ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਉਦੇਕਰਨ ਦਾ ਮਾਮਲਾ ਹੈ ਜਿਥੇ ਕਿਸਾਨਾਂ ਦੀ ਲਗਭਗ 200 ਏਕੜ ਤਬਾਹ ਹੋ ਗਈ। ਖੇਤਾਂ ਵਿਚ ਪਾਣੀ ਆ ਗਿਆ ਜਿਸ ਕਰਕੇ ਕਿਸਾਨ ਚਿੰਤਾ ਵਿਚ ਡੁੱਬੇ ਹੋਏ ਹਨ। ਪਿੰਡ ਵਿਚ ਲਗਾਤਾਰ ਪਾਣੀ ਦਾ ਲੈਵਲ ਵੱਧ ਰਿਹਾ ਹੈ ਤੇ ਇਹ ਰਿਹਾਇਸ਼ੀ ਇਲਾਕਿਆਂ ਵਿਚ ਮਾਰ ਕਰ ਰਿਹਾ ਹੈ। ਮੀਂਹ ਕਰਕੇ ਸੈਂਕੜੇ ਏਕੜ ਫਸਲ ਡੁੱਬ ਗਈ ਹੈ। ਪਿੰਡ ਨੀਵੇਂ ਖੇਤਰ ਵਿਚ ਹੋਣ ਕਰਕੇ ਹੋਰਨਾਂ ਪਿੰਡਾਂ ਦਾ ਪਾਣੀ ਇਥੇ ਆ ਰਿਹਾ ਹੈ ਤੇ ਸੈਂਕੜੇ ਏਕੜ ਫਸਲ ਡੁੱਬ ਗਈ ਹੈ।
ਪਿੰਡ ਦੇ ਮੌਜੂਦਾ ਸਰਪੰਚ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਾਣੀ ਨੂੰ ਕੱਢਣ ਵਾਲੇ ਪੰਪ ਵੀ ਪਿੰਡ ਵਿਚ ਲਗਾਏ ਗਏ ਹਨ ਪਰ ਕੁਝ ਲੋਕਾਂ ਦੀ ਅਣਗਹਿਲੀ ਕਰਕੇ ਉਹ ਪ੍ਰਾਜੈਕਟ ਕੰਮ ਨਹੀਂ ਕਰ ਰਿਹਾ। ਅਸੀਂ ਇਸ ਦੀ ਸ਼ਿਕਾਇਤ ਕਰਾਂਗੇ। ਸਰਪੰਚ ਨੇ ਦੱਸਿਆ ਕਿ ਹਰ ਸਾਲ ਇਥੇ ਪਾਣੀ ਦੀ ਮਾਰ ਪੈਂਦੀ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਹੈ ਕਿ ਕਿਸਾਨਾਂ ਨੂੰ ਪਾਣੀ ਦੀ ਇਸ ਮਾਰ ਤੋਂ ਬਚਾਇਆ ਜਾਵੇ।
ਵੀਡੀਓ ਲਈ ਕਲਿੱਕ ਕਰੋ -:
























