ਹਲਕਾ ਭੌਦੜ ਦੇ ਤਾਜੋਕੇ ਤੋਂ ਮਾਮਲਾ ਸਾਹਮਣੇ ਆਇਆ ਹੈ ਜਿਥੇ 19 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਹੋ ਜਾਣ ਦੀ ਖਬਰ ਹੈ। ਅਜੇ ਚਾਰ ਮਹੀਨੇ ਪਹਿਲਾਂ ਮੁੰਡੇ ਨੇ ਚਾਵਾਂ ਨਾਲ ਲਵਮੈਰਿਜ ਕਰਵਾਈ ਸੀ। ਉਸ ਦੇ ਸ਼ੌਕ ਵੀ ਪੂਰੇ ਨਹੀਂ ਹੋਏ ਸੀ ਕਿ ਮੌਤ ਨੇ ਉਸ ਨੂੰ ਘੇਰਾ ਪਾ ਲਿਆ।
ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਗੁਰਪ੍ਰੀਤ ਦੀ ਪਤਨੀ ਨੇ ਦੱਸਿਆ ਘਰੋਂ ਉਸ ਦੇ ਦੋਸਤ ਉਸ ਨੂੰ ਬੁਲਾ ਕੇ ਲੈ ਗਏ ਸਨ ਤੇ ਉਸ ਤੋਂ ਬਾਅਦ ਉਹ ਲਾਪਤਾ ਹੋ ਗਿਆ। ਉਸ ਦਾ ਮੋਟਰਸਾਈਕਲ ਪਿੰਡ ਦੀ ਖੇਡ ਗਰਾਊਂਡ ਵਿਚੋਂ ਮਿਲਿਆ ਤੇ ਸ਼ਮਸ਼ਾਨਘਾਟ ਦੀ ਕੰਧ ਤੋਂ ਉਸ ਦੀ ਮ੍ਰਿਤਕ ਦੇਹ ਬਰਾਮਦ ਹੋਈ ਹੈ।
ਇਹ ਵੀ ਪੜ੍ਹੋ : ਜੱਜ ਦੇ ਗੰ.ਨਮੈਨ ਹੈੱਡ ਕਾਂਸਟੇਬਲ ਨੇ ਸਰਵਿਸ ਰਿਵਾਲਰ ਨਾਲ ਖੁਦ ਨੂੰ ਮਾ.ਰੀ ਗੋ.ਲੀ, ਗੱਡੀ ਦੇ ਅੰਦਰੋਂ ਮਿਲੀ ਦੇ.ਹ
ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਹੈ। ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਗੁਰਪ੍ਰੀਤ ਕਹਿ ਕੇ ਗਿਆ ਸੀ ਕਿ ਮੈਂ 5 ਮਿੰਟ ਵਿਚ ਘਰ ਵਾਪਸ ਆ ਰਿਹਾ ਹਾਂ। ਪਰ ਉਹ ਨਹੀਂ ਮੁੜਿਆ। ਪਰਿਵਾਰ ਵੱਲੋਂ ਉਸ ਦੀ ਕਾਫੀ ਦੇਰ ਤੱਕ ਭਾਲ ਕੀਤੀ ਗਈ ਪਰ ਕੁਝ ਸੁਰਾਗ ਹੱਥ ਨਹੀਂ ਲੱਗਾ। ਗੁਰਪ੍ਰੀਤ ਦਾ ਮੋਬਾਈਲ ਫੋਨ ਬੰਦ ਆਉਣ ਲੱਗਾ। ਪਰਿਵਾਰ ਵੱਲੋਂ ਗੁਹਾਰ ਲਗਾਈ ਜਾ ਰਹੀ ਹੈ ਕਿ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ।
ਵੀਡੀਓ ਲਈ ਕਲਿੱਕ ਕਰੋ -:
























