ਦਿਨੋਂ-ਦਿਨ ਆਪਸੀ ਰਿਸ਼ਤੇ ਨਾਤਿਆਂ ਦੇ ‘ਚ ਤਰੇੜਾ ਪੈਂਦੀਆਂ ਜਾ ਰਹੀਆਂ ਹਨ ਅਤੇ ਪੈਸੇ ਦੇ ਲਾਲਚ ਦੇ ਚੱਲਦਿਆਂ ਨੂੰਹ ਨੇ ਅਪਣੀ ਸੱਸ ਨੂੰ ਜ਼ਹਿਰਿਲੀ ਚੀਜ਼ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਮਾਮਲਾ ਨਾਭਾ ਬਲਾਕ ਦੇ ਪਿੰਡ ਦੰਦਰਾਲਾਂ ਢੀਡਸਾ ਤੋਂ ਸਾਹਮਣੇ ਆਇਆ ਹੈ। ਕਲਯੁਗੀ ਨੂੰਹ ਸਰਬਜੀਤ ਕੌਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕ ਸੱਸ ਦਾ ਨਾਮ ਰਜਿੰਦਰ ਕੌਰ ਉਮਰ 65 ਸਾਲ ਸੀ। ਮ੍ਰਿਤਕ ਦੇ ਪਤੀ ਅਤੇ ਉਸਦੇ ਭਰਾ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ।
ਸੱਸ ਤੇ ਨੂੰਹ ਦਾ ਆਪਸੀ ਰਿਸ਼ਤਾ ਅਟੁੱਟ ਗੂੜਾ ਰਿਸ਼ਤਾ ਹੁੰਦਾ ਹੈ। ਪਰ ਅੱਜ ਦੇ ਪਦਾਰਥਵਾਦੀ ਯੁੱਗ ਦੇ ਵਿੱਚ ਰਿਸ਼ਤੇ ਨਾਤਿਆਂ ਦੇ ਵਿੱਚ ਤਰੇੜਾਂ ਪੈ ਰਹੀਆਂ ਹਨ। ਮਾਮਲਾ ਨਾਭਾ ਬਲਾਕ ਦੇ ਪਿੰਡ ਦੰਦਰਾਲਾ ਢੀਡਸਾ ਤੋਂ ਸਾਹਮਣੇ ਆਇਆ, ਜਿੱਥੇ ਕਲਯੁਗੀ ਨੂੰਹ ਦੇ ਵੱਲੋਂ ਘਰੇਲੂ ਕਲੇਸ਼ ਦੇ ਚੱਲਦਿਆਂ ਆਪਣੀ ਸੱਸ ਨੂੰ ਜਹਿਰੀਲੀ ਚੀਜ਼ ਦੇ ਦਿੱਤੀ ਅਤੇ ਜਿਸ ਕਾਰਨ ਸੱਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਨ 65 ਸਾਲਾ ਰਜਿੰਦਰ ਕੌਰ ਦੇ ਵੱਜੋਂ ਹੋਈ ਅਤੇ ਪੁਲਿਸ ਦੇ ਵੱਲੋਂ ਆਰੋਪੀ ਕਲਯੁਗੀ ਨੂੰਹ ਦੇ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ : ਅੰਮ੍ਰਿਤਸਰ : ਟ੍ਰੈਕਟਰ-ਟ੍ਰਾਲੀ ਨਾਲ ਕਾਰ ਦੀ ਹੋਈ ਜ਼ੋ.ਰ.ਦਾ/ਰ ਟੱ.ਕ/ਰ, ਹਾ.ਦ.ਸੇ ‘ਚ ਕਾਰ ਸਵਾਰ 3 ਨੌਜਵਾਨਾਂ ਦੀ ਗਈ ਜਾ/ਨ
ਇਸ ਮੌਕੇ ‘ਤੇ ਮ੍ਰਿਤਕ ਔਰਤ ਰਜਿੰਦਰ ਕੌਰ ਦੇ ਭਰਾ ਬਲਬੀਰ ਸਿੰਘ ਅਤੇ ਮ੍ਰਿਤਕ ਦੇ ਪਤੀ ਅਤੇ ਪਿੰਡ ਦੇ ਸਰਪੰਚ ਨੇ ਕਿਹਾ ਕਿ ਮੇਰੀ ਭੈਣ ਰਜਿੰਦਰ ਕੌਰ ਨੂੰ ਇਸ ਦੀ ਨੂੰਹ ਨੇ ਜਹਿਰੀਲੀ ਚੀਜ਼ ਦੇ ਦਿੱਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਹਨਾਂ ਦਾ ਆਪਸ ਦੇ ਵਿੱਚ ਘਰੇਲੂ ਕਲੇਸ਼ ਰਹਿੰਦਾ ਸੀ ਜਿਸ ਕਾਰਨ ਇਹਨਾਂ ਦੀ ਘਰ ਦੇ ਵਿੱਚ ਲੜਾਈ ਹੁੰਦੀ ਰਹਿੰਦੀ ਸੀ। ਲੜਾਈ ਰਹਿਣ ਦਾ ਮੁੱਖ ਕਾਰਨ ਉਹ ਜਮੀਨ ਆਪਣੇ ਨਾ ਕਰਵਾਉਣਾ ਚਾਹੁੰਦੀ ਸੀ। ਜਿਸ ਕਾਰਨ ਘਰ ਦੇ ਵਿੱਚ ਕਲੇਸ਼ ਰਹਿੰਦਾ ਸੀ।
ਵੀਡੀਓ ਲਈ ਕਲਿੱਕ ਕਰੋ -:
























