ਗੁਰਦਾਸਪੁਰ ਤੋਂ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਮਾਪਿਆਂ ਦਾ ਮੁੰਡਾ ਲਾਪਤਾ ਹੋ ਗਿਆ ਹੈ। ਉਹ 10 ਦਿਨ ਪਹਿਲਾਂ ਘਰੋਂ ਨਿਕਲਿਆ ਸੀ ਪਰ ਅਜੇ ਤੱਕ ਨਹੀਂ ਪਰਤਿਆ ਹੈ। ਪਰਿਵਾਰ ਵਾਲੇ ਗੁਰਦਾਸਪੁਰ ਵਾਸੀਆਂ ਨੂੰ ਗੁਹਾਰ ਲਗਾ ਰਹੇ ਹਨ ਕਿ ਪੁੱਤ ਨੂੰ ਲੱਭਣ ਵਿਚ ਮਦਦ ਕੀਤੀ ਜਾਵੇ।
ਮੁੰਡੇ ਦੀ ਨਾਂ ਅਨਿਕੇਤ ਹੈ ਤੇ ਉਸ ਦੀ ਉਮਰ 14 ਸਾਲ ਦੱਸੀ ਜਾ ਰਹੀ ਹੈ। ਅਨਿਕੇਤ ਘਰੋਂ ਦੋਸਤ ਦੇ ਘਰ ਰਾਤ ਰੁਕਣ ਨੂੰ ਕਹਿ ਕੇ ਨਿਕਲਦਾ ਹੈ ਕਿ ਮੈਂ ਅਗਲੀ ਸਵੇਰ ਘਰ ਵਾਪਸ ਆ ਜਾਵਾਂਗਾ ਪਰ ਉਹ ਨਹੀਂ ਪਰਤਦਾ। ਮਾਪਿਆਂ ਵੱਲੋਂ ਹਰ ਥਾਂ ‘ਤੇ ਅਨਿਕੇਤ ਨੂੰ ਲੱਭਿਆ ਜਾ ਰਿਹਾ ਹੈ। ਮਾਂ ਨੇ ਦੱਸਿਆ ਕਿ ਉਹ ਘਰੋਂ ਆਪਣੇ ਦੋਸਤ ਦੇ ਘਰ ਰਾਤ ਰੁਕਣ ਗਿਆ ਸੀ ਪਰ ਉਸ ਤੋਂ ਬਾਅਦ ਉਨ੍ਹਾਂ ਦਾ ਮੁੰਡਾ 10 ਦਿਨ ਬਾਅਦ ਵੀ ਨਹੀਂ ਪਰਤਿਆ। ਪੁਲਿਸ ਵੱਲੋਂ ਅਨਿਕੇਤ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਅੱਜ 6 ਜਿਲ੍ਹਿਆਂ ਲਈ ਯੈਲੋ ਅਲਰਟ, ਮੀਂਹ ਪੈਣ ਦੀ ਸੰਭਾਵਨਾ, 21 ਜੁਲਾਈ ਤੱਕ ਮੌਸਮ ਰਹੇਗਾ ਖਰਾਬ
ਪਿੰਡ ਵਿਚ ਵੀ ਸੀਸੀਟੀਵੀ ਕੈਮਰਾ ਦੇਖਣ ਦੀ ਕੋਸ਼ਿਸ਼ ਕੀਤੀ ਗਈ। ਸੀਸੀਟੀਵੀ ਵਿਚ ਅਨਿਕੇਤ ਮੋਟਰਾਈਕਲ ‘ਤੇ ਸਵਾਰ ਹੋ ਕੇ ਕਿਸੇ ਦੇ ਪਿੱਛੇ ਬੈਠਾ ਦਿਖਾਈ ਦਿੰਦਾ ਹੈ।
ਵੀਡੀਓ ਲਈ ਕਲਿੱਕ ਕਰੋ -:
























