ਸਾਡੀ ਦਾਦੀ-ਨਾਨੀ ਦੇ ਜ਼ਮਾਨ ਤੋਂ ਹੀ ਭਾਰਤੀ ਘਰਾਂ ਵਿਚ ਛੁਹਾਰਾ ਯਾਨੀ ਸੁੱਕਾ ਖਜੂਰ ਵਰਤੋਂ ਵਿਚ ਆਉਂਦਾ ਰਿਹਾ ਹੈ। ਭਾਵੇਂ ਹੀ ਇਹ ਆਕਾਰ ਵਿਚ ਛੋਟਾ ਹੋਵੇ ਪਰ ਇਹ ਆਪਣੇ ਅੰਦਰ ਕੈਲਸ਼ੀਅਮ, ਆਇਰਨ, ਫਾਇਬਰ ਵਰਗੇ ਕਈ ਪੌਸ਼ਕ ਤੱਤ ਆਪਣੇ ਅੰਦਰ ਸਮੇਟਿਆ ਹੋਇਆ ਹੈ। ਇਨ੍ਹਾਂ ਸਾਰਿਆਂ ਦੇ ਨਾਲ ਇਸ ਵਿਚ ਨੈਚੁਰਲ ਸ਼ੂਗਰ ਵੀ ਹੁੰਦਾ ਹੈ।
ਰੋਜ਼ਾਨਾ 2 ਛੁਹਾਰੇ ਖਾਣ ਨਾਲ ਤੁਹਾਨੂੰ ਅਜਿਹੇ ਜ਼ਬਰਦਸਤ ਸਿਹਤ ਫਾਇਦੇ ਮਿਲ ਸਕਦੇ ਹਨ ਜਿਸ ਬਾਰੇ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੈ। ਇਹ ਸੁੱਕੇ ਮੇਵੇ ਤੁਹਾਡੇ ਸਰੀਰ ਨੂੰ ਅੰਦਰੋਂ ਮਜ਼ਬੂਤ ਬਣਾ ਕੇ ਕਈ ਬੀਮਾਰੀਆਂ ਨਾਲ ਲੜਨ ਵਿਚ ਮਦਦ ਕਰ ਸਕਦੇ ਹਨ।ਆਓ ਅੱਜ ਅਸੀਂ ਛੁਹਾਰੇ ਦੇ ਇਨ੍ਹਾਂ ਚਮਤਕਾਰੀ ਫਾਇਦਿਆਂ ਬਾਰੇ ਜਾਣਦੇ ਹਾਂ ਤੇ ਨਾਲ ਹੀ ਇਹ ਵੀ ਜਾਣਾਂਗੇ ਕਿ ਛੁਹਾਰੇ ਦੇ ਸੇਵਨ ਦਾ ਸਹੀ ਤਰੀਕਾ ਕੀ ਹੈ।
ਛੁਹਾਰਾ ਨੈਚੁਰਲ ਸ਼ੂਗਰ (ਜਿਵੇਂ ਗੁਲੂਕੋਜ਼, ਫਰੂਕਟੋਜ ਤੇ ਸੂਕਰੋਜ) ਨਾਲ ਭਰਪੂਰ ਹੁੰਦਾ ਹੈ ਜੋ ਸਰੀਰ ਨੂੰ ਤੁਰੰਤ ਤੇ ਸਥਾਈ ਊਰਜਾ ਪ੍ਰਦਾਨ ਕਰਦਾ ਹੈ। ਇਹੀ ਕਾਰਨ ਹੈ ਕਿ ਪੌਸ਼ਣ ਮਾਹਿਰ ਸੁਝਾਅ ਦਿੰਦੇ ਹਨ ਕਿ ਇਸ ਨੂੰ ਵਰਕਾਊਟ ਤੋਂ ਪਹਿਲਾਂ ਜਾਂ ਬਾਅਦ ਵਿਚ ਊਰਜਾ ਲਈ ਖਾਈਏ। ਜੇਕਰ ਤੁਸੀਂ ਦਿਨ ਭਰ ਥਕਾਵਟ ਮਹਿਸੂਸ ਕਰਦੇ ਹੋ ਤਾਂ ਰੋਜ਼ਾਨਾ ਦੋ ਛੁਹਾਰੇ ਖਾਣ ਨਾਲ ਤੁਹਾਡੀ ਊਰਜਾ ਦੇ ਪੱਧਰ ਨੂੰ ਵਧਾ ਸਕਦੇ ਹੋ। ਇਸ ਤੋਂ ਇਲਾਵਾ ਛੁਹਾਰੇ ਵਿਚ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ ਜੋ ਪਾਚਣ ਤੰਤਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਪੇਟ ਸਾਫ ਰੱਖਣ ਵਿਚ ਮਦਦ ਕਰਦਾ ਹੈ ਜਿਸ ਨਾਲ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ। ਸਿਹਤ ਪਾਚਣ ਤੰਤਰ ਪੂਰੇ ਸਰੀਰ ਦੀ ਸਿਹਤ ਲਈ ਮਹੱਤਵਪੂਰਨ ਹੈ।
ਹੱਡੀਆਂ ਤੇ ਮਾਸਪੇਸ਼ੀਆਂ ਨੂੰ ਬਣਾਏ ਮਜ਼ਬੂਤ
ਛੁਹਾਰਾ ਕੈਲਸ਼ੀਅਮ, ਮੈਗਨੀਸ਼ੀਅਮ ਤੇ ਫਾਸਫੋਰਸ ਵਰਗੇ ਮਹੱਤਵਪੂਰਨ ਖਣਿਜਾਂ ਦਾ ਇਕ ਅਹਿਮ ਸਰੋਤ ਹੈ ਜੋ ਸਾਰੀਆਂ ਹੱਡੀਆਂ ਦੀ ਸਿਹਤ ਲਈ ਜ਼ਰੂਰੀ ਹੈ। ਇਨ੍ਹਾਂ ਖਣਿਜਾਂ ਦਾ ਰੈਗੂਲਰ ਸੇਵਨ ਹੱਡੀਆਂ ਨੂੰ ਮਜ਼ਬੂਤ ਬਣਾਏ ਰੱਖਣ ਵਿਚ ਮਦਦ ਕਰਦਾ ਹੈ। ਇਹ ਬੱਚਿਆਂ ਤੇ ਵਧਦੀ ਉਮਰ ਦੇ ਲੋਕਾਂ ਦੋਵਾਂ ਲਈ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿਚ ਸਹਾਇਕ ਹੈ। ਇਸ ਦੇ ਨਾਲ ਹੀ ਛੁਹਾਰੇ ਵਿਚ ਪੋਟਾਸ਼ੀਅਮ ਵੀ ਚੰਗੀ ਮਾਤਰਾ ਵਿਚ ਹੁੰਦਾ ਹੈ ਜੋ ਮਾਸਪੇਸ਼ੀਆਂ ਦੇ ਸਹੀ ਕੰਮਕਾਜ ਵਿਚ ਮਦਦ ਕਰਦਾ ਹੈ।
ਖੂਨ ਨੂੰ ਵਧਾਏ ਤੇ ਦਿਲ ਨੂੰ ਰੱਖੇ ਸਿਹਤਮੰਦ
ਛੁਹਾਰਾ ਆਇਰਨ ਦਾ ਇਕ ਚੰਗਾ ਸਰੋਤ ਹੈ ਜੋ ਇਸ ਨੂੰ ਅਨੀਮੀਆ ਨਾਲ ਜੂਝ ਰਹੇ ਲੋਕਾਂ ਲਈ ਖਾਸ ਤੌਰ ਤੋਂ ਫਾਇਦੇਮੰਦ ਹੁੰਦਾ ਹੈ। ਇਹਸਰੀਰ ਵਿਚ ਹੀਮੋਗਲੋਬਿਨ ਦੇ ਪੱਧਰ ਨੂੰ ਵਧਾਉਣ ਵਿਚ ਮਦਦ ਕਰਦਾ ਹੈ ਜਿਸ ਨਾਲ ਖੂਨ ਦੀ ਕਮੀ ਦੂਰ ਹੁੰਦੀ ਹੈ ਤੇ ਪੂਰੇ ਸਰੀਰ ਵਿਚ ਆਕਸੀਜਨ ਦਾ ਸੰਚਾਰ ਬੇਹਤਰ ਹੁੰਦਾ ਹੈ।