ਦਿੱਲੀ ਤੋਂ ਆਉਣ ਵਾਲੀ ਇੰਡੀਗੋ ਦੀ ਫਲਾਈਟ 6ਈ2482 ਪਟਨਾ ਏਅਰਪੋਰਟ ‘ਤੇ ਲੈਂਡ ਕਰਨ ਦੇ ਬਾਅਦ ਦੁਬਾਰਾ ਉਡ ਗਈ। 3-4 ਚੱਕਰ ਲਗਾਉਣ ਦੇ ਬਾਅਦ ਦੁਬਾਰਾ ਲੈਂਡ ਕੀਤਾ। ਇਸ ਦੌਰਾਨ ਦਿੱਲੀ ਤੋਂ ਪਟਨਾ ਆ ਰਹੇ ਲਗਭਗ 173 ਯਾਤਰੀਆਂ ਦੇ ਸਾਹ 5 ਮਿੰਟਾਂ ਤੱਕ ਅਟਕੇ ਰਹੇ। ਦੁਬਾਰਾ ਲੈਂਡਿੰਗ ਦੇ ਬਾਅਦ ਯਾਤਰੀਆਂ ਨੇ ਰਾਹਤ ਮਹਿਸੂਸ ਕੀਤੀ। ਸੂਤਰਾਂ ਮੁਤਾਬਕ ਬੀਤੀ ਰਾਤ ਲਗਭਗ 9 ਵਜੇ ਦਿੱਲੀ ਤੋਂ ਪਟਨਾ ਆਉਣ ਦੇ ਬਾਅਦ ਪਾਇਲਟ ਨੇ ਜਹਾਜ਼ ਦੀ ਲੈਂਡਿੰਗ ਕਰਾਈ। ਜਹਾਜ਼ ਦਾ ਚੱਕਾ ਵੀ ਟਚ ਕੀਤਾ ਪਰ ਜਿਥੇ ਚਟਿੰਗ ਪੁਆਇੰਟ ਹੈ, ਉਥੋਂ ਥੋੜ੍ਹਾ ਓਵਰਸ਼ੂਟ ਕਰ ਗਿਆ ਸੀ। ਪਟਨਾ ਏਅਰਪੋਰਟ ਦਾ ਰਨਵੇ ਛੋਟਾ ਹੈ।
ਇਹ ਵੀ ਪੜ੍ਹੋ : ਮਜੀਠੀਆ ਖਿਲਾਫ਼ ਨਹੀਂ ਹੋਵੇਗੀ ਕਿਸੇ ਤਰ੍ਹਾਂ ਦੀ ਕੋਈ ਤਲਾਸ਼ੀ, ਕੋਰਟ ਨੇ ਸਰਚ ਆਪ੍ਰੇਸ਼ਨ ‘ਤੇ ਲਗਾਈ ਗਈ ਰੋਕ
ਪਾਇਲਟ ਨੂੰ ਲੱਗਾ ਕਿ ਰਨਵੇ ‘ਤੇ ਜਹਾਜ਼ ਨਹੀਂ ਰੋਕ ਸਕਣਗੇ ਤਾਂ ਉਨ੍ਹਾਂ ਨੇ ਦੁਬਾਰਾ ਜਹਾਜ਼ ਨੂੰ ਉਪਰ ਚੁੱਕ ਲਿਆ। ਅਜਿਹਾ ਹੁੰਦਾ ਦੇਖ ਯਾਤਰੀ ਪ੍ਰੇਸ਼ਾਨ ਹੋ ਗਏ। ਉਨ੍ਹਾਂ ਨੂੰ ਲੱਗਾ ਕਿ ਜਹਾਜ਼ ਰਨਵੇ ‘ਤੇ ਹੋਵੇਗਾ ਜਾਂ ਫਿਰ ਕੋਈ ਐਮਰਜੈਂਸੀ ਹੋ ਗਈ। ਕਰੂ ਮੈਂਬਰਾਂ ਨੇ ਯਾਤਰੀਆਂ ਨੂੰ ਕਿਹਾ ਕਿ ਕੋਈ ਐਮਰਜੈਂਸੀ ਨਹੀਂ ਹੈ। ਤਕਨੀਕੀ ਕਾਰਨਾਂ ਦੀ ਵਜ੍ਹਾ ਤੋਂ ਜਹਾਜ਼ ਨੂੰ ਫਿਰ ਤੋਂ ਟੇਕਆਫ ਕੀਤਾ ਗਿਆ ਹੈ। 4-5 ਮਿੰਟ ਵਿਚ ਲੈਂਡਿੰਗ ਹੋ ਜਾਵੇਗੀ। ਯਾਤਰੀ ਹੌਸਲਾ ਰੱਖਣ।
ਵੀਡੀਓ ਲਈ ਕਲਿੱਕ ਕਰੋ -:
























