ਨਿਹੰਗ ਬਾਣੇ ‘ਚ ਮੋਟਰਸਾਇਕਲ ਸਵਾਰ 4 ਮੁਲਜ਼ਮਾਂ ਨੇ ਬੈਸਟ ਟੈਕ ਮਾਲ ਤੋਂ ਮੂਵੀ ਵੇਖ ਕੇ ਆਪਣੀ ਦੋਸਤ ਨੂੰ ਘਰ ਛੱਡਣ ਲਈ ਜਾ ਰਹੇ ਇਕ ਵਿਆਕਤੀ ਨੂੰ ਖਿੱਚ ਕੇ ਗੱਡੀ ਵਿਚੋਂ ਥੱਲੇ ਉਤਾਰ ਦਿਤਾ ਅਤੇ ਉਸ ਦੀ ਦੋਸਤ ਨੂੰ ਕਿਡਨੈਪ ਕਰਕੇ ਗੱਡੀ ਲੈ ਕੇ ਫਰਾਰ ਹੋ ਗਏ ਸਨ। ਐਸਐਸਪੀ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਥਾਣਾ ਸੋਹਾਣਾ ਪੁਲਿਸ ਨੇ 10 ਘੰਟੇ ਦੇ ਅੰਦਰ-ਅੰਦਰ ਟਰੇਸ ਕੀਤਾ ਗਿਆ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਖੋਹੀ ਹੋਈ ਗੱਡੀ ਬਰਾਮਦ ਕੀਤੀ ਗਈ।
ਇਹ ਵੀ ਪੜ੍ਹੋ : ‘ਮੇਰਾ ਅਰਬਾਂ ਕਮਾਉਣ ਵਾਲਾ ਪੁੱਤ 2 ਮਿੰਟ ‘ਚ ਮਾਰ ਗਏ’-ਕੱਪੜਾ ਵਪਾਰੀ ਸੰਜੇ ਵਰਮਾ ਦੇ ਭੋਗ ‘ਤੇ ਪਹੁੰਚੇ ਬਲਕੌਰ ਸਿੰਘ ਦੇ ਬੋਲ
ਮੁਲਜ਼ਮਾਂ ਦੀ ਪਹਿਚਾਣ ਗੁਰਦਾਸਪੁਰ ਦੇ ਪਾਠੀ ਦਾ ਕੰਮ ਕਰਦੇ ਸ਼ਮਸ਼ੇਰ ਸਿੰਘ, ਜ਼ਿਲ੍ਹਾ ਲੁਧਿਆਣਾ ਦੇ ਖੰਨਾ ਨਿਵਾਸੀ ਕੈਬ ਚਾਲਕ ਸਤਨਾਮ ਸਿੰਘ,ਨਵਾ ਸ਼ਹਿਰ ਨਿਵਾਸੀ ਨਿਰਮਲ ਸਿੰਘ ਅਤੇ ਚੰਦਰ ਮੋਹਨ ਦੇ ਰੂਪ ‘ਚ ਹੋਈ ਹੈ,ਇਹ ਦੋਵੇਂ ਸਕਿਉਰਟੀ ਗਾਰਡ ਹਨ।
ਵੀਡੀਓ ਲਈ ਕਲਿੱਕ ਕਰੋ -:
