ਖਾਸ ਕਰਕੇ ਮਹਿਲਾਵਾਂ ਜੋ ਅਕਸਰ ਆਇਰਨ ਦੀ ਕਮੀ ਦਾ ਸਾਹਮਣਾ ਕਰਦੀਆਂ ਹਨ, ਛੁਹਾਰਾ ਇਕ ਬੇਹਤਰੀਨ ਕੁਦਰਤੀ ਉਪਾਅ ਹੈ। ਇਸ ਤੋਂ ਇਲਾਵਾ ਛੁਹਾਰੇ ਵਿਚ ਮੌਜੂਦ ਫਾਈਬਰ ਤੇ ਪੌਟਾਸ਼ੀਅਮ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿਚ ਮਦਦ ਕਰਦੇ ਹਨ ਤੇ ਖਰਾਬ ਕੋਲੈਸਟ੍ਰਾਲ ਨੂੰ ਘੱਟ ਕਰਕੇ ਦਿਲ ਦੇ ਰੋਗਾਂ ਦੇ ਜੋਖਿਸ਼ ਨੂੰ ਘੱਟ ਕਰਦੇ ਹਨ।
ਚਮੜੀ ਤੇ ਵਾਲਾਂ ਲਈ ਵੀ ਫਾਇਦੇਮੰਦ
ਛੁਹਾਰੇ ਵਿਚ ਮੌਜੂਦ ਐਂਟੀ ਆਕਸੀਡੈਂਟ ਤੇ ਵੱਖ-ਵੱਖ ਵਿਟਾਮਿਨ ਚਮੜੀ ਦੀਆਂ ਕੋਸ਼ਿਕਾਵਾਂ ਨੂੰ ਫ੍ਰੀ ਰੈਡੀਕਲਸ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾਉਂਦੇ ਹਨ ਜਿਸ ਨਾਲ ਚਮੜੀ ਸਿਹਤਮੰਦ ਤੇ ਚਮਕਦਾਰ ਬਣੀ ਰਹਿੰਦੀ ਹੈ। ਇਹ ਚਮੜੀ ਦੀ ਮੁਰੰਮਦ ਵਿਚ ਵੀ ਮਦਦ ਕਰਾਦ ਹੈ ਦੂਜੇ ਪਾਸੇ ਵਾਲਾਂ ਦੀ ਸਿਹਤ ਲਈ ਵੀ ਛੁਹਾਰਾ ਫਾਇਦੇਮੰਦ ਹੈ। ਇਸ ਵਿਚ ਮੌਜੂਦਾ ਆਇਰਨ ਤੇ ਹੋਰ ਖਣਿਜ ਵਾਲਾਂ ਦੇ ਰੋਮ ਤੱਕ ਖੂਨ ਦੇ ਸੰਚਾਰ ਨੂੰ ਬੇਹਤਰ ਬਣਾਉਂਦੇ ਹਨ ਜਿਸ ਨਾਲ ਵਾਲਾਂ ਦਾ ਵਿਕਾਸ ਹੁੰਦਾ ਹੈ ਤੇ ਉਨ੍ਹਾਂ ਦਾ ਝੜਨਾ ਘੱਟ ਹੁੰਦਾ ਹੈ। ਮਜ਼ਬੂਤ ਤੇ ਚਮਕਦਾਰ ਵਾਲਾਂ ਲਈ ਛੁਹਾਰੇ ਦਾ ਰੈਗੂਲਰ ਸੇਵਨ ਇਕ ਕੁਦਰਤੀ ਉਪਾਅ ਹੈ।
ਵੀਡੀਓ ਲਈ ਕਲਿੱਕ ਕਰੋ -:
























