ਸ੍ਰੀ ਚਮਕੌਰ ਸਾਹਿਬ ਦੇ ਪਿੰਡ ਫਤਿਹਗੜ੍ਹ ਵੀਰਾਨ ਵਿਖੇ ਛੁੱਟੀ ‘ਤੇ ਆਏ ਫੌਜੀ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਕਾਰ ਵਿਚੋਂ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੀ ਪਛਾਣ ਕੁਲਜੀਤ ਸਿੰਘ ਉਮਰ 28 ਸਾਲ ਵਜੋਂ ਹੋਈ ਹੈ। ਕੁਲਜੀਤ ਸਿੰਘ 2017 ਵਿਚ ਫੌਜ ਵਿਚ ਭਰਤੀ ਹੋਇਆ ਸੀ ਤੇ 5 ਦਿਨ ਪਹਿਲਾਂ ਹੀ ਛੁੱਟੀ ‘ਤੇ ਘਰ ਆਇਆ ਸੀ ਪਰ ਬੀਤੀ ਦਿਨੀਂ ਪਿੰਡ ਖੋਖਰਾਂ ਦੇ ਖੇਡ ਸਟੇਡੀਅਮ ਵਿਚ ਪਾਣੀ ਦੀ ਟੈਂਕੀ ਨੇੜੇ ਸਵਿਫਟ ਕਾਰ ਵਿਚੋਂ ਉਸ ਦੀ ਮ੍ਰਿਤਕ ਦੇਹ ਬਰਾਮਦ ਹੋਈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਭੀਖ ਮੰਗਣ ਵਾਲੇ ਬੱਚਿਆਂ ਦਾ ਕਰਵਾਇਆ ਜਾਵੇਗਾ DNA ਟੈਸਟ
ਮ੍ਰਿਤਕ ਦੀ ਪਤਨੀ ਪੰਜਾਬ ਪੁਲਿਸ ‘ਚ ਮੁਲਾਜ਼ਮ ਹੈ ਤੇ ਉਹ ਜਲੰਧਰ ਵਿਖੇ ਤਾਇਨਾਤ ਹੈ। ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀਂ ਉਹ ਘਰੋਂ ਚਮਕੌਰ ਸਾਹਿਬ ਵਿਖੇ ਸ਼ਾਪਿੰਗ ਕਰਨ ਲਈ ਗਿਆ ਸੀ ਪਰ ਬਾਅਦ ਉਹ ਘਰ ਵਾਪਸ ਨਹੀਂ ਪਰਤਿਆ ਤੇ ਅੱਜ ਉਸ ਦੀ ਮ੍ਰਿਤਕ ਦੇਹ ਕਾਰ ਵਿਚੋਂ ਬਰਾਮਦ ਹੋਈ ਹੈ। ਕੁਲਜੀਤ ਦੀ ਮੌਤ ਚਿੱਟੇ ਨਾਲ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਵੀਡੀਓ ਲਈ ਕਲਿੱਕ ਕਰੋ -:
























