ਹਰ ਦਿਨ ਦੀ ਇਕ ਚੰਗੀ ਸ਼ੁਰੂਆਤ ਤੁਹਾਡੀ ਪੂਰੀ ਸਿਹਤ ‘ਤੇ ਅਸਰ ਪਾ ਸਕਦੀ ਹੈ ਤੇ ਜਦੋਂ ਗੱਲ ਹੋਵੇ ਸਵੇਰ ਦੀਆਂ ਹੈਲਦੀ ਆਦਤਾਂ ਦੀ ਤਾਂ ਨੈਚੁਰਲ ਜੂਸ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ ਪਰ ਕੀ ਤੁਸੀਂ ਕਦੇ ਪਪੀਤੇ ਦੇ ਜੂਸ ਨੂੰ ਆਪਣੀ ਮਾਰਨਿੰਗ ਰੁਟੀਨ ਦਾ ਹਿੱਸਾ ਬਣਾਇਆ ਹੈ? ਜੇਕਰ ਨਹੀਂ ਤਾਂ ਹੁਣ ਅਜਿਹਾ ਕਰਨ ਦਾ ਸਮਾਂ ਹੈ। ਮਾਹਿਰਾਂ ਮੁਤਾਬਕ ਸਵੇਰੇ-ਸਵੇਰੇ ਪਪੀਤੇ ਦਾ ਜੂਸ ਪੀਣਾ ਨਾ ਸਿਰਫ ਤੁਹਾਡੀ ਸਿਹਤ ਨੂੰ ਫਾਇਦਾ ਪਹੁੰਚਾਉਂਦਾ ਸਗੋਂ ਤੁਹਾਡੀ ਸਕਿਨ ਨੂੰ ਵੀ ਅੰਦਰ ਤੋਂ ਗਲੋਇੰਗ ਕਰਦਾ ਹੈ।
ਕਬਜ਼ ਨੂੰ ਕਰੇ ਦੂਰ
ਪਪੀਤੇ ਵਿਚ ਮੌਜੂਦਾ ਏਂਜਾਇਮ ਪੇਪੇਨ ਤੇ ਫਾਈਬਰ ਪਾਚਣ ਤੰਤਰ ਨੂੰ ਮਜ਼ਬੂਤ ਬਣਾਉਂਦੇ ਹਨ। ਸਵੇਰੇ ਖਾਲੀ ਪੇਟ ਇਸ ਦਾ ਜੂਸ ਪੀਣ ਨਾਲ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।
ਸਕਿਨ ਨੂੰ ਦਿਓ ਨੈਚੁਰਲ ਗਲੋਅ
ਪਪੀਤਾ ਐਂਟੀ ਆਕਸੀਡੈਂਟਸ, ਵਿਟਾਮਿਨ-ਸੀ ਤੇ ਵਿਟਾਮਿਨ-ਏ ਨਾਲ ਭਰਪੂਰ ਹੁੰਦਾ ਹੈ ਜੋ ਸਕਿਨ ਦੀ ਡੂੰਘਾਈ ਨਾਲ ਸਫਾਈ ਕਰਦਾ ਹੈ ਤੇ ਉਸ ਨੂੰ ਨੈਚੁਰਲ ਗਲੋਅ ਕਰਦਾ ਹੈ। ਡੇਲੀ ਸੇਵਨ ਨਾਲ ਡਾਰਕ ਸਪੋਰਟਸ ਤੇ ਪਿੰਪਲਸ ਵੀ ਘੱਟ ਹੋ ਸਕਦੇ ਹਨ।
ਇਮਊਨਿਟੀ ਨੂੰ ਬਣਾਏ ਮਜਬੂਤ
ਪਪੀਤੇ ਵਿਚ ਵਿਟਾਮਿਨ-ਸੀ ਦੀ ਚੰਗੀ ਮਾਤਰਾ ਹੁੰਦੀ ਹੈ ਜੋ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦਾ ਹੈ। ਬਦਲਦੇ ਮੌਸਮ ਵਿਚ ਬੀਮਾਰ ਪੈਣ ਦਾ ਖਤਰਾ ਵੀ ਘੱਟ ਹੁੰਦਾ ਹੈ।
