ਫਾਜ਼ਿਲਕਾ ਵਿਚ ਅਬੋਹਰ-ਮਲੋਟ ਰੋਡ ‘ਤੇ ਅੱਧੀ ਰਾਤ ਨੂੰ ਵੱਡਾ ਹਾਦਸਾ ਵਾਪਰਿਆ ਹੈ। ਬੀਤੀ ਰਾਤ 3 ਨੌਜਵਾਨ ਕੇਕ ਲੈਣ ਲਈ ਗਏ ਪਰ ਜਦੋਂ ਉਹ ਘਰ ਵਾਪਸ ਪਰਤ ਰਹੇ ਹੁੰਦੇ ਹਨ ਤਾਂ ਉਸ ਵੇਲੇ ਉਨ੍ਹਾਂ ਨਾਲ ਵੱਡਾ ਹਾਦਸਾ ਵਾਪਰਿਆ ਹੈ। ਉਨ੍ਹਾਂ ਦੀ ਗੱਡੀ ਸੜਕ ਤੋਂ ਖਤਾਨਾਂ ਵਿਚ ਜਾ ਡਿੱਗਦੀ ਹੈ ਤੇ ਉਥੇ ਇਕ ਦਰੱਖਤ ਵਿਚ ਜਾ ਵਜੀ।

ਦੱਸ ਦੇਈਏ ਕਿ ਘਰ ਵਿਚ ਇਕ ਪਰਿਵਾਰਕ ਮੈਂਬਰ ਦਾ ਜਨਮ ਦਿਨ ਸੀ ਤੇ ਸਰਪ੍ਰਾਈਜ਼ ਦੇਣ ਲਈ ਤਿੰਨ ਨੌਜਵਾਨ ਕੇਕ ਲੈਣ ਲਈ ਬਾਜ਼ਾਰ ਗਏ ਪਰ ਵਾਪਸੀ ਸਮੇਂ ਰਸਤੇ ਵਿਚ ਵੱਡਾ ਸੜਕ ਹਾਦਸਾ ਵਾਪਰ ਗਿਆ। ਸੜਕ ‘ਤੇ ਮੋਟਰਸਾਈਕਲ ਨੂੰ ਬਚਾਉਣ ਦੇ ਚੱਕਰ ਵਿਚ ਗੱਡੀ ਜੋ ਕਿ ਤੇਜ਼ ਰਫਤਾਰ ਵਿਚ ਸੀ, ਓਵਰ ਕੰਟਰੋਲ ਹੋ ਗਈ ਹੈ ਤੇ ਦਰੱਖਤ ਵਿਚ ਜਾ ਵੱਜੀ। ਗੱਡੀ ਪਲਟ ਗਈ। ਗੱਡੀ ਵਿਚ ਸਵਾਰ ਨੌਜਵਾਨ ਸ਼ੀਸ਼ਾ ਤੋੜ ਕੇ ਗੱਡੀ ਤੋਂ ਬਾਹਰ ਆਉਂਦੇ ਹਨ।
ਇਹ ਵੀ ਪੜ੍ਹੋ : ਭਰਾ ਨਾਲ ਬਾਈਕ ‘ਤੇ ਜਾ ਰਹੀ ਔਰਤ ਦੀ ਸੜਕ ਹਾ/ਦ/ਸੇ ‘ਚ ਮੌ/ਤ, ਸਾਉਣ ਮਹੀਨਾ ਮਨਾਉਣ ਜਾ ਰਹੀ ਸੀ ਪੇਕੇ
ਗਨੀਮਤ ਰਹੀ ਕਿ ਗੱਡੀ ਵਿਚ ਸਵਾਰ ਤਿੰਨੇਂ ਨੌਜਵਾਨ ਵਾਲ-ਵਾਲ ਬਚ ਗਏ ਪਰ ਗੱਡੀ ਦਾ ਬਹੁਤ ਨੁਕਸਾਨ ਹੋਇਆ ਹੈ। ਤਿੰਨੇਂ ਨੌਜਵਾਨ ਬੱਲੂਆਣਾ ਅਧੀਨ ਪੈਂਦੇ ਪਿੰਡ ਗੋਬਿੰਦਗੜ੍ਹ ਦੇ ਦੱਸੇ ਜਾ ਰਹੇ ਹਨ। ਰਾਹਤ ਇਹ ਰਹੀ ਕਿ ਹਾਦਸੇ ਵਿਚ ਕਿਸੇ ਦੀ ਜਾਨ ਨੂੰ ਖਤਰਾ ਨਹੀਂ ਹੋਇਆ। ਕਾਰ ਨੂੰ ਨੁਕਸਾਨ ਪਹੁੰਚਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























