਰ ਵਿੱਚ ਮਾਰੇ ਗਏ ਸਨ।

ਫਿਰੋਜ਼ਪੁਰ ਦੇ ਡੀਆਈਜੀ ਹਰਮਨਬੀਰ ਸਿੰਘ ਗਿੱਲ ਨੇ ਕਿਹਾ ਕਿ ਪੁਲਿਸ ਨੇ ਦੋਸ਼ੀ ਜਸਪ੍ਰੀਤ ਅਤੇ ਰਾਮ ਰਤਨ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਘਟਨਾ ਵਿੱਚ ਕੁੱਲ ਪੰਜ ਦੋਸ਼ੀ ਸ਼ਾਮਲ ਸਨ। ਇਨ੍ਹਾਂ ਵਿੱਚੋਂ ਤਿੰਨ ਬਾਈਕ ‘ਤੇ ਸਵਾਰ ਸਨ ਅਤੇ ਦੋ ਸਵਿਫਟ ਕਾਰ ਵਿੱਚ ਸਨ। ਸਵਿਫਟ ਕਾਰ ਵਿੱਚ ਸਵਾਰ ਜਸਪ੍ਰੀਤ ਅਤੇ ਰਾਮ ਰਤਨ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਦੋਸ਼ੀਆਂ ਨੇ ਭੱਜਣ ਤੋਂ ਬਾਅਦ ਰਸਤੇ ਵਿੱਚ ਅਪਰਾਧ ਸਮੇਂ ਪਾਏ ਹੋਏ ਕੱਪੜੇ ਸੁੱਟ ਦਿੱਤੇ ਸਨ। ਵਰਤੇ ਗਏ ਹਥਿਆਰ ਵੀ ਰਸਤੇ ਵਿੱਚ ਲੁਕਾਏ ਹੋਏ ਸਨ।
ਇਹ ਵੀ ਪੜ੍ਹੋ : ਵੱਡੀ ਲਾਪਰਵਾਹੀ, 52 ਸੀਟਾਂ ਵਾਲੀ ਬੱਸ ‘ਚ 81 ਬੱਚੇ! ਪੁਲਿਸ ਵਾਲੇ ਨੇ ਰੋਕੀ ਤਾਂ ਹੋਇਆ ਹੰਗਾਮਾ
ਹਥਿਆਰ ਅਬੋਹਰ ਦੇ ਇੱਕ ਜੰਗਲ ਵਿੱਚ ਲੁਕਾਏ ਹੋਏ ਸਨ। ਜਦੋਂ ਪੁਲਿਸ ਮੰਗਲਵਾਰ ਸ਼ਾਮ ਨੂੰ ਦੋਵਾਂ ਮੁਲਜ਼ਮਾਂ ਨੂੰ ਹਥਿਆਰ ਬਰਾਮਦ ਕਰਨ ਲਈ ਨਾਲ ਲੈ ਗਈ ਤਾਂ ਦੋਸ਼ੀਆਂ ਦੇ ਸਾਥੀਆਂ ਨੇ ਪੁਲਿਸ ‘ਤੇ ਗੋਲੀਬਾਰੀ ਕਰ ਦਿੱਤੀ। ਇਸ ਦੌਰਾਨ ਜਦੋਂ ਦੋਵੇਂ ਦੋਸ਼ੀ ਮੌਕੇ ਤੋਂ ਭੱਜਣ ਲੱਗੇ ਤਾਂ ਪੁਲਿਸ ਨੇ ਜਵਾਬੀ ਕਾਰਵਾਈ ਵਿੱਚ ਜਸਪ੍ਰੀਤ ਅਤੇ ਰਾਮ ਰਤਨ ਨੂੰ ਗੋਲੀ ਮਾਰ ਦਿੱਤੀ ਅਤੇ ਦੋਵਾਂ ਦੀ ਮੌਤ ਹੋ ਗਈ। ਮੌਕੇ ਤੋਂ .30 ਬੋਰ ਦਾ ਪਿਸਟਲ ਬਰਾਮਦ ਕੀਤਾ ਗਿਆ। ਇਸ ਮਾਮਲੇ ਵਿੱਚ ਤਿੰਨ ਦੋਸ਼ੀ ਫਰਾਰ ਹਨ। ਪੁਲਿਸ ਉਨ੍ਹਾਂ ਦੀ ਵੀ ਭਾਲ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