ਵਜਨ ਘਟਾਉਣ ਵਿਚ ਮਦਦਗਾਰ
ਪਪੀਤੇ ਦਾ ਜੂਸ ਲੋਅ ਕੈਲੋਰੀ ਪਰ ਹਾਈ ਨਿਊਟ੍ਰੀਐਂਟਸ ਨਾਲ ਭਰਪੂਰ ਹੁੰਦਾ ਹੈ ਜਿਸ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਮਹਿਸੂਸ ਹੁੰਦਾ ਹੈ ਤੇ ਓਵਰਈਟਿੰਗ ਤੋਂ ਬਚਾਉਂਦਾ ਹੈ।
ਡਿਟਾਕਸ ਕਰਦਾ ਹੈ ਸਰੀਰ
ਸਵੇਰੇ ਪਪੀਤੇ ਦਾ ਜੂਸ ਪੀਣ ਨਾਲ ਸਰੀਰ ਦੇ ਟਾਕਸਿਨਸ ਬਾਹਰ ਨਿਕਲਦੇ ਹਨ ਜਿਸ ਨਾਲ ਕਿਢਨੀ ਤੇ ਲੀਵਰ ਵੀ ਹੈਲਦੀ ਰਹਿੰਦੇ ਹਨ।
ਇੰਝ ਬਣਾਓ ਪਪੀਤੇ ਦਾ ਜੂਸ
1 ਕੱਪ ਕੱਟੇ ਹੋਏ ਪਕੇ ਪਪੀਤੇ ਦੇ ਟੁਕੜੇ
ਅੱਧਾ ਗਿਲਾਸ ਠੰਡਾ ਪਾਣੀ ਜਾਂ ਨਾਰੀਅਲ ਪਾਣੀ
1 ਚੱਮਚ ਨਿੰਬੂ ਦਾ ਰਸ
ਥੋੜ੍ਹੀ ਜਿਹੀ ਪਿਸੀ ਹੋਈ ਕਾਲੀ ਮਿਰਚ ਜਾਂ ਅਦਰਕ
ਸਾਰੀ ਸਮੱਗਰੀ ਨੂੰ ਮਿਕਸਰ ਵਿਚ ਪਾ ਕੇ ਚੰਗੀ ਤਰ੍ਹਾਂ ਬਲੈਂਡ ਕਰੋ। ਬਿਨਾਂ ਛਾਣੇ ਸਿੱਧੇ ਪੀ ਜਾਓ ਤਾਂ ਕਿ ਫਾਈਬਰ ਦਾ ਪੂਰਾ ਫਾਇਦਾ ਮਿਲੇ।
ਜੇਕਰ ਤੁਸੀਂ ਦਿਨ ਦੀ ਸ਼ੁਰੂਆਤ ਹੈਲਦੀ, ਐਨਰਜੈਟਿਕ ਤੇ ਨੈਚੁਰਲ ਤਰੀਕੇ ਨਾਲ ਕਰਨਾ ਚਾਹੁੰਦੇ ਹੋ ਤਾਂ ਪਪੀਤੇ ਦੇ ਜੂਸ ਨੂੰ ਆਪਣੀ ਮਾਰਨਿੰਗ ਆਦਤ ਵਿਚ ਜ਼ਰੂਰ ਸ਼ਾਮਲ ਕਰੋ। ਇਹ ਛੋਟਾ ਜਿਹਾ ਕਦਮ ਤੁਹਾਡੀ ਸਕਿਨ, ਪਾਚਣ ਤੇ ਇਮਿਊਨਿਟੀ ਨੂੰ ਬਹੁਤ ਫਾਇਦਾ ਦੇ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:
























